ਨਵੀਂ ਦਿੱਲੀ: ਤੁਸੀਂ ਹੁਣ ਤੱਕ ਵਾਈਨ ਦੀਆਂ ਪੰਜ ਹਜ਼ਾਰ ਜਾਂ ਦਸ ਹਜ਼ਾਰ ਰੁਪਏ ਤਕ ਦੀਆਂ ਬੋਤਲਾਂ ਵੇਖੀਆਂ ਹੋਣਗੀਆਂ, ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ 'ਚ ਬਹੁਤ ਸਾਰੀਆਂ ਸ਼ਰਾਬ ਦੀਆਂ ਬੋਤਲਾਂ ਹਨ ਜਿਨ੍ਹਾਂ ਦੀ ਕੀਮਤ ਲੱਖਾਂ ਹੈ। ਜੀ ਹਾਂ, ਯੂਰਪੀਅਨ ਦੇਸ਼ ਹੰਗਰੀ ਦੇ ਮੁੱਖ ਸੈਰ-ਸਪਾਟਾ ਟੋਕਾਜ ਦੇ ਵਾਈਨ ਉਤਪਾਦਕਾਂ ਨੇ ਇੱਕ ਵਾਈਨ ਤਿਆਰ ਕੀਤੀ ਹੈ ਜਿਸਦੀ ਇੱਕ ਡੇਢ ਲੀਟਰ ਦੀ ਬੋਤਲ ਦੀ ਕੀਮਤ ਕਰੀਬ 28.41 ਲੱਖ ਰੁਪਏ ਹੈ।


ਇਸ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਵਾਈਨ ਕਿਹਾ ਜਾਂਦਾ ਹੈ ਇਸ ਵਾਈਨ ਦਾ ਨਾਂ ਈਸੈਂਸੀਆ 2008 ਡਿਸੈਂਟਰ ਰੱਖੀਆ ਗਿਆ ਹੈ। ਹੁਣ ਤੱਕ ਇਸ ਦੀਆਂ ਸਿਰਫ 20 ਬੋਤਲਾਂ ਦਾ ਉਤਪਾਦਨ ਹੋਇਆ ਹੈ, ਜਿਨ੍ਹਾਂ ਚੋਂ 18 ਨੂੰ ਪਿਛਲੇ ਸਾਲ ਜਾਰੀ ਕੀਤਾ ਗਿਆ ਸੀ। ਉਦੋਂ ਤੋਂ, ਇਹ ਦੁਨੀਆ ਦੀ ਸਭ ਤੋਂ ਮਹਿੰਗੀ ਵਾਈਨ ਮੰਨਿਆ ਜਾਂਦਾ ਹੈ। ਇਸ ਵਾਈਨ ਦੀਆਂ 11 ਬੋਤਲਾਂ ਹੁਣ ਤੱਕ ਵੇਚੀਆਂ ਜਾ ਚੁੱਕੀਆਂ ਹਨ


ਖਾਸ ਗੱਲ ਇਹ ਹੈ ਕਿ ਇਸ ਵਾਈਨ ਦੀ ਹਰ ਬੋਤਲ ਚਮਕਦਾਰ ਕਾਲੇ ਬਾਕਸ 'ਚ ਰੱਖੀ ਜਾਂਦੀ ਹੈ, ਜਿਸ ਵਿਚ ਇੱਕ ਸਵਿਚ ਹੁੰਦਾ ਹੈ ਜੋ ਬੋਤਲ ਨੂੰ ਹੋਰ ਵੀ ਚਮਕਦਾਰ ਬਣਾਉਂਦਾ ਹੈ। ਇਸਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਕੋਈ ਵੀ ਬੋਤਲ ਇੱਕ ਦੂਜੇ ਨਾਲ ਮਿਲਦੀ ਜੁਲਦੀ ਨਹੀਂ, ਯਾਨੀ ਸਭ ਨੂੰ ਵੱਖਰੇ ਅਤੇ ਵਿਸ਼ੇਸ਼ ਤੌਰ 'ਤੇ ਬਣਾਇਆ ਜਾਂਦਾ ਹੈ। ਇਸ ਵਾਈਨ ਦੀ ਮਿਆਦ ਪੁੱਗਣ ਦੀ ਤਾਰੀਖ 2300 ਹੈ, ਜਿਸ ਦੀ ਮਤਲਬ ਕਿ ਲੋਕ ਇਸ ਨੂੰ 80 ਸਾਲਾਂ ਲਈ ਰੱਖ ਸਕਦੇ ਹਨ।


ਕੰਪਨੀ ਦੇ ਜਨਰਲ ਮੈਨੇਜਰ ਜੋਲਟੇਨ ਕੋਵੈਕਸ ਮੁਤਾਬਕ 'ਈਸੈਂਸੀਆ 2008 ਨੂੰ ਵਾਈਨ ਤਿਆਰ ਹੋਣ ਤੋਂ ਅੱਠ ਸਾਲ ਬਾਅਦ ਇੱਕ ਬੋਤਲ 'ਚ ਪੈਕ ਕਰਨਾ ਸਹੀ ਮੰਨਿਆ ਜਾਂਦਾ ਹੈ' ਜੋਲਟਨ ਕੋਵਾਕਸ ਮੁਤਾਬਕ, ਇਹ ਵਾਈਨ ਖਾਸ ਸੀਜ਼ਨ 'ਚ ਬਣਾਈ ਜਾਂਦੀ ਹੈ ਅਤੇ ਇੱਕ ਚਮਚਾ ਬਰਾਬਰ ਮਾਤਰਾ 'ਚ ਬਣਾਉਣ ਲਈ ਇੱਕ ਕਿੱਲੋ ਪੱਕੇ ਅੰਗੂਰ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੀ 37.5 ਸੈਂਟੀਮੀਟਰ ਦੀ ਬੋਤਲ 'ਚ ਤਿੰਨ ਪ੍ਰਤੀਸ਼ਤ ਸ਼ਰਾਬ ਹੁੰਦੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904