✕
  • ਹੋਮ

ਖਰੀਦਿਆ ਆਈਫੋਨ, ਡੱਬੇ 'ਚੋਂ ਨਿਕਲੇ ਆਲੂ

ਏਬੀਪੀ ਸਾਂਝਾ   |  02 Dec 2017 12:35 PM (IST)
1

ਔਰਤ ਨੇ ਕਿਹਾ ਕਿ ''ਉਸ ਨੇ ਇਹ ਆਈਫੋਨ ਬਲੈਕ ਟਰੱਕ ਤੋਂ ਖਰੀਦਿਆ ਸੀ, ਜਿਸ 'ਤੇ ਬਲੈਕ ਫ੍ਰਾਈਡੇਅ ਸੇਲ ਦਾ ਪੋਸਟਰ ਲੱਗਾ ਹੋਇਆ ਸੀ। ਉਹ ਟਰੱਕ ਉਨ੍ਹਾਂ ਦੇ ਗੁਆਂਢ 'ਚ ਘੁੰਮ ਰਿਹਾ ਸੀ। ਔਰਤ ਨੇ ਕਿਹਾ ਕਿ ਉਸ ਟਰੱਕ 'ਚ ਹੋਰ ਸਮਾਨ ਵੀ ਸੀ ਜਿਵੇਂ ਕਿ ਕੱਪੜੇ, ਬੂਟ, ਘੱੜੀਆਂ, ਪਰਸ ਅਤੇ ਹੋਰ ਬਹੁਤ ਕੁਝ ਹੈ। ''

2

ਔਰਤ ਨੇ ਦੱਸਿਆ ਕਿ ਜਦੋਂ ਉਹ ਫੋਨ ਵਾਲਾ ਡੱਬਾ ਲੈ ਕੇ ਘਰ ਆਈ ਤਾਂ ਉਸ ਨੇ ਮਹਿਸੂਸ ਕੀਤਾ ਕਿ ਫੋਨ ਵਾਲਾ ਡੱਬਾ ਪਹਿਲਾਂ ਨਾਲੋਂ ਭਾਰਾ ਸੀ, ਫਿਰ ਜਦੋਂ ਉਸ ਨੇ ਡੱਬਾ ਖੋਲ ਕੇ ਦੇਖਿਆ ਤਾਂ ਉਸ 'ਚ ਕੱਟੇ ਹੋਏ ਆਲੂ ਅਤੇ ਐਡ੍ਰਾਂਇਡ ਫੋਨ ਦਾ ਚਾਰਜਰ ਪਾਇਆ ਹੋਇਆ ਸੀ।

3

ਉਸ ਨੇ ਕਿਹਾ ਕਿ 'ਉਸ ਟਰੱਕ ਦੇ ਵਿਅਕਤੀ ਨੇ ਔਰਤ ਦੇ ਸਾਹਮਣੇ 100 ਡਾਲਰ ਦਾ ਪ੍ਰਸਤਾਵ ਰੱਖਿਆ। ਮੈਂ ਫੋਨ ਚੈਕ ਕੀਤਾ ਤਾਂ ਉਸ ਸਮੇਂ ਫੋਨ ਕੰਮ ਕਰ ਰਿਹਾ ਸੀ। ਉਸ ਨੇ ਕਿਹਾ ਕਿ ਹਾਂ ਮੈਨੂੰ ਇਹ ਚਾਹੀਦਾ ਹੈ ਤਾਂ ਉਸ ਨੇ ਉਹ ਫੋਨ ਖਰੀਦ ਲਿਆ।

4

ਵਾਸ਼ਿੰਗਟਨ: ਅਮਰੀਕਾ ਦੇ ਇੱਕ ਔਰਤ ਲਈ ਬਲੈਕ ਫ੍ਰਾਈਡੇਅ ਸੇਲ ਵੀ ਬਲੈਕ ਹੋ ਗੁਜ਼ਰੀ। ਉਸ ਨੇ ਬਲੈਕ ਫ੍ਰਾਈਡੇਅ ਸੇਲ ਦਾ ਪੂਰਾ ਫਾਇਦਾ ਚੁੱਕੇ ਕੇ 100 ਡਾਲਰ 'ਚ ਇਕ ਆਈਫੋਨ-6 ਖਰੀਦਿਆ ਪਰ ਔਰਤ ਉਦੋਂ ਹੈਰਾਨ ਹੋਈ ਜਦੋਂ ਉਸ ਨੇ ਡੱਬਾ ਖੋਲ੍ਹਿਆ ਅਤੇ ਦੇਖਿਆ ਕਿ ਡੱਬੇ ਅੰਦਰ ਆਲੂ ਕੱਟ ਕੇ ਪਾਏ ਹੋਏ ਸਨ।

5

6

  • ਹੋਮ
  • ਅਜ਼ਬ ਗਜ਼ਬ
  • ਖਰੀਦਿਆ ਆਈਫੋਨ, ਡੱਬੇ 'ਚੋਂ ਨਿਕਲੇ ਆਲੂ
About us | Advertisement| Privacy policy
© Copyright@2026.ABP Network Private Limited. All rights reserved.