ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਕੁੜੀ ਦੀ ਵੀਡੀਓ, ਟਿੱਪਣੀਆਂ ਦਾ ਆਇਆ ਹੜ੍ਹ
ਏਬੀਪੀ ਸਾਂਝਾ | 12 Feb 2018 02:29 PM (IST)
ਨਵੀਂ ਦਿੱਲੀ: ਵੈਲੇਨਟਾਈਨ ਹਫਤੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਕਲਿੱਪ ਆਉਣ ਵਾਲੀ ਮਲਿਆਲਮ ਫ਼ਿਲਮ 'ਉਰੂ ਅਦਾਰ ਲਵ' ਦੇ ਗੀਤ ‘Manikya Malaraya Poovi’ ਦਾ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਇਸ ਵੀਡੀਓ ਨੂੰ ਜੰਮ ਕੇ ਸ਼ੇਅਰ ਕਰ ਰਹੇ ਹਨ। ਵੈਲੇਨਟਾਈਨ ਵੀਕ ਹੋਣ ਕਾਰਨ ਇਹ ਵੀਡੀਓ ਇਨ੍ਹੀਂ ਦਿਨੀਂ ਨੌਜਵਾਨਾਂ ਦਰਮਿਆਨ ਹਰਮਨਪਿਆਰਾ ਹੋ ਰਿਹਾ ਹੈ। ਇਸ ਵੀਡੀਓ ਅੰਦਰ ਵਿਖਾਏ ਸਕੂਲੀ ਵਿਦਿਆਰਥੀਆਂ ਦਰਮਿਆਨ ਅੱਖ ਮਟੱਕਾ ਨੌਜਵਾਨਾਂ ਦੇ ਦਿਲਾਂ ਨੂੰ ਖ਼ੂਬ ਟੁੰਬ ਰਿਹਾ ਹੈ। ਦਰਅਸਲ, ਵੀਡੀਓ ਦੀ ਗੱਲ ਕਰੀਏ ਤਾਂ ਇਹ ਸਕੂਲ ਦਿਨਾਂ ਵਿੱਚ ਹੋਣ ਵਾਲੇ ਪਿਆਰ 'ਤੇ ਆਧਾਰਤ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਅੱਲ੍ਹੜ ਵਿਦਿਆਰਥੀ ਬਿਨਾ ਕੁਝ ਬੋਲੇ ਇਸ਼ਾਰਿਆਂ ਦੀ ਭਾਸ਼ਾ ਵਿੱਚ ਇੱਕ ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਹਨ। ਲੋਕਾਂ ਦੇ ਜ਼ਬਰਦਸਤ ਪ੍ਰਤੀਕਰਮ ਪੜ੍ਹ ਕੇ ਤੁਸੀਂ ਵੀ ਹੱਸਣ ਲਈ ਮਜਬੂਰ ਹੋ ਜਾਵੋਗੇ। ਤੁਸੀਂ ਵੀ ਪੜ੍ਹੋ ਲੋਕਾਂ ਵੱਲੋਂ ਦਿੱਤੀਆਂ ਪ੍ਰਤੀਕਿਰਿਆਵਾਂ ਨੂੰ- [embed]https://twitter.com/itsmeabjoshi/status/962679600147963906[/embed] [embed]https://twitter.com/AptArpit/status/962726561102180358[/embed] [embed]https://twitter.com/Sand_In_Deed/status/962779283478396928[/embed] [embed]https://twitter.com/salesdiaries/status/962724297059000325[/embed] [embed]https://instagram.com/p/BfEOgoNn1lV/?utm_source=ig_embed[/embed] [embed]https://www.instagram.com/p/BfFpACElNzk/?utm_source=ig_embed[/embed] [embed]https://www.instagram.com/p/BfFo0Zgn2iF/?utm_source=ig_embed[/embed] [embed]https://www.instagram.com/p/BfFoAb1HQkI/?utm_source=ig_embed[/embed]