ਮਾਂ ਹਵਾਈ ਅੱਡੇ ਹੀ ਭੁੱਲ ਆਈ ਬੱਚਾ, ਪਾਇਲਟ ਨੂੰ ਵਾਪਸ ਮੋੜਨਾ ਪਿਆ ਜਹਾਜ਼
ਇਸ ਦੇ ਬਾਅਦ ਜਹਾਜ਼ ਨੂੰ ਕਿੰਗ ਅਬਦੁਲ ਅਜੀਜ਼ ਇੰਟਰਨੈਸ਼ਨਲ ਏਅਰਪੋਰਟ ’ਤੇ ਉਤਾਰਿਆ ਗਿਆ। ਇੱਥੇ ਮਹਿਲਾ ਨੂੰ ਉਸ ਦਾ ਬੱਚਾ ਵਾਪਸ ਮਿਲਿਆ।
ਵੀਡੀਓ ਵਿੱਚ ਪਾਇਲਟ ਦੱਸ ਰਹੇ ਹਨ ਕਿ ਇੱਕ ਯਾਤਰੀ ਆਪਣੇ ਬੱਚੇ ਨੂੰ ਹਵਾਈ ਅੱਡੇ ਦੇ ਵੇਟਿੰਗ ਏਰੀਆ ਵਿੱਚ ਛੱਡ ਆਏ ਹਨ ਤੇ ਉਡਾਣ ਨੂੰ ਅੱਗੇ ਲੈ ਕੇ ਜਾਣੋਂ ਮਨ੍ਹਾ ਕਰ ਰਹੇ ਹਨ।
ਅਰਬੀ ਭਾਸ਼ਾ ਵਿੱਚ ਬੋਲਦਿਆਂ ਏਅਰਪੋਰਟ ਕੰਟਰੋਲ ਆਪਰੇਟਰਾਂ ਦੀ ਆਡੀਓ ਰਿਕਾਰਡਿੰਗ ਦੀ ਵੀਡੀਓ ਜਾਰੀ ਕੀਤੀ ਗਈ ਹੈ। ਇਸ ਵੀਡੀਆ ਵਿੱਚ ਪਾਇਲਟ ਨੂੰ ਉਨ੍ਹਾਂ ਦੀ ਵਾਪਸੀ ਦਾ ਕਾਰਨ ਪੁੱਛਿਆ ਜਾ ਰਿਹਾ ਹੈ।
ਘਟਨਾ ਸਾਊਦੀ ਅਰਬ ਦੇ ਜੇਦਾੱਹ ਤੋਂ ਮਲੇਸ਼ੀਆ ਦੀ ਕੁਆਲਾਲੰਪੁਰ ਦੀ ਉਡਾਣ ਵਿੱਚ ਵਾਪਰੀ।
ਜਦੋਂ ਮਹਿਲਾ ਨੂੰ ਯਾਦ ਆਇਆ ਤਾਂ ਉਸ ਨੇ ਉਡਾਣ ਵਿੱਚ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਜਹਾਜ਼ ਨੂੰ ਵਾਪਸ ਹਵਾਈ ਅੱਡੇ ਲੈ ਕੇ ਜਾਣ ਦੀ ਜ਼ਿੱਦ ਕੀਤੀ।
ਇਹ ਮਾਮਲਾ ਹਾਲ ਹੀ ’ਚ ਸਾਹਮਣੇ ਆਇਆ ਹੈ ਜਿਸ ਵਿੱਚ ਮਹਿਲਾ ਨੂੰ ਜਹਾਜ਼ ਉੱਡਣ ਦੇ ਅੱਧੇ ਘੰਟੇ ਬਾਅਦ ਯਾਦ ਆਇਆ ਕਿ ਉਹ ਆਪਣਾ ਬੱਚਾ ਹਵਾਈ ਅੱਡੇ ਹੀ ਛੱਡ ਆਈ ਹੈ।
ਅਕਸਰ ਲੋਕ ਹਵਾਈ ਸਫ਼ਰ ਕਰਦਿਆਂ ਕੁਝ ਨਾ ਕੁਝ ਗ਼ਲਤੀ ਕਰ ਦਿੰਦੇ ਹਨ। ਅੱਜ ਕੁਝ ਅਜਿਹੇ ਹੀ ਹੈਰਾਨੀਜਨਕ ਮਾਮਲੇ ਬਾਰੇ ਦੱਸਾਂਗੇ।