ਦੁਨੀਆ ਦਾ ਸਭ ਤੋਂ ਵਜ਼ਨੀ ਮੁੰਡਾ, 3 ਸਾਲ 'ਚ ਘਟਾਇਆ 86 ਕਿਲੋ ਭਾਰ
ਹੁਣ ਉਸ ਦਾ ਆਤਮ ਵਿਸ਼ਵਾਸ ਵੀ ਵਧ ਗਿਆ ਹੈ।
ਹੁਣ ਉਹ ਖੇਡਾਂ ਵਿੱਚ ਵੀ ਹਿੱਸਾ ਲੈਂਦਾ ਹੈ।
ਹੁਣ ਉਸ ਦੀ ਵਾਧੂ ਚਮੜੀ ਨੂੰ ਹਟਾਇਆ ਜਾਏਗਾ।
ਫਿਲਹਾਲ ਹੁਣ ਆਰਿਆ ਦਾ ਵਜ਼ਨ 86 ਤੋਂ 87 ਕਿੱਲੋ ਦੇ ਵਿੱਚ ਹੈ।
ਆਪਰੇਸ਼ਨ ਦੇ ਨਾਲ-ਨਾਲ ਉਸ ਦੇ ਖਾਣ-ਪੀਣ ਵੱਲ ਵੀ ਧਿਆਨ ਦਿੱਤਾ ਗਿਆ।
ਜੇ ਅਜਿਹਾ ਨਾ ਕਰਦੇ ਤਾਂ ਵਜ਼ਨੀ ਹੋਣ ਕਰਕੇ ਉਸ ਦੀ ਜਾਨ ਜਾ ਸਕਦੀ ਸੀ।
ਆਰੀਆ ਦੁਨੀਆ ਦਾ ਪਹਿਲਾ ਅਜਿਹਾ ਬੱਚਾ ਹੈ ਜਿਸ ਦਾ ਗੈਸਟ੍ਰਿਕ ਸਲੀਵ ਆਪਰੇਸ਼ਨ ਕੀਤਾ ਗਿਆ ਹੈ।
ਨਹਾਉਣ ਲਈ ਵੀ ਉਸ ਨੂੰ ਵੱਡੇ ਪੌਂਡ ਵਿੱਚ ਖੁੱਲ੍ਹੀ ਥਾਂ ਬੈਠ ਕੇ ਨਹਾਉਣਾ ਪੈਂਦਾ ਸੀ।
ਇਸੇ ਡਾਈਟ ਕਰਕੇ ਆਰਿਆ ਦਾ ਵਜ਼ਨ ਇੰਨਾ ਵਧ ਗਿਆ ਕਿ ਉਸ ਨੂੰ ਤੁਰਨ ਫਿਰਨ ਵਿੱਚ ਵੀ ਮੁਸ਼ਕਲ ਆਉਣ ਲੱਗੀ।
ਆਰੀਆ ਦੇ ਮਾਪਿਆਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਸ ਨੂੰ ਸਿਹਤਮੰਦ ਭੋਜਨ ਦਿੱਤਾ ਜਾਏ ਪਰ ਉਸ ਦੀ ਜ਼ਿੱਦ ਅੱਗੇ ਹਾਰ ਗਏ।
ਜਦੋਂ ਆਰੀਆ 10 ਸਾਲਾਂ ਦਾ ਸੀ ਤਾਂ ਉਹ ਇੰਸਟੈਂਟ ਨੂਡਲਜ਼, ਫਿਜੀ ਡ੍ਰਿੰਕਸ ਤੇ ਡੀਪ ਫ੍ਰਾਈ ਚਿਕਨ ਖਾਂਦਾ ਸੀ।
ਉਸ ਦੇ ਬਾਅਦ ਆਰਿਆ ਦੀ ਚਮੜੀ ਲਟਕ ਗਈ ਹੈ। ਚਮੜੀ ਠੀਕ ਕਰਨ ਲਈ ਉਹ ਆਪਰੇਸ਼ਨ ਕਰਵਾਏਗਾ।
ਆਰੀਆ ਦੀ ਸਰਜਰੀ ਜਕਾਰਤਾ ਵਿੱਚ ਹੋਈ ਸੀ।
13 ਸਾਲਾਂ ਦੇ ਆਰੀਆ ਦੀ ਸਰਜਰੀ ਬਾਅਦ ਉਸ ਦਾ ਵਜ਼ਨ 106 ਕਿੱਲੋ ਰਹਿ ਗਿਆ ਸੀ।
ਆਰੀਆ ਨੂੰ ਦੁਨੀਆ ਦਾ ਸਭ ਤੋਂ ਵੱਧ ਵਜ਼ਨੀ ਬੱਚਾ ਹੋਣ ਦਾ ਖਿਤਾਬ ਮਿਲਿਆ ਸੀ।
ਇੰਡੋਨੇਸ਼ੀਆ ਦਾ ਰਹਿਣ ਵਾਲਾ ਆਰੀਆ ਪਰਮਾਨਾ 2016 ਵਿੱਚ ਜਦੋਂ 10 ਸਾਲਾਂ ਦਾ ਸੀ ਤਾਂ ਉਸ ਦਾ ਵਜ਼ਨ 192 ਕਿੱਲੋ ਹੋ ਗਿਆ ਸੀ।