ਗੂਗਲ ਅਰਥ ਦਾ ਕਮਾਲ: ਮ੍ਰਿਤਕ ਮਾਂ ਨੂੰ ਜਿਉਂਦੀ ਕਰ ਦਿੱਤਾ..
ਉਨ੍ਹਾਂ ਨੂੰ ਘਰ ਦੇ ਬਾਹਰ ਬਗੀਚੇ 'ਚ ਆਪਣੀ ਮਾਂ ਨਜ਼ਰ ਆਈ, ਜੋ ਕਿ ਬੂਟਿਆਂ 'ਚ ਪਾਣੀ ਪਾ ਰਹੀ ਸੀ। ਇਹ ਤਸਵੀਰ ਗੂਗਲ ਅਰਥ ਨੇ ਸ਼ਾਇਦ ਕਈ ਸਾਲ ਪਹਿਲਾਂ ਲਈ ਹੋਵੇਗੀ। ਗੂਗਲ ਅਰਥ 'ਤੇ ਕਈ ਤਸਵੀਰਾਂ ਤਾਂ 2008 ਦੀਆਂ ਹਨ। ਜਾਣਕਾਰੀ ਮੁਤਾਬਿਕ ਗੂਗਲ ਅਰਥ ਹੁਣ ਹਰ ਸਾਲ ਆਪਣੀ ਤਸਵੀਰਾਂ ਅਪਡੇਟ ਕਰਦਾ ਹੈ, ਪਰ ਸ਼ਾਇਦ ਉਹ ਲੋਕੇਸ਼ ਅਪਰਡੇਟ ਨਹੀਂ ਹੋਈ ਹੋਵੇਗੀ ਜਿਸ ਦੀ ਡੈਨਿਸ ਭਾਲ ਕਰ ਰਹੀ ਸੀ।
ਡੈਨਿਸ ਨੇ ਗੂਗਲ ਅਰਥ 'ਤੇ ਉਸ ਘਰ ਦੀ ਲੋਕੇਸ਼ਨ ਪਾਈ ਅਤੇ ਉਸ ਨੂੰ ਪਛਾਣ ਵੀ ਲਿਆ। ਉਨ੍ਹਾਂ ਦੀ ਮਾਂ ਦੇ ਘਰ ਕੋਲ ਇਕ ਵੱਡਾ ਜਿਹਾ ਰੁੱਖ ਸੀ, ਜਿਸ ਕਾਰਨ ਉਹ ਆਪਣੇ ਘਰ ਦੀ ਸੜਕ ਆਸਾਨੀ ਨਾਲ ਪਛਾਣ ਗਈ। ਫਿਰ ਡੈਨਿਸ ਨੇ ਘਰ ਨੂੰ ਕਰੀਬ ਤੋਂ ਦੇਖਣ ਲਈ ਗੂਗਲ ਸਟਰੀਟ ਵਿਯੂ ਜ਼ੂਮ ਕੀਤਾ।
ਟੈਸਵਰਥ ਹੈਰਾਲਡ ਨਾਲ ਗੱਲਬਾਤ ਕਰਦੇ ਹੋਏ ਡੈਨਿਸ ਨੇ ਦੱਸਿਆ ਕਿ ਉਹ ਘਰ ਦਾ ਕੰਮ ਕਰ ਰਹੀ ਸੀ। ਫਿਰ ਉਸ ਨੂੰ ਆਪਣੀ ਮਾਂ ਨਾਲ ਗੱਲ ਕਰਨ ਦੀ ਇੱਛਾ ਹੋਈ, ਪਰ ਉਨ੍ਹਾਂ ਦੀ ਮੌਤ ਹੋ ਚੁਕੀ ਸੀ। ਡੈਨਿਸ ਨੇ ਸੋਚਿਆਂ ਕਿ ਗੂਗਲ ਅਰਥ 'ਤੇ ਆਪਣੀ ਮਾਂ ਦਾ ਘਰ ਦੇਖਿਆ ਜਾਵੇ ਕਿ ਉਹ ਹੁਣ ਕਿਸ ਤਰ੍ਹਾਂ ਦਾ ਹੈ।
ਇੰਟਰਨੈਟ 'ਤੇ ਸਰਫਿੰਗ ਕਰਦੇ ਹੋਏ ਇਕ ਦਿਨ ਡੈਨਿਸ ਨੇ ਗੂਗਲ ਸਟਰੀਟ ਵਿਯੂ 'ਤੇ ਆਪਣੇ ਫਲੋਰਿਡਾ ਸਥਿਤ ਘਰ ਦੇ ਬਾਹਰ ਮਿ੍ਰਤਕ ਮਾਂ ਨੂੰ ਬੂਟਿਆਂ 'ਚ ਪਾਣੀ ਪਾਉਂਦੇ ਦੇਖਿਆ, ਤਾਂ ਉਹ ਹੈਰਾਨ ਰਹਿ ਗਈ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਹੁਣ ਤਕ ਦਾ ਸਭ ਤੋਂ ਹੈਰਾਨ ਕਰਨ ਵਾਲਾ ਕਿੱਸਾ ਸੀ।
ਲੰਡਨ : ਬਰਤਾਨੀਆ 'ਚ ਰਹਿਣ ਵਾਲੀ ਅਮਰੀਕਾ ਦੀ ਇਕ ਅੌਰਤ ਨੂੰ ਮੌਤ ਦੇ 18 ਮਹੀਨਿਆਂ ਬਾਅਦ ਆਪਣੀ ਮਾਂ ਮੁੜ ਜ਼ਿੰਦਾ ਦਿਖਾਈ ਦਿੱਤੀ। ਅਤੇ ਇਹ ਕੋਈ ਕਲਪਨਾ ਜਾਂ ਗਲਤਫਹਿਮੀ ਨਹੀਂ ਸੀ, ਬਲਕਿ ਡੈਨਿਸ ਅੰਡਰਹਿਲ ਨਾਮ ਦੀ ਇਸ ਅੌਰਤ ਨੂੰ ਅਸਲ 'ਚ ਗੂਗਲ ਅਰਥ 'ਤੇ ਆਪਣੀ ਮਿ੍ਰਤਕ ਮਾਂ ਜ਼ਿੰਦਾ ਨਜ਼ਰ ਆਈ।