ਪਟਨਾ ਸਾਹਿਬ ਦੇ ਹਸਪਤਾਲ 'ਚ ਭਰਿਆ ਪਾਣੀ, ਵੇਖੋ ਤਸਵੀਰਾਂ
ਨਾਲੰਦਾ ਮੈਡੀਕਲ ਕਾਲਜ ਤੇ ਹਸਪਤਾਲ ਦੀਆਂ ਇਹ ਤਸਵੀਰਾਂ ਵੇਖ ਤੁਸੀਂ ਖ਼ੁਦ ਅੰਦਾਜ਼ਾ ਲਾ ਸਕਦੇ ਹੋ ਕਿ ਮੀਂਹ ਦਾ ਪਾਣੀ ਮਰੀਜ਼ਾਂ ਕਿੰਨੇ ਪ੍ਰੇਸ਼ਾਨ ਹੋਣਗੇ।
ਮਰੀਜ਼ਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਪੰਪ ਨਾਲ ਪਾਣੀ ਬਾਹਰ ਤਾਂ ਕੱਢਿਆ ਜਾ ਰਿਹਾ ਹੈ ਪਰ ਉਹ ਵੀ ਪੂਰਾ ਨਹੀਂ ਪੈ ਰਿਹਾ।
ਹਸਪਤਾਲਾਂ ਵਿੱਚ ਭਰਿਆ ਹੋਇਆ ਪਾਣੀ ਮੈਡੀਕਲ ਕੂੜੇ ਦੇ ਸੰਪਰਕ ਵਿੱਚ ਆਉਣ ਕਾਰਨ ਗੰਭੀਰ ਬਿਮਾਰੀਆਂ ਦਾ ਸਬੱਬ ਬਣ ਸਕਦਾ ਹੈ।
ਮਰੀਜ਼ਾਂ ਨੂੰ ਕਿਸੇ ਹੋਰ ਥਾਂ ਭੇਜਿਆ ਜਾ ਰਿਹਾ ਹੈ, ਪਰ ਜ਼ਿਆਦਾਤਰ ਮਰੀਜ਼ ਹਸਪਤਾਲ ਵਿੱਚ ਹੀ ਹਨ। ਉਨ੍ਹਾਂ ਦੇ ਰਿਸ਼ਤੇਦਾਰ ਵੀ ਇੱਥੇ ਮਰੀਜ਼ਾਂ ਦੀ ਦੇਖਭਾਲ ਲਈ ਮੌਜੂਦ ਹਨ।
ਹਸਪਤਾਲ ਦਾ ਕੋਈ ਹਿੱਸਾ ਅਜਿਹਾ ਨਹੀਂ ਹੈ ਜਿੱਥੇ ਗੋਡੇ-ਗੋਡੇ ਪਾਣੀ ਨਾ ਹੋਵੇ। ਆਈਸੀਯੂ ਸਮੇਤ ਹਸਪਤਾਲ ਦੇ ਸਾਰੇ ਵਾਰਡਾਂ ਵਿੱਚ ਪਾਣੀ ਭਰ ਚੁੱਕਿਆ ਹੈ, ਜਿਸ ਕਾਰਨ ਇੱਥੇ ਭਰਤੀ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਪਾਣੀ ਕਾਰਨ ਆਈਸੀਯੂ ਦੀਆਂ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ।
ਨਾਲੰਦਾ ਮੈਡੀਕਲ ਕਾਲਜ ਇੱਕ ਝੀਲ ਵਾਂਗ ਲੱਗ ਰਿਹਾ ਹੈ। ਸ਼ੁੱਕਰਵਾਰ ਦੇਰ ਰਾਤ ਤੋਂ ਪੈ ਰਹੇ ਮੀਂਹ ਕਾਰਨ ਹਸਪਤਾਲ ਪੂਰੀ ਤਰ੍ਹਾਂ ਡੁੱਬ ਚੁੱਕਿਆ ਹੈ।
ਕੁਝ ਅਜਿਹਾ ਹੀ ਹਾਲ ਪਟਨਾ ਦੇ ਨਾਲੰਦਾ ਮੈਡੀਕਲ ਕਾਲਜ ਤੇ ਹਸਪਤਾਲ ਦਾ ਹੈ, ਜਿੱਥੇ ਮੀਂਹ ਮਰੀਜ਼ਾਂ ਲਈ ਕਹਿਰ ਬਣ ਕੇ ਵਰ੍ਹਿਆ ਹੈ।
ਦੇਸ਼ ਦੇ ਕਈ ਹਿੱਸਿਆਂ ਵਿੱਚ ਪੈ ਰਿਹਾ ਜ਼ਬਰਦਸਤ ਮੀਂਹ ਲੋਕਾਂ ਲਈ ਮੁਸੀਬਤਾਂ ਲੈ ਕੇ ਆ ਰਿਹਾ ਹੈ। ਕਿਤੇ ਸੜਕ ਧਸ ਗਈ ਤੇ ਕਿਤੇ ਮਕਾਨ ਡਿੱਗ ਜਾਣ ਦੇ ਡਰੋਂ ਲੋਕਾਂ ਨੂੰ ਘਰ ਖਾਲੀ ਕਰਨਾ ਪੈ ਰਿਹਾ ਹੈ।