ਪਤੀ ਦੀ ਮੌਤ ਮਗਰੋਂ ਗਾਜ਼ਰ ਨੇ ਪੂਰੀ ਕੀਤੀ ਔਰਤ ਦੀ ਮੁਰਾਦ
ਰਿੰਗ ਦੇਖਣ ਬਾਅਦ ਮੈਰੀ ਨਾਮ ਦੀ ਇਸ ਮਹਿਲਾ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ। ਹਾਲਾਂਕਿ ਮੈਰੀ ਦੇ ਪਤੀ ਦਾ ਹੁਣ ਦੇਹਾਂਤ ਹੋ ਗਿਆ ਹੈ ਪਰ ਮੈਰੀ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਨੇ ਆਪਣੇ ਪਤੀ ਤੋਂ ਸੱਚ ਛੁਪਾਇਆ। ਮੈਰੀ ਕਹਿੰਦੀ ਹੈ ਕਿ ਉਹ ਹੁਣ ਇਸ ਅੰਗੂਠੀ ਨੂੰ ਜ਼ਿਆਦਾ ਸਾਵਧਾਨੀ ਨਾਲ ਰੱਖੇਗੀ।
13 ਸਾਲ ਬਾਅਦ ਜਦੋਂ ਉਹ ਸੋਮਵਾਰ ਨੂੰ ਆਪਣੀ ਨੂੰਹ ਨਾਲ ਆਪਣੇ ਘਰ ਦੇ ਗਾਰਡਨ ਵਿੱਚ ਲੱਗੀਆਂ ਸਬਜ਼ੀਆਂ ਤੋੜ ਰਹੀ ਸੀ ਤਾਂ ਇੱਕ ਗਾਜਰ ਵਿੱਚ ਉਸ ਨੂੰ ਇਹ ਰਿੰਗ ਫਸੀ ਹੋਈ ਦਿੱਸੀ।
ਇਹ ਰਿੰਗ ਉਸ ਨੂੰ ਉਸ ਦੇ ਪਤੀ ਨੇ 2004 'ਚ ਦਿੱਤੀ ਸੀ। ਰਿੰਗ ਗੁਆਚਣ ਨਾਲ ਕਿਤੇ ਉਸ ਦਾ ਪਤੀ ਦੁਖੀ ਨਾ ਹੋ ਜਾਵੇ, ਇਸ ਲਈ ਉਸ ਨੇ ਇਹ ਗੱਲ ਸਿਰਫ਼ ਆਪਣੇ ਬੇਟੇ ਨੂੰ ਦੱਸੀ ਤੇ ਉਵੇਂ ਹੀ ਇੱਕ ਨਕਲੀ ਰਿੰਗ ਬਣਵਾ ਕੇ ਪਹਿਨਣ ਲੱਗੀ
ਚੰਡੀਗੜ੍ਹ: ਜੇਕਰ ਕੋਈ ਪਸੰਦੀਦਾ ਚੀਜ਼ ਖੋਹ ਲਈ ਜਾਵੇ ਤੇ ਲੰਬੇ ਸਮੇਂ ਤੱਕ ਨਾ ਮਿਲੇ ਤਾਂ ਫਿਰ ਉਸ ਦੇ ਮਿਲਣ ਦੀ ਉਮੀਦ ਘੱਟ ਹੀ ਰਹਿੰਦੀ ਹੈ ਪਰ ਕੈਨੇਡਾ ਵਿੱਚ ਇੱਕ ਮਹਿਲਾ ਨੂੰ ਉਸ ਦੀ ਡਾਇਮੰਡ ਰਿੰਗ 13 ਸਾਲ ਬਾਅਦ ਗਾਜ਼ਰ ਵਿੱਚੋਂ ਮਿਲ ਗਈ। ਦਰਅਸਲ ਮਹਿਲਾ ਦੀ ਡਾਇਮੰਡ ਰਿੰਗ ਉਸ ਦੇ ਬਗੀਚੇ ਵਿੱਚ ਖੋਹ ਗਈ ਸੀ।