ਕਰਤਾਰਪੁਰ ਸਾਹਿਬ ਕੌਰੀਡੋਰ: ਪਾਕਿਸਤਾਨ ਵਾਲੇ ਪਾਸੇ ਜੰਗੀ ਪੱਧਰ 'ਤੇ ਕੰਮ ਜਾਰੀ, ਭਾਰਤੀ ਲੀਡਰ ਕ੍ਰੈਡਿਟ ਵਾਰ ਤੇ ਕਾਗ਼ਜ਼ੀ ਕਾਰਵਾਈ 'ਚ ਉਲਝੇ
ਇਮਰਾਨ ਖ਼ਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਨੂਰ ਉਲ ਹੱਕ ਕਾਦਰੀ ਨੇ ਦੱਸਿਆ ਕਿ ਪਹਿਲੇ ਗੇੜ ਦਾ 35 ਫ਼ੀਸਦ ਕੰਮ ਮੁਕੰਮਲ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ 31 ਅਗਸਤ ਤਕ ਪਹਿਲਾ ਗੇੜ ਪੂਰਾ ਹੋਣ ਦੀ ਆਸ ਹੈ ਅਤੇ ਨਵੰਬਰ 2019 ਤਕ ਗਲਿਆਰਾ ਪੂਰੀ ਤਰ੍ਹਾਂ ਤਿਆਰ ਕਰ ਲਿਆ ਜਾਵੇਗਾ।
Download ABP Live App and Watch All Latest Videos
View In Appਅਗਲੀਆਂ ਤਸਵੀਰਾਂ ਵਿੱਚ ਪਾਕਿਸਤਾਨ ਵੱਲੋਂ ਕੌਰੀਡੋਰ ਦੇ ਨੀਂਹ ਪੱਥਰ ਸਮਾਗਮ ਦੌਰਾਨ ਦਿਖਾਈ ਗਈ ਵੀਡੀਓ ਪ੍ਰੈਜ਼ੇਂਟੇਸ਼ਨ ਵਿੱਚ ਗਲਿਆਰੇ ਬਾਰੇ ਕੁਝ ਅਹਿਮ ਤੱਥ ਦੇਖੋ।
ਹਾਲੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਚਿੱਠੀ-ਪੱਤਰੀ ਚੱਲ ਰਹੀ ਹੈ।
ਪਰ ਭਾਰਤ ਵਿੱਚ ਹਾਲੇ ਜ਼ਮੀਨੀ ਪੱਧਰ 'ਤੇ ਵੀ ਕੁਝ ਨਹੀਂ ਹੋਇਆ।
ਪਾਕਿ ਨੇ ਗਲਿਆਰੇ ਲਈ ਸਾਢੇ ਕੁ ਚਾਰ ਕਿਲੋਮੀਟਰ ਸੜਕ ਬਣਾਉਣੀ ਹੈ, ਜਦਕਿ ਭਾਰਤ ਨੂੰ ਮੁਸ਼ਕਿਲ ਨਾਲ ਇੱਕ ਕਿਲੋਮੀਟਰ।
'ਏਬੀਪੀ ਸਾਂਝਾ' ਨੂੰ ਮਿਲੀਆਂ ਖ਼ਾਸ ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਪਾਕਿਸਤਾਨ ਨੇ ਇੱਕ ਕਿਲੋਮੀਟਰ ਸੜਕ ਵੀ ਉਸਾਰ ਦਿੱਤੀ ਹੈ।
ਲਾਹੌਰ: ਪਾਕਿਸਤਾਨ ਦੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਜਦਕਿ ਭਾਰਤ ਕੱਛੂਕੁੰਮੇ ਦੀ ਚਾਲ ਨਾਲ ਵਿਭਾਗੀ ਪ੍ਰਵਾਨਗੀਆਂ ਦੇ ਚੱਕਰਾਂ ਵਿੱਚ ਫਸਿਆ ਪਿਆ ਹੈ।
ਗੁਰਦੁਆਰੇ ਦੇ ਖੱਬੇ ਪਾਸੇ ਬਾਰਡਰ ਟਰਮੀਨਲ ਕੰਪਲੈਕਸ ਬਣੇਗਾ, ਜਿਸ ਵਿੱਚ ਇਮੀਗ੍ਰੇਸ਼ਨ ਤੇ ਮੈਡੀਕਲ ਆਦਿ ਸੁਵਿਧਾਵਾਂ ਹੋਣਗੀਆਂ।
ਭਾਰਤੀ ਸ਼ਰਧਾਲੂ ਬਗ਼ੈਰ ਵੀਜ਼ਾ ਤੋਂ ਕਰਤਾਰਪੁਰ ਸਾਹਿਬ ਆ ਸਕਣਗੇ ਤੇ ਸ਼ਾਮ ਤੋਂ ਪਹਿਲਾਂ ਵਾਪਸ ਭਾਰਤ ਆਉਣਾ ਪਵੇਗਾ।
ਗੁਰਦੁਆਰੇ ਦੇ ਪਿਛਲੇ ਪਾਸੇ ਹੋਟਲ ਵੀ ਬਣਨਗੇ।
ਕੌਮਾਂਤਰੀ ਸਰਹੱਦ ਤੋਂ ਕਰਤਾਰਪੁਰ ਸਾਹਿਬ ਤਕ ਸੀਲ ਕੀਤਾ ਹੋਇਆ ਪਰ ਖੂਬਸੂਰਤ ਰਸਤਾ ਤਿਆਰ ਕੀਤਾ ਜਾਵੇਗਾ, ਜਿਸ ਦੀ ਕੁੱਲ ਲੰਬਾਈ ਸਾਢੇ ਕੁ ਚਾਰ ਕਿਲੋਮੀਟਰ ਹੋਵੇਗੀ।
ਰਾਵੀ ਦਰਿਆਨ 'ਤੇ 800 ਮੀਟਰ ਲੰਮਾ ਪੁਲ ਬਣਾਇਆ ਜਾਵੇਗਾ।
- - - - - - - - - Advertisement - - - - - - - - -