Trending: ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ 'ਚ ਇੱਕ ਹੈਰਾਨ ਕਰਨ ਵਾਲੀ ਘਟਨਾ ਦਿਖਾਈ ਗਈ ਹੈ। ਇਸ ਵੀਡੀਓ ਫੁਟੇਜ਼ 'ਚ ਇੱਕ ਗੋਰਿਲਾ ਮੁੰਡੇ ਨੂੰ ਪਾਣੀ 'ਚ ਘੜੀਸਦਾ ਦਿਖਾਇਆ ਗਿਆ ਹੈ। ਗੋਰਿਲਾ ਮੁੰਡੇ ਨੂੰ ਇਸ ਤਰ੍ਹਾਂ ਖਿੱਚ ਰਿਹਾ ਹੈ, ਜਿਵੇਂ ਕੋਈ ਤਮਾਸ਼ਾ ਵਿਖਾ ਰਿਹਾ ਹੋਵੇ। ਉੱਥੇ ਮੌਜੂਦ ਮੁੰਡੇ ਦੇ ਮਾਤਾ-ਪਿਤਾ ਦਾ ਰੌਲਾ ਪਾ-ਪਾ ਕੇ ਬੁਰਾ ਹਾਲ ਹੁੰਦਾ ਰਿਹਾ। ਅਮਰੀਕਾ ਦੇ ਚਿੜੀਆ ਘਰ 'ਚ ਇਕ ਮੁੰਡਾ ਖੱਡ 'ਚ ਡਿੱਗ ਗਿਆ, ਜਿੱਥੇ ਉਸ ਨੂੰ ਗੋਰਿਲਾ ਨੇ ਫੜ ਲਿਆ ਅਤੇ ਉਥੋਂ ਘੜੀਸ ਕੇ ਲੈ ਗਿਆ।


ਮੁੰਡਾ ਲਗਭਗ 10 ਫੁੱਟ ਖੱਡ 'ਚ ਡਿੱਗ ਗਿਆ ਸੀ। ਵੀਡੀਓ 'ਚ ਗੋਰਿਲਾ ਬੱਚੇ ਨੂੰ ਖੱਡ 'ਚੋਂ ਖਿੱਚਦਾ ਵਿਖਾਇਆ ਗਿਆ ਹੈ। ਗੋਰਿਲਾ ਫਿਰ ਰੁੱਕ ਜਾਂਦਾ ਹੈ ਅਤੇ ਬੱਚੇ ਨੂੰ ਪਿੱਛੇ ਲੈ ਕੇ ਲੁਕ ਜਾਂਦਾ ਹੈ।


ਵੀਡੀਓ ਦੇਖੋ:



ਦਰਅਸਲ, ਸਾਲ 2016 'ਚ ਅਮਰੀਕਾ ਦੇ ਸ਼ਹਿਰ ਸਿਨਸਿਨਾਟੀ 'ਚ 4 ਸਾਲਾ ਬੱਚੇ ਦੇ ਬਾੜੇ ਅੰਦਰ ਡਿੱਗਣ ਤੋਂ ਬਾਅਦ ਇਸ ਗੋਰਿਲਾ ਨੂੰ ਚਿੜੀਆ ਘਰ ਦੇ ਅਧਿਕਾਰੀਆਂ ਨੇ ਗੋਲੀ ਮਾਰ ਦਿੱਤੀ ਸੀ। ਚਿੜੀਆ ਘਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ 180 ਕਿਲੋਗ੍ਰਾਮ ਗੋਰਿਲਾ ਨੂੰ ਗੋਲੀ ਮਾਰਨ ਦਾ ਫ਼ੈਸਲਾ ਕੀਤਾ, ਕਿਉਂਕਿ ਮੁੰਡੇ ਦੀ ਜਾਨ ਨੂੰ ਖ਼ਤਰਾ ਸੀ। ਗੋਰਿਲਾ ਦਾ ਨਾਂਅ ਹਰਮਬੇ ਸੀ, ਜਿਸ ਦੀ ਉਮਰ 17 ਸਾਲ ਸੀ। ਹਰਮਬੇ 17 ਸਾਲਾ ਨਰ ਗੋਰਿਲਾ ਨੂੰ 2014 'ਚ ਚਿੜੀਆ ਘਰ 'ਚ ਲਿਆਂਦਾ ਗਿਆ ਸੀ। ਹਾਦਸੇ ਤੋਂ ਬਾਅਦ ਸਿਨਸਿਨਾਟੀ ਚਿੜੀਆਘਰ ਨੇ ਅਸਥਾਈ ਤੌਰ 'ਤੇ ਆਪਣੀ ਗੋਰਿਲਾ ਪ੍ਰਦਰਸ਼ਨੀ ਨੂੰ ਬੰਦ ਕਰ ਦਿੱਤਾ। ਉੱਥੇ ਦੇ ਅਧਿਕਾਰੀਆਂ ਨੇ ਗੋਰਿਲਾ ਦੇ ਮਾਰੇ ਜਾਣ ਬਾਰੇ ਉਦੋਂ ਦੱਸਿਆ ਸੀ ਕਿ ਹਾਲਾਂਕਿ ਲੜਕੇ 'ਤੇ ਹਮਲਾ ਨਹੀਂ ਕੀਤਾ ਗਿਆ ਸੀ, ਪਰ ਲੜਕੇ ਦੀ ਜਾਨ ਖ਼ਤਰਾ ਜ਼ਰੂਰਸੀ। ਅੱਗੇ ਕਿਹਾ ਗਿਆ ਕਿ ਇਸ ਦੁਖਦਾਈ ਘਟਨਾ ਦੇ ਨਤੀਜੇ ਵਜੋਂ ਸਾਨੂੰ ਬਹੁਤ ਵੱਡਾ ਘਾਟਾ ਪਿਆ, ਕਿਉਂਕਿ ਇਸ ਘਟਨਾ 'ਚ ਜਿਹੜੇ ਗੋਰਿਲਾ ਨੂੰ ਮਾਰਿਆ ਗਿਆ ਸੀ, ਉਹ ਦੀ ਪ੍ਰਜਾਤੀ ਲਗਭਗ ਖ਼ਤਮ ਹੋ ਚੁੱਕੀ ਹੈ। ਇਹ ਚਿੜੀਆ ਘਰ ਅਤੇ ਦੁਨੀਆਂ ਲਈ ਗੋਰਿਲਾ ਆਬਾਦੀ ਦਾ ਬਹੁਤ ਵੱਡਾ ਨੁਕਸਾਨ ਹੈ। ਇਸ ਵੀਡੀਓ ਨੂੰ ਹੁਣ ਤੱਕ 64 ਲੱਖ (64 million views) ਮਿਲ ਚੁੱਕੇ ਹਨ।