ਬਾਲੀਵੁੱਡ ਦੀਆਂ ਹਸੀਨਾਵਾਂ ਦਾ ਆਇਆ ਵਿਦੇਸ਼ੀ ਮੁੰਡਿਆਂ ‘ਤੇ ਦਿਲ
ਰਾਧਿਕਾ ਆਪਟੇ ਨੇ ਹਮੇਸ਼ਾ ਆਪਣੀ ਪਰਸਨਲ ਲਾਈਫ ਨੂੰ ਮੀਡੀਆ ਤੋਂ ਦੂਰ ਰੱਖਿਆ ਹੈ, ਇੱਥੋਂ ਤਕ ਕਿ ਉਨ੍ਹਾਂ ਦੇ ਫੈਨਸ ਨੂੰ ਵੀ ਨਹੀਂ ਪਤਾ ਕਿ ਉਹ ਵਿਆਹੁਤਾ ਹੈ। ਰਾਧਿਕਾ ਨੇ ਬੈਨੇਡਿਕਟ ਟੇਲਰ ਨਾਲ ਵਿਆਹ ਕੀਤਾ, ਜੋ ਇੱਕ ਬ੍ਰਿਟਿਸ਼ ਅਵਾਂਟ-ਗਾਰਡ ਵਾਇਲਿਸਟ ਐਂਡ ਕੰਪੋਜ਼ਰ ਹੈ।
ਇਲੀਆਨਾ ਡਿਕਰੂਜ਼ ਨੇ ਸੋਸ਼ਲ ਮੀਡੀਆ ‘ਤੇ ਆਸਟ੍ਰੇਲਿਆਈ ਪ੍ਰੇਮੀ ਐਂਡ੍ਰਿਊ ਨੀਬੋਨ ਨਾਲ ਆਪਣੀਆਂ ਕਈ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਫੋਟੋਗ੍ਰਾਫਟ ਐਂਡ੍ਰਿਊ ਨੂੰ ਇੰਸਟਾਗ੍ਰਾਮ ਸਟੋਰੀ ‘ਚ “ਹੁਣ ਤਕ ਦਾ ਸਭ ਤੋਂ ਚੰਗਾ ਪਤੀ’ ਕਿਹਾ ਸੀ।
ਐਕਟਰਸ ਸ਼੍ਰਿਆ ਸਰਨ ਨੇ ਮਾਰਚ 2018 ਨੂੰ ਰੂਸੀ ਪ੍ਰੇਮੀ ਆਂਦਰੇਈ ਕੋਸਚੀਵ ਨਾਲ ਵਿਆਹ ਕੀਤਾ। ਆਂਦਰੇਈ ਪੇਸ਼ੇ ਤੋਂ ਕਾਰੋਬਾਰੀ ਹੈ।
ਇੰਡੋ-ਕੈਨੇਡੀਅਨ ਐਕਟਰ ਲੀਜ਼ਾ ਰੇ ਦਾ ਵਿਆਹ ਕੈਲੀਫੋਰਨੀਆ ਦੇ ਮੈਨੇਜਮੈਨਟ ਕੰਸਲਟੈਂਟ ਜੇਸਨ ਡੇਹਨੀ ਨਾਲ 2012 ‘ਚ ਹੋਈ। ਦੋਵਾਂ ਦੀ ਪਹਿਲਾਂ ਮੁਲਾਕਾਤ ਕੈਨੇਡਾ ‘ਚ ਹੋਈ ਸੀ।
ਟੈਲੀਵੀਜ਼ਨ ਐਕਟਰ ਆਸ਼ਕਾ ਗੋਰਾਡੀਆ ਨੇ ਆਪਣੇ ਅਮਰੀਕੀ ਪ੍ਰੇਮੀ ਬ੍ਰੈਂਟ ਗੋਬਲੇ ਨਾਲ ਦਸੰਬਰ 2017 ‘ਚ ਹਿੰਦੂ ਤੇ ਇਸਾਈ ਰੀਤਾਂ ਮੁਤਾਬਕ ਵਿਆਹ ਕੀਤਾ ਸੀ। ਆਸ਼ਕਾ ਦੀ ਬ੍ਰੈਂਡ ਨਾਲ ਮੁਲਾਕਾਤ ਅਮਰੀਕਾ ਦੇ ਲੌਸ ਵੇਗਾਸ ‘ਚ ਹੋਈ ਸੀ।
ਪ੍ਰਿਟੀ ਜਿੰਟਾ ਨੇ ਫਰਵਰੀ 2016 ‘ਚ ਲੌਸ ਏਂਜਲਸ ਦੇ ਫਾਇਨਾਸ਼ੀਅਲ ਐਨਾਲਿਸਟ ਜੀਨ ਗੁੱਡਐਨਫ ਨਾਲ ਵਿਆਹ ਕੀਤਾ। ਦੋਵੇਂ ਸਾਂਤਾ ਮੋਨਿਕਾ ‘ਚ ਮਿਲੇ ਸੀ ਤੇ ਪੰਜ ਸਾਲ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕੀਤਾ ਸੀ।
ਨਿੱਕ ਜੋਨਸ ਤੇ ਪ੍ਰਿਅੰਕਾ ਚੋਪੜਾ ਪਹਿਲੀ ਵਾਰ ਨਿਊਯਾਰਕ ‘ਚ ਮੇਟ ਗਾਲਾ 2017 ‘ਚ ਮਿਲੇ ਸੀ। ਜਿੱਥੇ ਉਹ ਰੈੱਡ ਕਾਰਪਟ ‘ਤੇ ਇਕੱਠੇ ਨਜ਼ਰ ਆਏ ਸੀ। ਇਸ ਤੋਂ ਬਾਅਦ ਦੋਵਾਂ ਨੇ ਪਿਛਲੇ ਸਾਲ ਦਸੰਬਰ ‘ਚ ਵਿਆਹ ਕੀਤਾ।