99 ਸਾਲਾਂ ਤਕ ਮਹਿਲਾ ਦੇ ਅੰਗ ਰਹੇ ਗ਼ਲਤ ਥਾਂ, ਇੰਜ ਲੱਗਾ ਪਤਾ
ਰੋਜ਼ ਨੇ ਰੱਜ ਕੇ ਜ਼ਿੰਦਗੀ ਜਿਊਂਈ। ਪਰ ਉਨ੍ਹਾਂ ਨੂੰ ਸਿਰਫ ਆਰਥਰਾਈਟਿਸ ਦੀ ਹੀ ਸਮੱਸਿਆ ਸੀ।
ਖੋਜੀਆਂ ਦੀ ਮੰਨੀਏ ਤਾਂ 22 ਹਜ਼ਾਰ ਲੋਕਾਂ ਵਿੱਚ ਕਿਸੇ ਇੱਕ ਨੂੰ ਇਹ ਸਮੱਸਿਆ ਹੁੰਦੀ ਹੀ ਹੈ।
ਇਸ ਦੇ ਬਾਅਦ ਵਾਕਰ ਦੀ ਟੀਮ ਨੂੰ ਇਸ ਮਾਮਲੇ ਨੂੰ ਸਮਝਣ ਦੀ ਉਤਸੁਕਤਾ ਹੋਈ। ਇਹ ਮਾਮਲਾ ਆਪਣੇ ਆਪ ਵਿੱਚ ਮੈਡੀਕਲ ਮਿਸਟਰੀ ਸੀ।
ਪੋਲੈਂਡ ਯੂਨੀਵਰਿਸਟੀ ਦੇ ਖੋਜੀ ਕੈਮਰਨ ਵਾਕਰ ਨੇ ਦੱਸਿਆ ਕਿ ਖੋਜ ਦੌਰਾਨ ਜਦੋਂ ਰੋਜ਼ ਦੇ ਦਿਲ ਦੀ ਜਾਂਚ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਰੋਜ਼ ਦੀਆਂ ਖੂਨ ਦੀਆਂ ਨਾੜੀਆਂ ਵਿਲੱਖਣ ਹਨ। ਉਨ੍ਹਾਂ ਦੇ ਸਰੀਰ ਦਾ ਹਰ ਅੰਗ ਆਪਣੀ ਥਾਂ 'ਤੇ ਨਹੀਂ ਸੀ, ਬਲਕਿ ਕਿਸੇ ਹੋਰ ਥਾਂ ਸੀ।
ਆਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਮੁਤਾਬਕ ਲਿਵੋਕਾਰਡੀਆ ਦੇ ਨਾਲ ਸਾਈਟਸ ਇਨਵਰਸਿਸ ਨਾਂ ਦੀ ਸਥਿਤੀ ਵਾਲੇ ਇਨਸਾਨਾਂ ਵਿੱਚ ਦਿਲ ਦੇ ਜਾਨਲੇਵਾ ਰੋਗ ਤੇ ਹੋਰ ਨੁਕਸ ਹੁੰਦੇ ਹਨ।
ਬੈਂਟਲੀ ਦੀ ਇਹ ਵਿਲੱਖਣ ਹਾਲਤ ਸੀ। ਇਸ ਬਿਮਾਰੀ ਬਾਰੇ ਹਾਲ ਹੀ ਵਿੱਚ ਇੱਕ ਕਾਨਫਰੰਸ ਵਿੱਚ ਦੱਸਿਆ ਗਿਆ ਹੈ।
ਬੈਂਟਲੀ ਦੇ ਮਰਨ ਪਿੱਛੋਂ ਮੈਡੀਕਲ ਵਿਦਿਆਰਥੀਆਂ ਨੇ ਵੇਖਿਆ ਕਿ ਬੈਂਟਲੀ ਦੇ ਸਰੀਰ ਦੇ ਅੰਦਰੂਨੀ ਅੰਗ, ਇੱਥੋਂ ਤਕ ਕਿ ਉਨ੍ਹਾਂ ਦਾ ਦਿਲ ਵੀ ਗ਼ਲਤ ਥਾਂ 'ਤੇ ਸੀ।
ਪੋਲੈਂਡ ਦੀ ਰਹਿਣ ਵਾਲੀ ਇਸ ਮਹਿਲਾ ਦਾ ਨਾਂ ਰੋਜ਼ ਮੈਰੀ ਬੈਂਟਲੀ ਹੈ। ਬੈਂਟਲੀ ਦੇ ਪੰਜ ਬੱਚੇ ਹਨ। ਉਨ੍ਹਾਂ ਨੂੰ ਤੈਰਾਕੀ ਦਾ ਬੜਾ ਸ਼ੌਕ ਸੀ।
ਇਹ ਮਹਿਲਾ 99 ਸਾਲ ਤਕ ਜਿਊਂਦੀ ਰਹੀ ਪਰ ਸਾਰੀ ਉਮਰ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗਾ ਕਿ ਉਨ੍ਹਾਂ ਦੇ ਅੰਗ ਗਲਤ ਥਾਂ ਸਨ।