Trending: ਸੋਸ਼ਲ ਮੀਡੀਆ (Social Media) 'ਤੇ ਕਈ ਵਾਰ ਅਜਿਹੇ ਵੀਡੀਓਜ਼ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਦੇਖ ਕੇ ਯੂਜ਼ਰਸ ਹੈਰਾਨ ਹੋ ਜਾਂਦੇ ਹਨ। ਖਾਸ ਤੌਰ 'ਤੇ ਮਾਨਸੂਨ ਦੇ ਮੌਸਮ 'ਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ 'ਚ ਅਕਸਰ ਸੱਪ (Snakes) ਕਿਤੇ ਨਾ ਕਿਤੇ ਅਚਾਨਕ ਨਿਕਲਦੇ ਦਿਖਾਈ ਦਿੰਦੇ ਹਨ, ਇਸ ਲਈ ਇਸ ਮੌਸਮ 'ਚ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ, ਨਹੀਂ ਤਾਂ ਤੁਹਾਡੇ ਨਾਲ ਵੀ ਅਜਿਹਾ ਹੀ ਵਾਪਰ ਸਕਦਾ ਹੈ ਜੋ ਇਸ ਔਰਤ ਨਾਲ ਹੋਇਆ।
53 ਸੈਕਿੰਡ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੱਪ ਇੱਕ ਜੁੱਤੀ ਵਿੱਚ ਲੁਕਿਆ ਹੋਇਆ ਸੀ। ਔਰਤ ਨੇ ਡੰਡੇ ਦੀ ਮਦਦ ਨਾਲ ਜੁੱਤੀ ਦੇ ਅੰਦਰ ਸੱਪ ਨੂੰ ਥੋੜ੍ਹਾ ਜਿਹਾ ਛੇੜਿਆ ਤਾਂ ਸੱਪ ਨੇ ਔਰਤ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਆਖਰਕਾਰ ਜੁੱਤੀ ਵਿੱਚੋਂ ਸੱਪ ਨੂੰ ਬਾਹਰ ਕੱਢਣ ਵਿੱਚ ਕਾਮਯਾਬ ਹੋ ਗਈ।
ਵੇਖੋ ਵੀਡੀਓ:
IFS ਅਫਸਰ ਨੇ ਪੋਸਟ ਕੀਤਾ
ਭਾਰਤੀ ਜੰਗਲਾਤ ਸੇਵਾ ਅਧਿਕਾਰੀ ਸੁਸਾਂਤਾ ਨੰਦਾ (IFS Susanta Nanda) ਨੇ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਦਾ ਵੀਡੀਓ ਆਨਲਾਈਨ ਪੋਸਟ ਕੀਤਾ ਹੈ ਅਤੇ ਇਹ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਟਵਿੱਟਰ 'ਤੇ ਹੁਣ ਤੱਕ 169 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ