Weird News: ਅਜਿਹੀਆਂ ਕਈ ਖਬਰਾਂ ਸਾਹਮਣੇ ਆਈਆਂ, ਜਿਸ ਵਿੱਚ ਮਰਨ ਤੋਂ ਬਾਅਦ ਜ਼ਿੰਦਾ ਹੋਏ ਲੋਕਾਂ ਬਾਰੇ ਹੈਰਾਨੀਜਨਕ ਖੁਲਾਸੇ ਹੋਏ ਹਨ। ਹਾਲਾਂਕਿ ਕਈ ਲੋਕ ਤਾਂ ਪੋਸਟਮਾਰਟਮ ਹਾਊਸ ਵਿੱਚ ਜ਼ਿੰਦਾ ਵਾਪਸ ਆ ਗਏ ਅਤੇ ਕੁਝ ਅੰਤਿਮ ਸੰਸਕਾਰ ਤੋਂ ਪਹਿਲਾਂ ਹੀ ਉੱਠ ਕੇ ਬੈਠ ਗਏ। ਹੁਣ ਇਕ ਬੱਚੀ ਨੂੰ ਲੈ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ।
ਅੰਤਿਮ ਸੰਸਕਾਰ ਲਈ ਲਿਜਾਈ ਜਾ ਰਹੀ ਬੱਚੀ ਹੋਈ ਜ਼ਿੰਦਾ
ਦਰਅਸਲ, ਕੁਝ ਲੋਕ ਇੱਕ ਮ੍ਰਿਤਕ ਬੱਚੀ ਨੂੰ ਅੰਤਿਮ ਸੰਸਕਾਰ ਲਈ ਲਿਜਾ ਰਹੇ ਸਨ ਪਰ ਰਸਤੇ 'ਚ ਕੁਝ ਅਜਿਹਾ ਹੋਇਆ ਕਿ ਲੋਕ ਸ਼ਮਸ਼ਾਨਘਾਟ ਜਾਣ ਦੀ ਬਜਾਏ ਹਸਪਤਾਲ ਵੱਲ ਭੱਜੇ। ਬ੍ਰਾਜ਼ੀਲ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਬੱਚੀ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਜਦੋਂ ਉਸ ਨੂੰ ਅੰਤਿਮ ਸੰਸਕਾਰ ਲਈ ਲਿਜਾਇਆ ਗਿਆ ਤਾਂ ਸਾਰੇ ਹੈਰਾਨ ਰਹਿ ਗਏ। ਸ਼ੋਕ ਸਭਾ 'ਚ ਮੌਜੂਦ ਲੋਕਾਂ ਨੇ ਜਦੋਂ ਦੇਖਿਆ ਕਿ ਬੱਚੀ ਤਾਬੂਤ ਦੇ ਅੰਦਰ ਹੱਥ ਹਿਲਾ ਰਹੀ ਹੈ ਤਾਂ ਸਾਰੇ ਹੈਰਾਨ ਰਹਿ ਗਏ। ਲੋਕ 8 ਮਹੀਨੇ ਦੀ ਬੱਚੀ ਨੂੰ ਹਸਪਤਾਲ ਲੈ ਗਏ।
ਅੱਠ ਮਹੀਨੇ ਦੀ ਕਿਆਰਾ ਕ੍ਰਿਸਲੇਨ ਡੀ ਮੋਰਾ ਡੋਸ ਸੈਂਟੋਸ ਨੂੰ 19 ਅਕਤੂਬਰ ਦੀ ਸਵੇਰ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ। ਕਿਆਰਾ ਦੇ ਮਾਤਾ-ਪਿਤਾ ਆਪਣੀ ਮਾਸੂਮ ਧੀ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰ ਰਹੇ ਸਨ। ਲੜਕੀ ਨੂੰ ਇੱਕ ਤਾਬੂਤ ਵਿੱਚ ਰੱਖਿਆ ਗਿਆ ਸੀ ਅਤੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਨ ਤੋਂ 16 ਘੰਟੇ ਬਾਅਦ ਸਸਕਾਰ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ।
ਜਦੋਂ ਲੋਕਾਂ ਨੇ ਦੇਖਿਆ ਕਿ ਲੜਕੀ ਦਾ ਹੱਥ ਹਿਲ ਰਿਹਾ ਸੀ ਤਾਂ ਉਨ੍ਹਾਂ ਨੇ ਸਸਕਾਰ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ। ਜਦੋਂ ਇੱਕ ਵਿਅਕਤੀ ਨੇ ਉਸ ਦੀਆਂ ਉਂਗਲਾਂ ਨੂੰ ਛੂਹਿਆ ਤਾਂ ਲੜਕੀ ਨੇ ਕੱਸ ਕੇ ਫੜ ਲਿਆ। ਉੱਥੇ ਮੌਜੂਦ ਇੱਕ ਫਾਰਮਾਸਿਸਟ ਨੇ ਦੱਸਿਆ ਕਿ ਬੱਚੀ ਅਜੇ ਸਾਹ ਲੈ ਰਹੀ ਹੈ। ਇਸ ਤੋਂ ਬਾਅਦ ਤੁਰੰਤ ਐਂਬੂਲੈਂਸ ਬੁਲਾਈ ਗਈ। ਜਦੋਂ ਪੈਰਾਮੈਡਿਕਸ ਨੇ ਕਿਆਰਾ ਦੀ ਜਾਂਚ ਕੀਤੀ, ਤਾਂ ਉਨ੍ਹਾਂ ਨੇ ਪਾਇਆ ਕਿ ਉਹ ਸਾਹ ਲੈ ਰਹੀ ਸੀ ਅਤੇ ਉਸਦਾ ਆਕਸੀਜਨ ਪੱਧਰ 84 ਪ੍ਰਤੀਸ਼ਤ ਸੀ। ਹਸਪਤਾਲ ਵਿੱਚ ਹੋਰ ਜਾਂਚ ਦੌਰਾਨ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਲੜਕੀ ਦੀ ਮੌਤ 16 ਘੰਟੇ ਪਹਿਲਾਂ ਹੋਈ ਸੀ।
ਜ਼ਿੰਦਾ ਹੋਣ ਤੋਂ ਬਾਅਦ ਫਿਰ ਬੰਦ ਹੋਏ ਸਾਹ
ਲੜਕੀ ਦੇ ਜ਼ਿੰਦਾ ਹੋਣ ਦੀ ਖਬਰ ਸੁਣ ਕੇ ਪਰਿਵਾਰ ਖੁਸ਼ ਤਾਂ ਹੋਇਆ ਪਰ ਇਸ ਤੋਂ ਬਾਅਦ ਉਹ ਫਿਰ ਸਦਮੇ ਵਿੱਚ ਡੁੱਬ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਕਿਆਰਾ ਨੂੰ ਜਦੋਂ ਵਾਪਸ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਉਸ ਦਾ ਦਿਲ ਬੰਦ ਹੋ ਚੁੱਕਾ ਸੀ ਅਤੇ ਉਸ ਨੂੰ ਦੁਬਾਰਾ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਦੁਖੀ ਪਿਤਾ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਤਬਾਹ ਹੋ ਚੁੱਕੇ ਹਾਂ। ਫਿਰ ਕੁਝ ਉਮੀਦ ਸੀ, ਪਰ ਫਿਰ ਇਹ ਹੋਇਆ, ਜਦੋਂ ਹਸਪਤਾਲ 'ਤੇ ਸਵਾਲ ਉਠਾਏ ਗਏ ਤਾਂ ਇਸ ਨੇ ਮੁਆਫੀ ਮੰਗਦਿਆਂ ਕਿਹਾ ਕਿ ਅਸੀਂ ਇਸ ਦੀ ਪੂਰੀ ਜਾਂਚ ਕਰਵਾ ਰਹੇ ਹਾਂ।