ਕੋਲਕਾਤਾ: ਕੋਲਕਾਤਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਪਤੀ ਨੂੰ ਜਦੋਂ ਇਹ ਪਤਾ ਲੱਗਾ ਕਿ ਉਸ ਦੀ ਪਤਨੀ ਦੇ 14 ਬੰਦਿਆਂ ਨਾਲ ਨਾਜਾਇਜ਼ ਸਬੰਧ ਹਨ ਤਾਂ ਉਸ ਨੇ ਹਰ ਇੱਕ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ। ਇਸ ਵਿੱਚ ਉਸ ਨੇ ਹਰ ਆਦਮੀ 'ਤੇ 100 ਕਰੋੜ ਰੁਪਏ ਦਾ ਮਾਨਹਾਨੀ ਦਾਅਵਾ ਕੀਤਾ ਹੈ। ਪਤੀ ਨੇ ਦੋਸ਼ ਲਾਇਆ ਕਿ ਇਨ੍ਹਾਂ ਆਦਮੀਆਂ ਕਰਕੇ ਉਸ ਦੀ ਸ਼ਾਦੀਸ਼ੁਦਾ ਜ਼ਿੰਦਗੀ ਖਰਾਬ ਹੋ ਗਈ ਹੈ। ਸਮਾਜ ਵਿੱਚੇ ਉਸ ਦੀ ਇਜ਼ਤ ਖਰਾਬ ਹੋਈ ਹੈ।
ਪਤੀ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਕਾਰ ਚਾਲਕ ਨੂੰ ਜਾਸੂਸ ਬਣਾ ਕੇ ਸਾਰੇ ਸਬੂਤ ਇੱਕਠੇ ਕਰ ਲਏ ਹਨ। ਉਨ੍ਹਾਂ ਨੇ ਸਾਰੇ 14 ਲੋਕਾਂ ਨੂੰ ਵੱਖਰਾ ਵੱਖਰਾ ਕਾਨੂੰਨੀ ਨੋਟਿਸ ਭੇਜਿਆ ਹੈ ਜਿਸ ਵਿੱਚ ਕਿਹਾ ਹੈ ਕਿ ਜੇ ਇਹ ਨੋਟਿਸ ਮਿਲਣ ਤੋਂ ਦੋ ਹਫ਼ਤਿਆਂ ਦੇ ਅੰਦਰ ਮਾਣਹਾਨੀ ਦੇ ਮਾਮਲੇ ਵਿੱਚ ਰੁਪਏ ਨਹੀਂ ਦਿੱਤੇ ਗਏ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਨੋਟਿਸ ਵਿੱਚ, ਕਾਰੋਬਾਰੀ ਪਤੀ ਨੇ ਲਿਖਿਆ- 'ਹਾਲ ਹੀ ਵਿੱਚ ਮੈਨੂੰ ਪਤਾ ਲੱਗਿਆ ਹੈ ਕਿ ਤੁਸੀਂ ਲੋਕ ਮੇਰੀ ਪਤਨੀ ਨਾਲ ਸਰੀਰਕ ਸਬੰਧ ਰੱਖਦੇ ਹੋ ਤੇ ਗੁਪਤ ਰੂਪ ਵਿੱਚ ਮੇਰੀ ਪਤਨੀ ਦੇ ਸੰਪਰਕ ਵਿੱਚ ਰਹਿੰਦੇ ਹੋ।
ਉਸ ਨੇ ਲਿਖਿਆ, "ਤੁਸੀਂ ਸਾਰੇ ਜਾਣਦੇ ਹੋ ਕਿ ਉਹ ਸ਼ਾਦੀਸ਼ੁਦਾ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਮੈਨੂੰ ਉਸ ਦੇ ਪਤੀ ਵਜੋਂ ਵੀ ਜਾਣਦੇ ਹੋਣਗੇ। ਮੇਰੀ ਸ਼ਾਦੀਸ਼ੁਦਾ ਜ਼ਿੰਦਗੀ ਤੁਹਾਡੇ ਸਭ ਦੀ ਇਸ ਗੈਰ ਕਾਨੂੰਨੀ ਗਤੀਵਿਧੀ ਨਾਲ ਤਬਾਹ ਹੋ ਗਈ ਹੈ। ਮੈਂ ਤਕਲੀਫ ਵਿੱਚ ਜੀ ਰਿਹਾ ਹਾਂ ਸਮਾਜ ਵਿੱਚ ਮੇਰੀ ਇਜ਼ਤ ਵੀ ਖ਼ਤਮ ਹੋ ਗਈ ਹੈ। ਤੁਹਾਨੂੰ ਸਾਰਿਆਂ ਨੂੰ ਅਗਲੇ ਦੋ ਹਫ਼ਤਿਆਂ ਦੇ ਅੰਦਰ ਮਾਣਹਾਨੀ ਵਜੋਂ 100 ਕਰੋੜ ਰੁਪਏ ਦੇਣੇ ਪੈਣਗੇ। ਜੇ ਤੁਸੀਂ ਅਜਿਹਾ ਨਹੀਂ ਕਰਦੇ ਹੋ, ਤੁਹਾਡੇ ਵਿਰੁੱਧ ਕਾਨੂੰਨੀ ਢੰਗ ਨਾਲ ਕਾਰਵਾਈ ਕੀਤੀ ਜਾਵੇਗੀ।"