'ਪਦਮਾਵਤੀ' ਦੇ ਵਿਰੋਧ 'ਚ 300 ਲੋਕਾਂ ਨੇ ਦਿੱਤੀ ਗ੍ਰਿਫ਼ਤਾਰੀ...
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਫਿਲਮ ਨੂੰ ਰਿਲੀਜ਼ ਕਰਨ ਦੀ ਮੰਗ ਦਾ ਵੀ ਸਰਵ ਸਮਾਜ ਨੇ ਵਿਰੋਧ ਕੀਤਾ ਅਤੇ ਉਨ੍ਹਾਂ ਦਾ ਪੁਤਲਾ ਚਿਤੌੜਗੜ੍ਹ ਦੇ ਕਿਲੇ 'ਤੇ ਲਟਕਾ ਦਿੱਤਾ।
ਇੱਥੇ ਪਹਿਲਾਂ ਤੋਂ ਹੀ ਸੰਜੇ ਲੀਲਾ ਭੰਸਾਲੀ, ਦੀਪਿਕਾ ਪਾਦੁਕੋਣ ਅਤੇ ਸਲਮਾਨ ਖ਼ਾਨ ਦਾ ਪੁਤਲਾ ਲਟਕਿਆ ਹੋਇਆ ਹੈ। ਸਰਵ ਸਮਾਜ ਦੀ ਮੰਗ ਹੈ ਕਿ ਫਿਲਮ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਲੋਕਾਂ ਨੇ ਕਿਹਾ ਕਿ ਜੇ ਸਰਕਾਰ ਨੇ ਛੇਤੀ ਹੀ ਕੋਈ ਫ਼ੈਸਲਾ ਨਾ ਕੀਤਾ ਤਾਂ ਰੇਲ ਰੋਕੋ ਵਰਗੇ ਅੰਦੋਲਨ ਕੀਤੇ ਜਾਣਗੇ।
ਐਤਵਾਰ ਨੂੰ ਜੇਲ੍ਹ ਭਰੋ ਅੰਦੋਲਨ 'ਚ ਸੈਂਕੜਿਆਂ ਦੀ ਗਿਣਤੀ 'ਚ ਲੋਕ ਹਿੱਸਾ ਲੈਮ ਲਈ ਧਰਨੇ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਗ੍ਰਿਫ਼ਤਾਰੀਆਂ ਦਿੱਤੀਆਂ।
ਇਸ ਦੌਰਾਨ ਪੁਰਾਤਤਵ ਵਿਭਾਗ ਨੇ ਚਿਤੌੜਗੜ੍ਹ ਕਿਲੇ ਦੇ ਬਾਹਰ ਲੱਗੇ ਉਸ ਸ਼ੀਲਾਲੇਖ ਨੂੰ ਢੱਕ ਦਿੱਤਾ ਹੈ ਜਿਸ 'ਤੇ ਰਾਣੀ ਪਦਮਨੀ ਦੀ ਕਹਾਣੀ ਲਿਖੀ ਹੋਈ ਸੀ। ਫਿਲਮ 'ਪਦਮਾਵਤੀ' ਦੇ ਵਿਰੋਧ 'ਚ ਸਰਵ ਸਮਾਜ ਵੱਲੋਂ ਪਾਡਨਪੋਲ 'ਤੇ 18 ਦਿਨ ਤੋਂ ਧਰਨਾ ਦਿੱਤਾ ਜਾ ਰਿਹਾ ਹੈ।
ਅੰਦੋਲਨ 'ਚ ਵੱਡੀ ਗਿਣਤੀ 'ਚ ਔਰਤਾਂ ਨੇ ਵੀ ਹਿੱਸਾ ਲਿਆ।
ਜੈਪੁਰ : 'ਪਦਮਾਵਤੀ' ਦੇ ਵਿਰੋਧ 'ਚ ਸਰਵ ਸਮਾਜ ਵੱਲੋਂ ਜਾਰੀ ਅੰਦੋਲਨ ਤਹਿਤ ਐਤਵਾਰ ਨੂੰ ਜੇਲ੍ਹ ਭਰੋ ਅੰਦੋਲਨ ਕੀਤਾ ਗਿਆ ਅਤੇ ਸੈਂਕੜੇ ਲੋਕਾਂ ਨੇ ਗ੍ਰਿਫ਼ਤਾਰੀਆਂ ਦਿੱਤੀ।