CGHS: ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਕਰਮਚਾਰੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਦਰਅਸਲ, ਸਰਕਾਰ ਵੱਲੋਂ CGHS ਅਤੇ ECHS ਦੀ ਸੇਵਾਵਾਂ ਦਾ ਦਾਇਰਾ ਵਧਾ ਦਿੱਤਾ ਗਿਆ ਹੈ। ਹੁਣ ਕੇਂਦਰੀ ਕਰਮਚਾਰੀ 40 ਪ੍ਰਾਈਵੇਟ ਹਸਪਤਾਲਾਂ, ਨਰਸਿੰਗ ਹੋਮਾਂ ਅਤੇ ਡਾਇਗਨੌਸਟਿਕ ਸੈਂਟਰਾਂ ਵਿੱਚ ਆਪਣਾ ਇਲਾਜ ਕਰਵਾ ਸਕਦੇ ਹਨ। ਇਸਦੇ ਨਾਲ ਹੀ ਉਨ੍ਹਾਂ 40 ਹਸਪਤਾਲਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ, ਆਖਿਰ ਇਸ ਵਿੱਚ ਕਿਹੜੇ-ਕਿਹੜੇ ਹਸਪਤਾਲ ਸ਼ਾਮਿਲ ਹਨ, ਇਹ ਜਾਣਨ ਲਈ ਪੜ੍ਹੋ ਪੂਰੀ ਖਬਰ।
CGHS ਅਤੇ ECHS ਲਈ ਸ਼ਾਮਲ ਕੀਤੇ ਗਏ 40 ਨਵੇਂ ਪ੍ਰਾਈਵੇਟ ਹਸਪਤਾਲ
ਜਾਣਕਾਰੀ ਲਈ ਦੱਸ ਦੇਈਏ ਕਿ ਸਰਕਾਰ ਨੇ ਆਪਣੀ ਸੂਚੀ ਵਿੱਚ 40 ਹਸਪਤਾਲਾਂ ਨੂੰ ਸ਼ਾਮਲ ਕੀਤਾ ਹੈ। CGHS ਅਤੇ ECHS ਦੇ ਅਧੀਨ ਆਉਣ ਵਾਲੇ ਕਰਮਚਾਰੀਆਂ ਲਈ ਇਹਨਾਂ ਸਾਰੇ ਹਸਪਤਾਲਾਂ ਦੀ ਰੇਟ ਸੂਚੀ ਵੀ ਇੱਕੋ ਜਿਹੀ ਹੋਵੇਗੀ। ਨਾਲ ਹੀ, ਸਰਕਾਰ ਇਲਾਜ ਦਾ ਖਰਚਾ ਬਾਅਦ ਵਿੱਚ ਅਦਾ ਕਰੇਗੀ। ਇਹ ਫੈਸਲਾ ਸਕਰੀਨਿੰਗ ਕਮੇਟੀ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ।
Read MOre: Brain Dead Man: ਬ੍ਰੇਨ ਡੈੱਡ ਹੋਣ ਤੋਂ ਬਾਅਦ ਆਪ੍ਰੇਸ਼ਨ ਥੀਏਟਰ 'ਚ ਜ਼ਿੰਦਾ ਹੋਇਆ ਮਰੀਜ਼, ਅਚਾਨਕ ਧੜਕਣ ਲੱਗਿਆ ਦਿਲ
ECHS ਦੇ ਮੈਨੇਜਿੰਗ ਡਾਇਰੈਕਟਰ ਨੂੰ ਇਸ ਪੈਨਲ ਵਿੱਚ ਸ਼ਾਮਲ ਕੀਤੇ ਗਏ ਨਵੇਂ ਹਸਪਤਾਲਾਂ ਦੀ ਸੂਚੀ ਬਾਰੇ ਰਸਮੀ ਆਦੇਸ਼ ਪ੍ਰਾਪਤ ਹੋਏ ਹਨ। ਇਹ ਪ੍ਰਕਿਰਿਆ ਰੱਖਿਆ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ ਹੈ, ਜਿਸ ਅਨੁਸਾਰ ਈਸੀਐਚਐਸ ਲਾਭਪਾਤਰੀਆਂ ਨੂੰ ਹਸਪਤਾਲ ਅਤੇ ਇਲਾਜ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਹੁਣ ECHS ਦੀ ਗਿਣਤੀ ਵਿੱਚ 40 ਪ੍ਰਾਈਵੇਟ ਹਸਪਤਾਲ, ਨਰਸਿੰਗ ਹੋਮ ਅਤੇ ਡਾਇਗਨੌਸਟਿਕ ਸੈਂਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਘੱਟ ਰੇਟ 'ਤੇ ਇਲਾਜ ਕਰਵਾ ਸਕਣਗੇ ਸਾਰੇ ਕਰਮਚਾਰੀ
ਸਾਰੇ ਸੂਚੀਬੱਧ ਹਸਪਤਾਲਾਂ ਅਤੇ ਡਾਇਗਨੌਸਟਿਕ ਸੈਂਟਰਾਂ ਨੂੰ ਸੇਵਾ ਦਰਾਂ ਸਮੇਤ ਰੱਖਿਆ ਮੰਤਰਾਲੇ ਦੁਆਰਾ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ। ਇਲਾਜ ਦੀ ਰੇਟ ਸੂਚੀ ਕਮੇਟੀ ਦੁਆਰਾ ਪ੍ਰਵਾਨਿਤ ਦਰਾਂ ਅਨੁਸਾਰ ਹੋਵੇਗੀ। CGHS (ਕੇਂਦਰੀ ਸਰਕਾਰ ਦੀ ਸਿਹਤ ਯੋਜਨਾ) ਦੀਆਂ ਦਰਾਂ ਨਾਲ ਵੀ ਐਡਜਸਟ ਕੀਤਾ ਜਾਵੇਗਾ। ਯਾਨੀ ਕਿ ਈਸੀਐਚਐਸ ਦੇ ਅਧੀਨ ਆਉਂਦੇ ਕਰਮਚਾਰੀ ਵੀ ਉਸੇ ਦਰ 'ਤੇ ਇਲਾਜ ਕਰਵਾ ਸਕਣਗੇ ਜਿਸ ਦਰ 'ਤੇ ਸੀਜੀਐਚਐਸ ਕਰਮਚਾਰੀਆਂ ਦਾ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕੀਤਾ ਜਾਂਦਾ ਹੈ। ਇਨ੍ਹਾਂ 40 ਹਸਪਤਾਲਾਂ ਦੀ ਸੂਚੀ ਵੀ ਸੀਜੀਐਚਐਸ ਵਿੱਚ ਸ਼ਾਮਲ ਕੀਤੀ ਗਈ ਹੈ।
ਹਸਪਤਾਲਾਂ ਦੀ ਸੂਚੀ
ਇਸ ਤੋਂ ਇਲਾਵਾ, ਜਿਹੜੇ ਹਸਪਤਾਲ ਪਹਿਲਾਂ ਹੀ CGHS ਨਾਲ ਸੂਚੀਬੱਧ ਹਨ, ਉਨ੍ਹਾਂ ਨੂੰ ECHS ਨਾਲ ਇਕਰਾਰਨਾਮੇ 'ਤੇ ਹਸਤਾਖਰ ਕਰਨ ਸਮੇਂ ਆਪਣੀ CGHS ਸਥਿਤੀ ਦਾ ਪ੍ਰਮਾਣੀਕਰਨ ਪ੍ਰਦਾਨ ਕਰਨਾ ਹੋਵੇਗਾ। CGHS ਸੂਚੀਬੱਧ ਹਸਪਤਾਲਾਂ ਦੀ ਸਥਿਤੀ ਉਦੋਂ ਤੱਕ ਵੈਧ ਰਹੇਗੀ ਜਦੋਂ ਤੱਕ ਉਹਨਾਂ ਦੀ CGHS ਮਾਨਤਾ ਐਕਟਿਵ ਹੈ, ਅਤੇ ਉਹਨਾਂ ਦੇ ਸਮਝੌਤੇ ਨੂੰ ਵੀ ਨਵਿਆਇਆ ਜਾ ਸਕਦਾ ਹੈ। NABH (ਹਸਪਤਾਲਾਂ ਅਤੇ ਸਿਹਤ ਸੰਭਾਲ ਪ੍ਰਦਾਤਾਵਾਂ ਲਈ ਰਾਸ਼ਟਰੀ ਮਾਨਤਾ ਬੋਰਡ) ਮਾਨਤਾ ਪ੍ਰਾਪਤ ਸੇਵਾਵਾਂ ਨੂੰ ਵੀ ECHS ਨਾਲ ਸੂਚੀਬੱਧ ਕੀਤਾ ਜਾਵੇਗਾ, ਜੋ ਉਹਨਾਂ ਦੇ NABH ਪ੍ਰਮਾਣੀਕਰਣ ਦੀ ਮਿਆਦ ਲਈ ਵੈਧ ਰਹਿਣਗੀਆਂ। ਇਹ ਕਦਮ ECHS ਮੈਂਬਰਾਂ ਨੂੰ ਹੋਰ ਸਹੂਲਤਾਂ ਅਤੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
CGHS ਅਤੇ ECHS ਵਿੱਚ ਕੀ ਅੰਤਰ ?
CGHS ਅਤੇ ECHS ਦੋਵੇਂ ਭਾਰਤ ਸਰਕਾਰ ਦੀਆਂ ਸਿਹਤ ਸਕੀਮਾਂ ਹਨ, ਪਰ ਇਹ ਵੱਖ-ਵੱਖ ਸਮੂਹਾਂ ਦੀ ਸੇਵਾ ਕਰਦੀਆਂ ਹਨ। CGHS ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਹੈ, ਜਦੋਂ ਕਿ ECHS ਸੇਵਾਮੁਕਤ ਫੌਜੀ ਕਰਮਚਾਰੀਆਂ ਅਤੇ ਉਹਨਾਂ ਦੇ ਆਸ਼ਰਿਤਾਂ ਲਈ ਹੈ। ECHS ਕੋਲ CGHS ਨਾਲੋਂ ਜ਼ਿਆਦਾ ਸੂਚੀਬੱਧ ਹਸਪਤਾਲ ਹਨ, ਜਿਸ ਵਿੱਚ ਦੂਰ-ਦੁਰਾਡੇ ਦੇ ਖੇਤਰਾਂ ਦੇ ਹਸਪਤਾਲ ਵੀ ਸ਼ਾਮਲ ਹਨ।