Man fell on Metro Track Video: ਅਜੋਕੇ ਸਮੇਂ ਵਿੱਚ ਮੋਬਾਈਲ ਲੋਕਾਂ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਬੱਚੇ ਹੋਣ ਜਾਂ ਬਜ਼ੁਰਗ, ਹਰ ਕਿਸੇ ਨੂੰ ਮੋਬਾਈਲ ਦੀ ਲੋੜ ਹੁੰਦੀ ਹੈ। ਅੱਜ-ਕੱਲ੍ਹ ਲੋਕ ਮੋਬਾਈਲ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ। ਮਾਡਰਨ ਜ਼ਮਾਨੇ 'ਚ ਲੋਕ ਮੋਬਾਈਲ 'ਚ ਇੰਨੇ ਗੁਆਚੇ ਹੋਏ ਹਨ ਕਿ ਉਨ੍ਹਾਂ ਨੂੰ ਦੁਨੀਆ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਮੋਬਾਈਲ ਕਾਰਨ ਕਈ ਹਾਦਸੇ ਵੀ ਵਾਪਰਦੇ ਹਨ। ਅਜਿਹਾ ਹੀ ਇਕ ਮਾਮਲਾ ਦਿੱਲੀ ਦੇ ਸ਼ਾਹਦਰਾ ਮੈਟਰੋ ਸਟੇਸ਼ਨ 'ਤੇ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਆਪਣੇ ਮੋਬਾਇਲ 'ਚ ਇੰਨਾ ਗੁੰਮ ਹੋ ਗਿਆ ਕਿ ਉਸ ਨੂੰ ਕੁਝ ਵੀ ਪਤਾ ਨਹੀਂ ਲੱਗ ਸਕਿਆ ਕਿ ਉਸ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ। ਇਸ ਲਾਪ੍ਰਵਾਹੀ ਕਾਰਨ ਉਸ ਦੀ ਜਾਨ ਵੀ ਜਾ ਸਕਦੀ ਹੈ।



ਮੈਟਰੋ ਸਟੇਸ਼ਨ 'ਤੇ ਵਾਲ-ਵਾਲ ਬਚ ਗਿਆ ਵਿਅਕਤੀ
ਕਿਹਾ ਜਾਂਦਾ ਹੈ 'ਸਾਵਧਾਨ ਹਟੀ ਦੁਰਘਟਨਾ ਘਟੀ'। ਸ਼ਾਹਦਰਾ ਮੈਟਰੋ ਸਟੇਸ਼ਨ ਦੀ ਇੱਕ ਵੀਡੀਓ ਇਸ ਕਹਾਵਤ ਦੀ ਇੱਕ ਉਦਾਹਰਣ ਹੈ। ਮੈਟਰੋ ਸਟੇਸ਼ਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿਚ ਇਕ ਵਿਅਕਤੀ ਦੀ ਲਾਪਰਵਾਹੀ ਉਸ 'ਤੇ ਭਾਰੀ ਪੈ ਸਕਦੀ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਮੋਬਾਇਲ ਚਲਾਉਂਦੇ ਹੋਏ ਮੈਟਰੋ ਸਟੇਸ਼ਨ ਦੇ ਪਲੇਟਫਾਰਮ 'ਤੇ ਘੁੰਮ ਰਿਹਾ ਹੈ।




ਮੋਬਾਈਲ ਚਲਾਉਣ ਵਿਚ ਵਿਅਕਤੀ ਇੰਨਾ ਰੁੱਝਿਆ ਹੋਇਆ ਹੈ ਕਿ ਉਸ ਨੂੰ ਆਪਣੇ ਆਲੇ-ਦੁਆਲੇ ਦਾ ਕੁਝ ਵੀ ਪਤਾ ਨਹੀਂ ਲੱਗਦਾ। ਮੋਬਾਈਲ ਚਲਾਉਂਦੇ ਸਮੇਂ ਸ਼ੈਲੇਂਦਰ ਨਾਂ ਦਾ ਵਿਅਕਤੀ ਟਰੈਕ 'ਤੇ ਡਿੱਗ ਗਿਆ। ਜਿਸ ਤੋਂ ਬਾਅਦ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਦੂਜੇ ਪਲੇਟਫਾਰਮ 'ਤੇ ਗਸ਼ਤ ਕਰ ਰਹੀ ਸੀਆਈਐਸਐਫ ਦੀ ਟੀਮ ਨੇ ਜਦੋਂ ਉਸ ਵਿਅਕਤੀ ਨੂੰ ਟਰੈਕ 'ਤੇ ਦੇਖਿਆ ਤਾਂ ਉਹ ਉਸ ਨੂੰ ਬਚਾਉਣ ਲਈ ਭੱਜੇ। CISF ਦੇ ਜਵਾਨ ਨੇ ਆਪਣੀ ਸਮਝਦਾਰੀ ਨਾਲ ਉਸ ਵਿਅਕਤੀ ਨੂੰ ਟਰੈਕ ਤੋਂ ਪਲੇਟਫਾਰਮ 'ਤੇ ਲਿਆ ਕੇ ਉਸ ਦੀ ਜਾਨ ਬਚਾਈ।

ਜਵਾਨ ਦੀ ਤਾਰੀਫ ਕਰ ਰਹੇ ਲੋਕ
ਵਾਇਰਲ ਹੋ ਰਹੀ ਵੀਡੀਓ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਤੇ ਲੋਕ ਖੂਬ ਕਮੈਂਟ ਕਰ ਰਹੇ ਹਨ ਤੇ CISF ਜਵਾਨ ਦੀ ਤਾਰੀਫ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਮੋਬਾਇਲ ਚਲਾਉਂਦੇ ਸਮੇਂ ਸਾਵਧਾਨ ਰਹਿਣ ਦੀ ਸਲਾਹ ਵੀ ਦੇ ਰਹੇ ਹਨ।