ਬੀਜਿੰਗ: ਕਿਸੇ ਵੀ ਇਨਸਾਨ ਦੀ ਮੌਤ ਪੂਰੇ ਪਰਿਵਾਰ ਤੇ ਰਿਸ਼ਤੇਦਾਰਾਂ ਲਈ ਸ਼ੋਕ ਦੀ ਖਬਰ ਹੁੰਦੀ ਹੈ। ਅਜਿਹੇ ਮੌਕੇ ਵਿੱਚ ਲੋਕ ਗਮ ਵਿੱਚ ਡੁੱਬ ਜਾਂਦੇ ਹਨ ਪਰ ਚੀਨ ਦੇ ਲੋਕ ਅਜਿਹੇ ਮੌਕੇ ਕੁਝ ਅਜਿਹਾ ਕਰਦੇ ਹਨ ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਉਗੇ। ਚੀਨ ਵਿੱਚ ਲੋਕ ਮਰਨ 'ਤੇ ਕਾਲ ਗਰਲਜ਼ ਨੂੰ ਬੁਲਾਉਂਦੇ ਹਨ ਤੇ ਉਹ ਲਾਸ਼ ਦੇ ਨੇੜੇ ਡਾਂਸ ਕਰਦੀਆਂ ਹਨ। ਅਜਿਹਾ ਹੁੰਦਾ ਵੇਖ ਕੇ ਲਾਸ਼ ਕੋਲ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਮ੍ਰਿਤਕ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਇਸੇ ਕਾਰਨ ਸ਼ੋਕ ਸਭਾ ਦੌਰਾਨ ਕਾਲ ਗਰਲਜ਼ ਨੂੰ ਬੁਲਾਇਆ ਜਾਂਦਾ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਭੀੜ ਇਕੱਠੀ ਹੋ ਸਕੇ। ਇਸ ਦੌਰਾਨ ਬੱਚੇ ਤੇ ਬਜ਼ੁਰਗ ਉੱਥੇ ਮੌਜੂਦ ਨਹੀਂ ਰਹਿੰਦੇ। ਕੁੜੀਆਂ ਪੱਬ ਜਾਂ ਬਾਰ ਵਾਂਗ ਹੀ ਨੱਚਦੀਆਂ ਹਨ। ਹੁਣੇ ਜਿਹੇ ਚੀਨ ਵਿੱਚ ਇੱਕ ਸਰਕਾਰੀ ਅਧਿਕਾਰੀ ਦੀ ਸ਼ੋਕ ਸਭਾ ਦੌਰਾਨ 50 ਤੋਂ ਵੱਧ ਪੋਲ ਡਾਂਸਰਾਂ ਨੂੰ ਬੁਲਾਇਆ ਗਿਆ ਸੀ। ਇਸ ਦੌਰਾਨ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਡਾਂਸਰਾਂ ਨੇ ਜੀਤ 'ਤੇ ਚੜ੍ਹ ਕੇ ਡਾਂਸ ਕੀਤਾ।