✕
  • ਹੋਮ

ਮਰੀਜ਼ ਵਜਾਉਂਦਾ ਰਿਹਾ ਸੈਕਸੋਫੋਨ, ਡਾਕਟਰਾਂ ਨੇ ਟਿਊਮਰ ਕੱਢਿਆ

ਏਬੀਪੀ ਸਾਂਝਾ   |  06 Sep 2017 09:58 AM (IST)
1

ਸਰਜਰੀ ਦੀ ਪ੍ਰਕਿਰਿਆ ਦੌਰਾਨ ਫੈਬੀਓ ਨੂੰ ਸੈਕਸੋਫੋਨ ਵਜਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਨੂੰ ਲੰਬੀ ਤਾਣ ਦੀ ਬਜਾਏ ਛੋਟੇ ਨੋਟਸ ਦੇ ਆਧਾਰ ‘ਤੇ ਸੈਕਸੋਫੋਨ ਵਜਾਉਣ ਲਈ ਕਿਹਾ ਗਿਆ ਸੀ। ਇਸ ਦਾ ਮਕਸਦ ਆਕਸੀਜਨ ਦੀ ਮਾਤਰਾ ਨੂੰ ਸੰਤੁਲਿਤ ਬਣਾਈ ਰੱਖਣਾ ਸੀ। ਇਸ ਤਰ੍ਹਾਂ ਉਨ੍ਹਾਂ ਦੇ ਟਿਊਮਰ ਦਾ ਸਫਲ ਆਪਰੇਸ਼ਨ ਕੀਤਾ ਗਿਆ।

2

3

4

ਨਿਊ ਯਾਰਕ- ਅਮਰੀਕਾ ਵਿੱਚ ਬ੍ਰੇਨ ਟਿਊਮਰ ਦੀ ਸਰਜਰੀ ਦਾ ਅਨੋਖਾ ਕੇਸ ਸਾਹਮਣੇ ਆਇਆ ਹੈ। ਮਰੀਜ਼ ਆਪਰੇਸ਼ਨ ਰੂਮ ਵਿੱਚ ਸੈਕਸੋਫੋਨ ਵਜਾਉਂਦਾ ਰਿਹਾ ਅਤੇ ਡਾਕਟਰਾਂ ਦੀ ਟੀਮ ਨੇ ਉਸ ਦੇ ਦਿਮਾਗ ਵਿੱਚ ਮੌਜੂਦ ਟਿਊਮਰ ਨੂੰ ਸਫਲਤਾ ਪੂਰਵਕ ਕੱਢ ਦਿੱਤਾ।

5

ਐੱਮ ਆਰ ਆਈ ਦੌਰਾਨ ਉਨ੍ਹਾਂ ਨੂੰ ਇਸ ਨੂੰ ਸੁਣ ਕੇ ਗੁਣਗੁਣਾਉਣ ਲਈ ਕਿਹਾ ਗਿਆ ਸੀ। ਇਸ ਦੌਰਾਨ ਦਿਮਾਗ ਵਿੱਚ ਆਕਸੀਜਨ ਦੇ ਪੱਧਰ ਵਿੱਚ ਬਦਲਾਅ ਦਾ ਪਤਾ ਲੱਗਾ। ਇਸ ਦੇ ਆਧਾਰ ‘ਤੇ ਸੰਗੀਤ ਦੌਰਾਨ ਸਰਗਰਮ ਰਹਿਣ ਵਾਲੇ ਹਿੱਸੇ ਦੀ ਪਛਾਣ ਕੀਤੀ ਗਈ।

6

ਉਨ੍ਹਾਂ ਦੱਸਿਆ ਕਿ ਜਦ ਉਹ ਫੈਬੀਓ ਨੂੰ ਪਹਿਲੀ ਵਾਰ ਮਿਲੇ ਤਾਂ ਉਹ ਸੰਗੀਤ ਦੀ ਸਮਰੱਥਾ ਗਵਾਉਣ ਦੀ ਗੱਲ ਨੂੰ ਲੈ ਕੇ ਬੇਹੱਦ ਚਿੰਤਤ ਸਨ। ਇਸ ਨੂੰ ਦੇਖਦੇ ਹੋਏ ਡਾਕਟਰਾਂ ਨੇ ਬ੍ਰੇਨ ਸਕੈਨਿੰਗ ਦੌਰਾਨ ਫੈਬੀਓ ਦੀ ਸੰਗੀਤ ਸਮਰੱਥਾ ਦੀ ਜਾਂਚ ਦੇ ਲਈ ਨਵੀਂ ਸੀਰੀਜ਼ ਤਿਆਰ ਕੀਤੀ।

7

ਡਾਕਟਰਾਂ ਦੇ ਮੁਤਾਬਕ ਟਿਊਮਰ ਦਿਮਾਗ ਦੇ ਉਸ ਹਿੱਸੇ ਵਿੱਚ ਸੀ ਜਿੱਥੋਂ ਸੰਗੀਤ ਸੰਬੰਧੀ ਸਮਰੱਥਾ ਕੰਟਰੋਲ ਹੁੰਦੀ ਹੈ। ਡੈਨ ਫੈਬੀਓ ਨਿਊ ਯਾਰਕ ਦੇ ਇੱਕ ਸਕੂਲ ਦੇ ਮਿਊਜ਼ਕ ਟੀਚਰ ਹਨ। ਉਹ ਇਕੱਠੇ ਸੰਗੀਤ ਵਿੱਚ ਮਾਸਟਰ ਦੀ ਡਿਗਰੀ ਲੈ ਰਹੇ ਹਨ। ਅਚਾਨਕ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਬਰੇਨ ਟਿਊਮਰ ਹੈ। ਇਹ ਟਿਊਮਰ ਕੈਂਸਰ ਵਾਲਾ ਨਹੀਂ ਸੀ। ਯੂਨੀਵਰਸਿਟੀ ਆਫ ਰਾਚੈਸਟਰ ਮੈਡੀਕਲ ਸੈਂਟਰ ਦੇ ਨਿਊਰੋਸਰਜਨ ਵੈਬ ਪਿਲਚਰ ਨੇ ਉਨ੍ਹਾਂ ਦੀ ਸਰਜਰੀ ਵਿੱਚ ਮੁੱਖ ਭੂਮਿਕਾ ਨਿਭਾਈ।

  • ਹੋਮ
  • ਅਜ਼ਬ ਗਜ਼ਬ
  • ਮਰੀਜ਼ ਵਜਾਉਂਦਾ ਰਿਹਾ ਸੈਕਸੋਫੋਨ, ਡਾਕਟਰਾਂ ਨੇ ਟਿਊਮਰ ਕੱਢਿਆ
About us | Advertisement| Privacy policy
© Copyright@2025.ABP Network Private Limited. All rights reserved.