ਨਵੀਂ ਦਿੱਲੀ: ਬਜਟ ਮੋਬਾਈਲ ਫੋਨ ਲਈ ਜਾਣੀ ਜਾਂਦੀ ਚੀਨੀ ਕੰਪਨੀ Xiomi ਇੰਡੀਆ 'ਚ ਆਪਣਾ ਬਾਜ਼ਾਰ ਵਧਾਉਣ ਦੀ ਤਿਆਰੀ ਕਰ ਰਹੀ ਹੈ। ਸਾਲ 2016 'ਚ mi ਸੀਰੀਜ਼ ਲਿਆਉਣ ਤੋਂ ਬਾਅਦ, Xiomi ਜਲਦੀ ਹੀ ਆਪਣੀ ਪ੍ਰੀਮੀਅਮ ਸੀਰੀਜ਼ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜੋ ਦੇਸ਼ ਵਿੱਚ ਕੰਪਨੀ ਦੇ ਬਾਜ਼ਾਰ ਨੂੰ ਹੁੰਗਾਰਾ ਦੇਵੇਗਾ।

Xiomi ਦੀ ਇਸ ਪ੍ਰੀਮੀਅਮ ਸੀਰੀਜ਼ ਦੇ ਉਦਘਾਟਨ ਤੋਂ ਬਾਅਦ ਚੀਨੀ ਕੰਪਨੀ One plus ਨੂੰ ਕੜੀ ਟੱਕਰ ਮਿਲਣ ਵਾਲੀ ਹੈ। ਹੁਣ ਤੱਕ One plus ਨੂੰ ਮਾਰਕੀਟ 'ਚ Apple ਟੱਕਰ ਦੇ ਰਿਹਾ ਹੈ। One plus ਦੇ ਫੋਨ 35 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੇ ਹਨ ਅਤੇ Xiomi ਵੀ ਇਸ ਰੈਂਜ ਦੇ ਹੈਂਡਸੈੱਟ ਲਿਆਉਣ ਦੀ ਤਿਆਰੀ ਕਰ ਰਹੀ ਹੈ। ਅਜਿਹੀ ਸਥਿਤੀ 'ਚ One plus ਨੂੰ Xiomi ਸਖ਼ਤ ਮੁਕਾਬਲਾ ਦੇਣ ਜਾ ਰਿਹਾ ਹੈ।

Xiomi ਇੰਡੀਆ ਆਨਲਾਇਨ ਮਾਰਕਿਟ ਹੈਡ ਰਘੂ ਰੈਡੀ ਨੇ ਕਿਹਾ ਕਿ Xiomi ਇਸ ਸਾਲ 35 ਹਜ਼ਾਰ ਤੋਂ ਲੈ ਕਿ 50 ਹਜ਼ਾਰ ਤੱਕ ਦੇ ਫੋਨ ਲਾਂਚ ਕਰੇਗੀ। ਉਨ੍ਹਾਂ ਕਿਹਾ ਕਿ ਸਾਡਾ ਮੱਕਸਦ ਗਾਹਕਾਂ ਨੂੰ ਐਡਵਾਂਸ ਤਕਨੀਕ ਦੇ ਨਾਲ-ਨਾਲ ਸਹੀ ਕੀਮਤ ਅਤੇ ਵਧੀਆ ਹੈਂਡਸੇਟ ਉਪਲੱਬਧ ਕਰਾਉਣਾ ਹੈ।