26/11 ਦੀ 8ਵੀਂ ਬਰਸੀ ਮੌਕੇ 166 ਲੋਕਾਂ ਦੀ ਜਾਨ ਲੈਣ ਵਾਲਾ ਰਿਹਾਅ
ਅਮਰੀਕਾ ਤੇ ਭਾਰਤ ਲਸ਼ਕਰ-ਏ-ਤੌਇਬਾ ਦੇ ਨੇਤਾ ਹਾਫਿਜ਼ ਸਈਦ ਨੂੰ ਨਜ਼ਰਬੰਦ ਤੋਂ ਰਿਹਾਅ ਕਰਨ ਤੋਂ ਬਾਅਦ ਕਾਫੀ ਚਿੰਤਾ ਵਿੱਚ ਹਨ।
ਬੀਤੇ ਦਿਨੀਂ ਪਾਕਿਸਤਾਨੀ ਅਦਾਲਤ ਨੇ ਉਸ ਨੂੰ ਆਜ਼ਾਦ ਕਰ ਦਿੱਤਾ ਹੈ ਤੇ ਉਹ ਮੁੰਬਈ ਹਮਲੇ ਦੀ ਬਰਸੀ ਮੌਕੇ ਭਾਰਤ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਲਈ ਮਕਬੂਜ਼ਾ ਕਸ਼ਮੀਰ ਜਾ ਰਿਹਾ ਹੈ।
ਕਸਾਬ ਉਨ੍ਹਾਂ 10 ਹਮਲਾਵਰਾਂ ਵਿੱਚੋਂ ਇਕੱਲਾ ਹੀ ਜਿਉਂਦਾ ਫੜਿਆ ਗਿਆ ਸੀ, ਜਿਨ੍ਹਾਂ ਨੇ 26 ਨਵੰਬਰ, 2008 ਨੂੰ ਮੁੰਬਈ ਵਿੱਚ 6 ਥਾਵਾਂ 'ਤੇ ਦਹਿਸ਼ਤਗਰਦੀ ਦਾ ਤਾਂਡਵ ਕੀਤਾ ਸੀ।
ਅਮਰੀਕਾ ਨੇ ਵੀ ਪਾਕਿਸਤਾਨ ਵੱਲੋਂ ਹਾਫਿਜ਼ ਸਈਦ ਨੂੰ ਰਿਹਾਅ ਕਰਨ 'ਤੇ ਸਖ਼ਤ ਇਤਰਾਜ਼ ਜ਼ਾਹਰ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਦਾ ਇਹ ਕਦਮ ਗ਼ਲਤ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਹੈ।
ਸੁਰੱਖਿਆ ਬਲਾਂ ਵੱਲੋਂ ਹਮਲਾ ਕਰਨ ਵਾਲੇ ਇਹ ਦਹਿਸ਼ਤਗਰਦ ਮੌਕੇ 'ਤੇ ਹੀ ਮਾਰ ਮੁਕਾਏ, ਮੁਹੰਮਦ ਅਜਮਲ ਕਸਾਬ ਨੂੰ ਜਿਉਂਦਾ ਫੜਿਆ ਗਿਆ ਸੀ, ਜਿਸ ਨੂੰ ਫਾਂਸੀ ਦੇ ਦਿੱਤੀ ਗਈ ਸੀ। ਇਸ ਹਮਲੇ ਦਾ ਮੁੱਖ ਸਾਜਿਸ਼ਘਾੜਾ ਹਾਫਿਜ਼ ਸਈਦ ਹਾਲੇ ਵੀ ਆਜ਼ਾਦ ਹੈ।
ਅੱਜ 26 ਨਵੰਬਰ ਹੈ, ਨੌਂ ਸਾਲ ਪਹਿਲਾਂ ਅੱਜ ਦੇ ਹੀ ਦਿਨ ਮੁੰਬਈ ਵਿੱਚ ਅੱਤਵਾਦੀ ਕਸਾਬ ਐਂਡ ਕੰਪਨੀ ਨੇ ਖੌਫਨਾਕ ਅੱਤਵਾਦੀ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਕੁੱਲ 166 ਲੋਕਾਂ ਦੀ ਜਾਨ ਚਲੀ ਗਈ ਸੀ ਜਦਕਿ 300 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਨ ਅਤੇ 15 ਪੁਲਿਸ ਮੁਲਾਜ਼ਮ ਤੇ 2 ਕੌਮੀ ਸੁਰੱਖਿਆ ਗਾਰਡ ਸ਼ਹੀਦ ਹੋਏ ਸਨ।