ਕਾਨਪੁਰ: ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਨਾਬਾਲਿਗ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਮੁਲਜ਼ਮ ਨੇ ਪੀੜਤਾ ਦੀ ਮਾਂ 'ਤੇ ਹਮਲਾ ਕੀਤਾ। ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਇਸ ਘਟਨਾ 'ਚ ਪੀੜਤ ਦੀ ਮਾਸੀ ਵੀ ਗੰਭੀਰ ਜ਼ਖਮੀ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮਿੰਟੂ ਅਤੇ ਆਬਿਦ ਨਾਮ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਇਸ ਦੌਰਾਨ ਦੋਵਾਂ ਧਿਰਾਂ 'ਚ ਮੁਕਾਬਲਾ ਹੋਇਆ ਜਿਸ 'ਚ ਦੋਵੇਂ ਮੁਲਜ਼ਮਾਂ ਦੀਆਂ ਲੱਤਾਂ 'ਤੇ ਗੋਲੀ ਲੱਗੀ। ਇਸ ਦੇ ਨਾਲ ਹੀ ਪੁਲਿਸ ਨੇ ਤਿੰਨ ਹੋਰ ਦੋਸ਼ੀਆਂ ਨੂੰ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ।
2018 'ਚ ਛੇੜਛਾੜ ਦੇ ਮਾਮਲੇ 'ਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਮੁਲਜ਼ਮ ਜ਼ਮਾਨਤ 'ਤੇ ਰਿਹਾ ਹੋ ਕਿ ਪੀੜਤਾ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਦੇ ਸੀ। 9 ਜਨਵਰੀ ਨੂੰ ਪੀੜਤਾ ਦੀ ਮਾਂ ਅਤੇ ਮਾਸੀ 'ਤੇ ਇਨ੍ਹਾਂ ਦੋਸ਼ੀਆਂ ਵੱਲੋਂ ਰਾਡ ਨਾਲ ਹਮਲਾ ਕੀਤਾ ਗਿਆ। ਹਮਲੇ 'ਚ ਦੋਵੇਂ ਬੂਰੀ ਤਰ੍ਹਾਂ ਫੱਟੜ ਹੋ ਗਈਆਂ ਅਤੇ ਪੀੜਤਾ ਦੀ ਮਾਂ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।
ਐਸਐਸਪੀ ਦਾ ਕਹਿਣਾ ਹੈ ਕਿ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਹਿਬੂਬ ਨੂੰ ਪਹਿਲਾਂ ਹੀ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਘਟਨਾ 'ਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਪੁਲਿਸ ਟੀਮ ਵੀ ਬਣਾਈ ਗਈ ਹੈ।
ਜ਼ਮਾਨਤ 'ਤੇ ਆਜ਼ਾਦ ਛੇੜਛਾੜ ਦੇ ਦੋਸ਼ੀਆਂ ਨੇ ਪੀੜਤਾ ਦੀ ਮਾਂ ਨੂੰ ਕੁੱਟ-ਕੁੱਟ ਮਾਰਿਆ
ਏਬੀਪੀ ਸਾਂਝਾ
Updated at:
18 Jan 2020 03:14 PM (IST)
ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਨਾਬਾਲਿਗ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਮੁਲਜ਼ਮ ਨੇ ਪੀੜਤਾ ਦੀ ਮਾਂ 'ਤੇ ਹਮਲਾ ਕੀਤਾ।
- - - - - - - - - Advertisement - - - - - - - - -