ਔਰਤ ਨੂੰ ਅਜੀਬ ਬਿਮਾਰੀ, ਨਹੀਂ ਸੁਣਦੀ ਮਰਦਾਂ ਦੀ ਆਵਾਜ਼
ਚੇਨ ਦੀ ਇਸ ਬਿਮਾਰੀ ਨਾਲ ਸਭ ਹੈਰਾਨ ਹੋ ਗਏ ਤੇ ਇਸ ਤੋਂ ਬਾਅਦ ਡਾਕਟਰ ਜਾਂਚ ਤੋਂ ਬਾਅਦ ਇਸ ਨਤੀਜੇ ‘ਤੇ ਪਹੁੰਚੇ ਕੀ ਚੇਨ ਨੂੰ ਰਿਵਰਸ ਹਿਅਰਿੰਗ ਲੌਸ ਹੋਇਆ ਹੈ ਜੋ 13 ਹਜ਼ਾਰ ਵਿੱਚੋਂ ਕਿਸੇ ਇੱਕ ਨੂੰ ਹੁੰਦਾ ਹੈ। ਇਸ ਬਿਮਾਰੀ ਦਾ ਇਲਾਜ ਸੰਭਵ ਹੈ।
ਇਸ ਤੋਂ ਬਾਅਦ ਚੇਨ ਫੀਮੇਲ ਈਐਨਟੀ ਸਪੈਸ਼ਲਿਸਟ ਕੋਲ ਗਈ, ਜਿਸ ਨਾਲ ਗੱਲ ਕਰਦੇ ਸਮੇਂ ਉਸ ਨੂੰ ਸਭ ਕੁਝ ਸੁਣਾਈ ਦੇ ਰਿਹਾ ਸੀ। ਉਹ ਇਹ ਦੇਖ ਕੇ ਹੈਰਾਨ ਹੋ ਗਈ ਕਿ ਜਦੋਂ ਕਮਰੇ ‘ਚ ਇੱਕ ਆਦਮੀ ਆਇਆ ਤਾਂ ਉਸ ਨੂੰ ਉਸ ਵਿਅਕਤੀ ਦੀ ਆਵਾਜ਼ ਵੀ ਸੁਣਾਈ ਨਹੀਂ ਦੇ ਰਹੀ ਸੀ।
ਇਸ ਤਰ੍ਹਾਂ ਦੀ ਬੈਚੇਨੀ ਭਰੀ ਜ਼ਿੰਦਗੀ ਕਾਰਨ ਚੇਨ ਹੀਅਰਿੰਗ ਕੰਡੀਸ਼ਨ ਦਾ ਸ਼ਿਕਾਰ ਹੋ ਗਈ। ਚੇਨ ਇਸ ਗੱਲ ਨਾਲ ਹੋਰ ਵੀ ਪ੍ਰੇਸ਼ਾਨ ਹੋ ਗਈ ਹੈ ਕਿ ਉਹ ਆਪਣੇ ਪ੍ਰੇਮੀ ਨਾਲ ਗੱਲ ਨਹੀਂ ਕਰ ਪਾ ਰਹੀ ਤੇ ਉਸ ਦੀ ਆਵਾਜ਼ ਸੁਣ ਨਹੀਂ ਪਾ ਰਹੀ।
ਚੇਨ ਕਾਫੀ ਤਣਾਅ ‘ਚ ਰਹਿ ਰਹੀ ਸੀ ਤੇ ਕਾਫੀ ਦੇਰ ਕੰਮ ਕਰ ਰਹੀ ਸੀ। ਇਸ ਦੇ ਨਾਲ ਹੀ ਉਹ ਪੂਰੀ ਨੀਂਦ ਨਹੀਂ ਲੈ ਰਹੀ ਸੀ। ਉਸ ਨੂੰ ਇਸ ਦਾ ਜ਼ਰਾ ਵੀ ਅਹਿਸਾਸ ਨਹੀਂ ਸੀ ਕਿ ਆਉਣ ਵਾਲੇ ਦਿਨਾਂ ‘ਚ ਉਸ ਦੇ ਤਣਾਅ ਦਾ ਚੇਨ ‘ਤੇ ਅਜਿਹਾ ਅਸਰ ਪਵੇਗਾ।
ਬੇਸ਼ੱਕ ਤੁਸੀਂ ਇਹ ਜਾਣ ਕੇ ਹੈਰਾਨ ਹੋ ਰਹੇ ਹੋਵੋਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਚੇਨ ਨਾਲ ਅਜਿਹਾ ਕਿਉਂ ਹੋ ਰਿਹਾ ਹੈ। ਚੇਨ ਨੂੰ ਇਸ ਕੰਡੀਸ਼ਨ ਬਾਰੇ ਜਦੋਂ ਪਤਾ ਲੱਗਿਆ ਤਾਂ ਕੁਝ ਦਿਨ ਉਹ ਬੈਚੇਨ ਰਹੀ। ਇਸ ਦੇ ਨਾਲ ਹੀ ਉਸ ਦੇ ਕੰਨਾਂ ‘ਚ ਘੰਟੀਆਂ ਸੁਣਾਈ ਦੇਣ ਲੱਗੀਆਂ।
ਅੱਜ ਅਸੀਂ ਤੁਹਾਨੂੰ ਅਜਿਹਾ ਹੀ ਇੱਕ ਮਾਮਲਾ ਦੱਸ ਰਹੇ ਹਾਂ। ਇਸ ਮਾਮਲੇ ‘ਚ ਚੀਨ ਦੀ ਰਹਿਣ ਵਾਲੀ ਮਹਿਲਾ ਚੇਨ ਨੂੰ ਆਪਣੇ ਬੁਆਏਫ੍ਰੇਂਡ ਦੀ ਆਵਾਜ਼ ਦੇ ਨਾਲ ਹੀ ਕਿਸੇ ਵੀ ਮਰਦ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ।