✕
  • ਹੋਮ

ਸ਼ਰਾਬ ਛੱਡਣੀ ਤਾਂ ਸਿੱਖੋ ਮੁਟਿਆਰ ਤੋਂ ਸਬਕ, ਟੱਲੀ ਹੋ ਪਾਏ ਪੁਆੜੇ ਤੇ ਫਿਰ ਲਈ ਸੇਧ

ਏਬੀਪੀ ਸਾਂਝਾ   |  25 Feb 2019 05:50 PM (IST)
1

ਇਸ ਘਟਨਾ ਤੋਂ ਟੀਆ ਨੇ ਮੁੜ ਸ਼ਰਾਬ ਨਾ ਪੀਣ ਦਾ ਅਹਿਦ ਲਿਆ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਹੋਵੇ।

2

ਟੀਆ ਨੇ ਕਿਹਾ ਕਿ ਉਸ ਨੂੰ ਬਿਲਕੁਲ ਹੋਸ਼ ਨਹੀਂ ਕਿ ਉਸ ਨੇ ਬੀਤੀ ਰਾਤ ਕੀ ਕੀਤਾ। ਜਦ ਸਵੇਰੇ ਆਪਣੀ ਜੁੱਤੀ ਨੂੰ ਇੰਝ ਜਾਲੀ ਵਿੱਚ ਫਸਿਆ ਪਾਇਆ ਤਾਂ ਉਸ ਨੂੰ ਥੋੜ੍ਹਾ ਥੋੜ੍ਹਾ ਯਾਦ ਆਇਆ।

3

ਟੀਆ ਨੇ ਟਵਿੱਟਰ 'ਤੇ ਜਾਲੀ ਵਿੱਚ ਫਸੀ ਸੈਂਡਲ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਸ਼ਰਮਿੰਦਗੀ ਵੀ ਜ਼ਾਹਰ ਕੀਤੀ।

4

ਪਰ ਉਹ ਸੈਂਡਲ ਉਸ ਨੂੰ ਬੇਹੱਦ ਪਸੰਦ ਸਨ, ਇਸ ਲਈ ਉਸ ਜਾਲੀ ਨੂੰ ਪੁੱਟ ਕੇ ਆਪਣੇ ਘਰ ਲੈ ਗਈ।

5

ਟੀਆ ਨੂੰ ਨਸ਼ਾ ਇੰਨਾ ਜ਼ਿਆਦਾ ਸੀ ਕਿ ਉਹ ਜਾਲੀ ਵਿੱਚੋਂ ਆਪਣਾ ਸੈਂਡਲ ਕੱਢਣ ਵਿੱਚ ਨਾਕਾਮਯਾਬ ਰਹੀ।

6

ਟੀਆ ਨਸ਼ੇ ਦੀ ਹਾਲਤ ਵਿੱਚ ਪਾਰਟੀ ਮਗਰੋਂ ਘਰ ਵਾਪਸ ਆ ਰਹੀ ਸੀ ਕਿ ਉਸ ਦੀ ਹੀਲ ਨਾਲੀ ਦੀ ਜਾਲੀ ਵਿੱਚ ਫਸ ਗਈ।

7

ਲੰਡਨ ਦੀ ਰਹਿਣ ਵਾਲੀ 20 ਸਾਲਾ ਟੀਆ ਰੇਅ ਨਾਲ ਹਾਲ ਹੀ ਵਿੱਚ ਨਾਈਟ ਆਊਟ ਦੌਰਾਨ ਜੱਗੋਂ ਤੇਰ੍ਹਵੀਂ ਹੋਈ।

8

ਉੱਚੀ ਅੱਡੀ ਵਾਲੀ ਜੁੱਤੀ ਪਾਉਣ ਦੇ ਚੱਕਰ ਵਿੱਚ ਔਰਤਾਂ ਨੂੰ ਕਈ ਵਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ਵਿੱਚ ਅਜਿਹਾ ਮਾਮਲਾ ਲੰਡਨ ਤੋਂ ਸਾਹਮਣੇ ਆਇਆ।

  • ਹੋਮ
  • ਅਜ਼ਬ ਗਜ਼ਬ
  • ਸ਼ਰਾਬ ਛੱਡਣੀ ਤਾਂ ਸਿੱਖੋ ਮੁਟਿਆਰ ਤੋਂ ਸਬਕ, ਟੱਲੀ ਹੋ ਪਾਏ ਪੁਆੜੇ ਤੇ ਫਿਰ ਲਈ ਸੇਧ
About us | Advertisement| Privacy policy
© Copyright@2025.ABP Network Private Limited. All rights reserved.