ਬੀਜੇਪੀ ਨੇ ਉਠਾਏ ਰਾਹੁਲ ਦੇ ਹਿੰਦੂ ਹੋਣ 'ਤੇ ਸਵਾਲ, ਕਾਂਗਰਸ ਨੇ ਤਸਵੀਰਾਂ ਜਾਰੀ ਕਰ ਦਿੱਤਾ ਸਬੂਤ
ਉਨ੍ਹਾਂ ਅੱਗੇ ਕਿਹਾ ਕਿ ਉਸ ਸਮੇਂ ਰਜਿਸਟਰ ਖਾਲੀ ਸੀ ਤੇ ਬਾਅਦ ਵਿੱਚ ਭਾਜਪਾ ਦੇ ਲੋਕਾਂ ਨੇ ਇਸ ਵਿੱਚ ਨਾਂ ਜੋੜ ਦਿੱਤੇ ਹੋਣਗੇ। ਉਹ ਅੱਗੇ ਕਹਿੰਦੇ ਹਨ ਕਿ ਕੀ ਭਾਜਪਾ ਇੰਨੀ ਨੀਚ ਹਰਕਤਾਂ 'ਤੇ ਉੱਤਰ ਆਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੀਡੀਆ ਕੋਆਰਡੀਨੇਟਰ ਮਨੋਜ ਤਿਆਗੀ ਨੂੰ ਇਹ ਕਹਿ ਕੇ ਐਂਟਰੀ ਕਰਵਾਈ ਗਈ ਹੈ ਕਿ ਮੀਡੀਆ ਨੂੰ ਐਂਟਰੀ ਮਿਲ ਸਕੇ ਤੇ ਮਨੋਜ ਤਿਆਗੀ ਨੇ ਦਸਤਖ਼ਤ ਕਰ ਦਿੱਤੇ।
ਦਰਅਸਲ ਸੋਮਨਾਥ ਮੰਦਰ ਵਿੱਚ ਗ਼ੈਰ ਹਿੰਦੂਆਂ ਦੀ ਸੁਰੱਖਿਆ ਕਾਰਨਾਂ ਕਰਕੇ ਇੱਕ ਰਜਿਸਟਰ ਵਿੱਚ ਐਂਟਰੀ ਕਰਨੀ ਪੈਂਦੀ ਹੈ। ਜਦੋਂ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਮੰਦਰ ਵਿੱਚ ਪਹੁੰਚੇ ਤਾਂ ਉਨ੍ਹਾਂ ਦਾ ਨਾਂ ਵੀ ਇਸ ਰਜਿਸਟਰ ਵਿੱਚ ਦਰਜ ਕੀਤਾ ਗਿਆ ਜਾਂ ਕਰਵਾਇਆ ਗਿਆ। ਇਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ।
ਸੋਮਨਾਥ ਮੰਦਰ ਵਿਵਾਦ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਰਾਹੁਲ ਗਾਂਧੀ ਦੇ ਹਿੰਦੂ ਹੋਣ ਬਾਰੇ ਸਵਾਲ ਦੇ ਜਵਾਬ ਵਿੱਚ ਕਾਂਗਰਸ ਨੇ ਕਿਹਾ ਕਿ ਭਾਜਪਾ ਬੌਖਲਾ ਗਈ ਹੈ। ਅੱਗੇ ਕਿਹਾ ਗਿਆ ਹੈ ਕਿ ਪਾਰਟੀ ਇੰਨੀ ਕਾਇਰ ਹੈ ਕਿ ਆਪਣੀ ਗੱਲ ਸਾਹਮਣੇ ਆਉਣ ਤੋਂ ਡਰ ਰਹੀ ਹੈ।
ਉਨ੍ਹਾਂ ਰਾਹੁਲ ਦੀਆਂ ਵੀ ਜਨੇਊ ਵਾਲੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ।
ਕਾਂਗਰਸ ਨੇ ਤਸਵੀਰਾਂ ਜਾਰੀ ਕਰਦਿਆਂ ਕਿਹਾ ਕਿ ਬੇਸ਼ੱਕ ਭੈਣ ਦੇ ਵਿਆਹ ਦਾ ਸਮਾਂ ਹੋਵੇ, ਜਾਂ ਰਾਜੀਵ ਗਾਂਧੀ ਦੀਆਂ ਅਸਥੀਆਂ ਚੁਗਣ ਦਾ ਸਮਾਂ ਹੋਵੇ ਹਰ ਸਮੇਂ ਪਰਿਵਾਰ ਦੇ ਲੋਕਾਂ ਨੇ ਜਨੇਊ ਪਹਿਨਿਆ ਹੋਇਆ ਸੀ।
ਸੁਰਜੇਵਾਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਰਾਹੁਲ ਗਾਂਧੀ ਨਾ ਸਿਰਫ ਹਿੰਦੂ ਹਨ ਬਲਕਿ ਜਨੇਊਧਾਰੀ ਹਿੰਦੂ ਹਨ।
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਸ ਰਜਿਸਟਰ ਨੂੰ ਕਈ ਮੀਡੀਆ ਹਾਊਸ ਤੇ ਸਾਥੀਆਂ ਨੇ ਟਵੀਟ ਕੀਤਾ ਹੈ। ਇਹ ਨਾ ਤਾਂ ਰਾਹੁਲ ਗਾਂਧੀ ਦੀ ਲਿਖਾਈ ਹੈ ਤੇ ਨਾ ਹੀ ਉਨ੍ਹਾਂ ਦੇ ਦਸਤਖ਼ਤ।