ਚੋਣਾਂ ਵਿੱਚ ਵੋਟਾਂ ਲਈ ਠੁੰਮਕੇ, ਚੋਣ ਜ਼ਾਬਤੇ ਦੀਆਂ ਧੱਜੀਆਂ, ਵੀਡੀਓ ਵਾਇਰਲ
ਚੋਣ ਪ੍ਰਚਾਰ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਮਤਲਬ 26 ਨਵੰਬਰ ਨੂੰ ਰਵੀ ਨੇ ਡਿਬਾਈ ਦੇ ਕੁਬੇਰ ਕਾਟਨ ਦੇ ਮੈਦਾਨ ਵਿੱਚ ਜਨ ਸਭਾ ਕਾਰਵਾਈ। ਭੀੜ ਇਕੱਠੀ ਕਰਨ ਦੇ ਲਈ ਸਭ ਵਿੱਚ ਬਿਨਾ ਇਜ਼ਾਜਤ ਦੇ ਬਾਰ ਬਾਲਾਵਾਂ ਦਾ ਅਸ਼ਲੀਲ ਡਾਂਸ ਕਰਵਾ ਕੇ ਚੋਣ ਜਾਬਤੇ ਦੀਆਂ ਖੁੱਲ ਕੇ ਧੱਜੀਆਂ ਉਡਾਈਆਂ ਗਈਆਂ।
ਮਾਮਲੇ ਨੂੰ ਲੈ ਕੇ ਡਿਬਾਈ ਪੁਲਿਸ ਨੇ ਆਜ਼ਾਦ ਉਮੀਦਵਾਰ ਖਿਲਾਫ ਚੋਣ ਜਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕਰ ਲਿਆ ਹੈ। ਹੱਥ ਜੋੜ ਕੇ ਖੜ੍ਹੇ ਨਜ਼ਰ ਆ ਰਹੇ ਇਹ ਹਨ ਡਿਬਾਈ ਪਾਲਿਕਾ ਪ੍ਰਧਾਨਨ ਅਹੁਦੇ ਲਈ ਆਜ਼ਾਦ ਉਮੀਦਵਾਰ ਰਵੀ, ਜਿਨ੍ਹਾਂ ਦੀ ਚੋਣ ਰੈਲੀ ਵਿੱਚ ਖੁੱਲ੍ਹੇਆਮ ਇਹ ਬਾਰ ਬਾਲਾ ਅਸ਼ਲੀਲ ਡਾਂਸ ਕਰ ਰਹੀ ਹੈ।
ਇਹ ਹੀ ਨਹੀਂ ਰੈਲੀ ਦੇ ਇਸੇ ਹੀ ਮੰਚ 'ਤੇ ਉਮੀਦਵਾਰ ਰਵੀ ਹੱਥ ਜੋੜ ਕੇ ਖੜ੍ਹੇ ਨਜ਼ਰ ਆ ਰਹੇ ਹਨ। ਦਰਅਸਲ ਬੁਲੰਦ ਸ਼ਹਿਰ ਵਿੱਚ 29 ਨਵੰਬਰ ਨੂੰ ਨਿਗਮ ਚੋਣਾਂ ਹਨ।
ਵਾਇਰਲ ਵੀਡੀਓ ਵਿੱਚ ਬੁਲੰਦ ਸ਼ਹਿਰ ਜਨਪਦ ਦੀ ਡਿਬਾਈ ਨਗਰ ਪਾਲਿਕਾ ਪ੍ਰੀਸ਼ਦ ਦੇ ਪ੍ਰਧਾਨ ਦੇ ਅਹੁਦੇ ਲਈ ਆਜ਼ਾਦ ਉਮੀਦਵਾਰ ਰਵੀ ਦੇ ਸਮਰਥਨ ਵਿੱਚ ਕਾਰਵਾਈ ਗਈ ਰੈਲੀ ਵਿੱਚ ਬਾਰ ਬਲਾਵਾਂ ਜੰਮ ਕੇ ਅਸ਼ਲੀਲ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ।
ਉੱਤਰ ਪ੍ਰਦੇਸ਼ ਵਿੱਚ ਨਿਗਮ ਚੋਣਾਂ ਵਿੱਚ ਵੋਟ ਲਈ ਕੀਤੀ ਰੈਲੀ ਵਿੱਚ ਆਜ਼ਾਦ ਉਮੀਦਵਾਰ ਵੱਲੋਂ ਬਾਰ ਬਲਾਵਾਂ ਦਾ ਅਸ਼ਲੀਲ ਡਾਂਸ ਕਰਵਾ ਕੇ ਚੋਣ ਜਾਬਤੇ ਦੀਆਂ ਧੱਜੀਆਂ ਉਡਾਏ ਜਾਣ ਦਾ ਵੀਡੀਓ ਵਾਇਰਲ ਹੋਇਆ ਹੈ।