✕
  • ਹੋਮ

ਸੁਨਾਮੀ ਤੋਂ ਬਾਦ ਹੁਣ ਓਖੀ ਦੀ ਦਹਿਸ਼ਤ, 16 ਮੌਤਾਂ, 100 ਲਾਪਤਾ..

ਏਬੀਪੀ ਸਾਂਝਾ   |  02 Dec 2017 09:30 AM (IST)
1

2

ਉਕਤ ਤਿੰਨੇ ਜ਼ਿਲ੍ਹਿਆਂ 'ਚ ਰਾਜ ਕੁਦਰਤੀ ਆਫ਼ਤ ਪ੍ਰਬੰਧਕ ਵਿਭਾਗ ਵਲੋਂ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਗਈ ਹੈ।

3

ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਇਲਾਕਿਆਂ 'ਚ ਪਾਣੀ ਭਰ ਗਿਆ। ਬੀਤੇ ਕੱਲ੍ਹ ਤੂਫ਼ਾਨ ਦਾ ਕੇਂਦਰ ਕੰਨਿਆ ਕੁਮਾਰੀ ਤੋਂ 70 ਕਿਲੋਮੀਟਰ ਦੂਰ ਪਹੁੰਚ ਗਿਆ।

4

5

ਕੰਨਿਆਕੁਮਾਰੀ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਦਰੱਖ਼ਤ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਦਕਿ ਇਸ ਤੂਫ਼ਾਨ 'ਚ ਸ੍ਰੀਲੰਕਾ 'ਚ 7 ਲੋਕ ਵੀ ਮਾਰੇ ਗਏ।

6

ਤਿਰੂਨੇਲਵੇਲੀ, ਤੂਤੀਕੋਰਿਨ ਤੇ ਕੰਨਿਆ ਕੁਮਾਰੀ ਸਮੇਤ ਦੱਖਣੀ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਹੋਈ, ਕਿਉਂਕਿ ਬੰਗਾਲ ਦੀ ਖਾੜੀ 'ਚ ਘੱਟ ਦਬਾਅ ਦਾ ਖੇਤਰ ਪਹਿਲਾਂ ਵੱਧ ਦਬਾਅ ਅਤੇ ਫ਼ਿਰ ਤੂਫ਼ਾਨ 'ਚ ਬਦਲ ਗਿਆ।

7

ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ 'ਚ ਦੱਖਣੀ ਤਾਮਿਲਨਾਡੂ 'ਚ ਭਾਰੀ ਬਾਰਿਸ਼ ਹੋਣ ਦੀ ਚਿਤਾਵਨੀ ਦਿੱਤੀ ਹੈ।

8

ਸਿੱਖਿਆ ਸੰਸਥਾਵਾਂ ਅਤੇ ਰੇਲ ਸੇਵਾਵਾਂ ਵੀ ਆਰਜ਼ੀ ਤੌਰ 'ਤੇ ਬੰਦ ਹਨ। ਪ੍ਰਭਾਵਿਤ ਇਲਾਕਿਆਂ 'ਚ ਰਾਹਤ ਦਾ ਕੰਮ ਚੱਲ ਰਿਹਾ ਹੈ।

9

ਤਿਰੂਵਨੰਤਪੁਰਮ-ਕੇਰਲਾ ਅਤੇ ਤਾਮਿਲਨਾਡੂ 'ਚ ਸਮੁੰਦਰੀ ਤੂਫ਼ਾਨ 'ਓਖੀ' ਨਾਲ ਹੁਣ ਤੱਕ ਸ੍ਰੀਲੰਕਾ ਤੇ ਭਾਰਤ 'ਚ 16 ਲੋਕਾਂ ਦੀ ਮੌਤ ਹੋ ਗਈ ਤੇ 100 ਵਿਅਕਤੀ ਲਾਪਤਾ ਹਨ। ਲਾਪਤਾ ਵਿੱਚੋਂ ਜ਼ਿਆਦਾਤਰ ਮਛੇਰੇ ਹਨ। ਸੈਨਾ ਨੇ ਤ੍ਰਿਵੇਂਦਰਮ 'ਚ 59 ਲੋਕਾਂ ਨੂੰ ਸੁਰੱਖਿਅਤ ਬਚਾਇਆ।

10

ਚੇਨਈ ਦੇ ਮੁੱਖ ਮੰਤਰੀ ਕੇ.ਪਲਾਨੀਸਵਾਮੀ ਨੇ ਦੱਸਿਆ ਕਿ ਰਾਜ ਤੇ ਰਾਸ਼ਟਰੀ ਬਲ ਦੀਆਂ ਟੀਮਾਂ ਨੂੰ ਕੰਨਿਆ ਕੁਮਾਰੀ ਭੇਜਿਆ ਗਿਆ ਹੈ। ਉੱਥੇ 500 ਤੋਂ ਵੱਧ ਦਰੱਖ਼ਤ ਤੇ ਕਰੀਬ 1000 ਬਿਜਲੀ ਦੇ ਖੰਬੇ ਉਖੜ ਗਏ ਹਨ।

  • ਹੋਮ
  • ਭਾਰਤ
  • ਸੁਨਾਮੀ ਤੋਂ ਬਾਦ ਹੁਣ ਓਖੀ ਦੀ ਦਹਿਸ਼ਤ, 16 ਮੌਤਾਂ, 100 ਲਾਪਤਾ..
About us | Advertisement| Privacy policy
© Copyright@2026.ABP Network Private Limited. All rights reserved.