ਹਲਦਾਨੀ- ਇਹ ਅਜੀਬ ਕਹਾਣੀ ਵੀਰ ਨਾਰੀ ਹਰਲੀ ਦੇਵੀ ਦੀ ਹੈ। ਮਹਿਜ 15 ਸਾਲ ਦੀ ਉਮਰ ਵਿੱਚ ਉਹ ਵਿਧਵਾ ਹੋ ਗਈ। ਉਸ ਦੇ ਪਤੀ 1965 ਦੇ ਭਾਰਤ-ਪਾਕਿ ਯੁੱਧ ਵਿੱਚ ਸ਼ਹੀਦ ਹੋ ਗਏ ਤਾਂ ਹਲਲੀ ਦੇਵੀ ਦੇ ਜੀਵਨ ਦਾ ਸੰਘਰਸ਼ ਸ਼ੁਰੂ ਹੋਇਆ ਅਤੇ ਉਸ ਦਾ ਜੀਵਨ ਕਦੇ ਸਹੁਰੇ ਤਾਂ ਕਦੇ ਪੇਕੇ ਬੀਤਿਆ। ਸਰਕਾਰ ਅਤੇ ਅਫਸਰਾਂ ਨੇ ਵੀ ਉਨ੍ਹਾਂ ਨੂੰ ਬੇਧਿਆਨਾ ਕਰਦੇ ਹੋਏ ਆਮ ਪੈਨਸ਼ਨ ਲਾ ਦਿੱਤੀ। ਇਸ ਸਾਲ ਅਕਤੂਬਰ ਵਿੱਚ ਉਨ੍ਹਾਂ ਨੇ ਘੱਟ ਪੈਨਸ਼ਨ ਮਿਲਣ ਦੀ ਆਵਾਜ਼ ਐਕਸ ਸਰਵਿਸਮੈਨ ਲੀਗ ਊਧਮ ਸਿੰਘ ਨਗਰ ਦੇ ਸੰਮੇਲਨ ਵਿੱਚ ਉਠਾਈ। ਓਥੇ ਪਹੁੰਚੇ ਨੈਨੀਤਾਲ ਜ਼ਿਲ੍ਹੇ ਦੇ ਸੈਨਿਕ ਭਲਾਈ ਤੇ ਮੁੜ ਵਸੇਬਾ ਅਧਿਕਾਰੀ ਮੇਜਰ ਬੀ ਐੱਸ ਰੌਤੇਲਾ ਨੇ ਮਦਦ ਕੀਤੀ। ਮੇਜਰ ਦੇ ਡੇਢ ਮਹੀਨੇ ਦੇ ਸੰਘਰਸ਼ ਨਾਲ ਅੰਮਾ ਨੂੰ 52 ਸਾਲ ਬਾਅਦ ਇਨਸਾਫ ਮਿਲਿਆ ਤੇ ਪਰਵਾਰਕ ਪੈਨਸ਼ਨ ਦਾ ਹੁਕਮ ਆ ਗਿਆ। ਨਾਲ ਲੱਖਾਂ ਰੁਪਏ ਏਰੀਅਰ ਦੇ ਰੂਪ ਵਿੱਚ ਖਾਤੇ ਵਿੱਚ ਆਉਣ ਨਾਲ ਬੁਢਾਪੇ ਵਿੱਚ ਅੰਮਾ ਦੇ ਚਿਹਰੇ ਦੀ ਰੌਣਕ ਆ ਗਈ। ਮੂਲ ਰੂਪ ਤੋਂ ਧਿਆਰੀ ਲੋਹਾਘਾਟ (ਚੰਪਾਵਤ) ਦੇ ਤਾਰਾ ਦੱਤ ਪੁਨੇਠਾ ਦੀ ਬੇਟੀ ਹਰਲੀ ਦੇਵੀ ਦਾ ਸਿਰਫ 11 ਸਾਲ ਦੀ ਉਮਰ ਵਿੱਚ ਪਿਥੌਰਾਗੜ੍ਹ ਦੇ ਮੇਲਡੁੰਗਰੀ ਵਿੱਚ ਰਹਿੰਦੇ ਜਵਾਲਾ ਦੱਤ ਜੋਸ਼ੀ ਨਾਲ ਵਿਆਹ ਹੋਇਆ ਸੀ। ਜਵਾਲਾ ਦੱਤ ਜੋਸ਼ੀ ਉਸ ਸਮੇਂ ਬੰਗਾਲ ਇੰਜੀਨੀਅਰ ਗਰੁੱਪ ਵਿੱਚ ਸਿਪਾਹੀ ਸਨ। ਵਿਆਹ ਦੇ ਕੁਝ ਸਮੇਂ ਬਾਅਦ ਭਾਰਤ-ਪਾਕਿ ਜੰਗ ਲੱਗ ਗਈ ਅਤੇ ਜਵਾਲਾ ਦੱਤ ਜੋਸ਼ੀ ਵੀ ਜੰਗ ਲਈ ਚਲੇ ਗਏ। 21 ਸਤੰਬਰ 1965 ਨੂੰ ਜਵਾਲਾ ਦੱਤ ਸ਼ਹੀਦ ਹੋ ਗਏ। ਉਸ ਸਮੇਂ ਹਰਲੀ ਦੇਵੀ ਦੀ ਉਮਰ ਸਿਰਫ 15 ਸਾਲ ਸੀ। ਮੌਜੂਦਾ ਸਮੇਂ ਵਿੱਚ ਉਹ ਆਪਣੇ ਸਹੁਰਿਆਂ ਦੇ ਨਾਲ ਹੀ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਭੂੜਮਹੌਲੀਆ, ਖਟੀਮਾ ਵਿੱਚ ਰਹਿ ਰਹੀ ਹੈ। ਨੈਨੀਤਾਲ ਦੇ ਜ਼ਿਲ੍ਹਾ ਸੈਨਿਕ ਭਲਾਈ ਅਤੇ ਮੁੜ ਵਸੇਬਾ ਅਧਿਕਾਰੀ ਮੇਜਰ ਬੀ ਐੱਸ ਐੱਸ ਰੌਤੇਲਾ ਨੇ ਦੱਸਿਆ ਕਿ ਹਰਲੀ ਦੇਵੀ ਨੂੰ ਉਦਾਰੀਕ੍ਰਿਤ ਪਰਵਾਰਕ ਪੈਨਸ਼ਨ ਲਾਗੂ ਹੋਣ ਦੇ ਨਾਲ ਹੀ 2006 ਤੋਂ ਹੁਣ ਤੱਕ ਦੇ ਏਰੀਅਰ ਭੁਗਤਾਨ ਵੀ ਹੋ ਚੁੱਕਾ ਹੈ।