ਦੁਨੀਆ ਦੀ ਸਭ ਤੋਂ ਸ਼ਾਂਤ ਥਾਂ, ਜਿੱਥੇ 45 ਮਿੰਟ ਤਕ ਟਿਕਣਾ ਮੁਸ਼ਕਲ
ਇਹ ਚੈਂਬਰ ਲੋਕਾਂ ਨੂੰ ਟਾਰਚਰ ਕਰਨ ਲਈ ਨਹੀਂ ਬਣਾਇਆ ਗਿਆ ਬਲਕਿ ਵੱਡੀਆਂ ਕੰਪਨੀਆਂ ਇੱਥੇ ਆ ਕੇ ਆਪਣੇ ਪ੍ਰੋਡਕਟਸ ਦੀ ਟੈਸਟਿੰਗ ਕਰਦੀਆਂ ਹਨ ਕਿ ਪ੍ਰੋਡਕਟ ਕਿੰਨਾ ਲਾਊਡ ਹੈ। ਇਸ ਨਾਲ ਹੀ ਨਾਸਾ ਆਪਣੇ ਬ੍ਰਹਿਮੰਡ ਯਾਤਰੀਆਂ ਨੂੰ ਦੱਸਦਾ ਹੈ ਕਿ ਸਪੇਸ ਵਿੱਚ ਕਿੰਨਾ ਸਾਈਲੈਂਟ ਹੈ।
ਕਮਰਾ ਇੰਨਾ ਸ਼ਾਂਤ ਹੈ ਕਿ ਦਿਲ ਦੀ ਧੜਕਣ ਵੀ ਆਸਾਨੀ ਨਾਲ ਸੁਣੀ ਜਾ ਸਕਦੀ ਹੈ। ਕਈ ਵਾਰ ਆਪਣੇ ਫੇਫੜਿਆਂ ਦੀ ਆਵਾਜ਼, ਪੇਟ ਦੇ ਗਰਾਰੇ ਤੇ ਹੋਰ ਸਰੀਰਕ ਕਿਰਿਆਵਾਂ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ। ਆਮ ਲੋਕਾਂ ਨੂੰ ਇਹ ਥਾਂ ਵਿਚਲਿਤ ਕਰ ਦਿੰਦੀ ਹੈ।
ਇਸ ਚੈਂਬਰ ਦੇ ਫਾਊਂਡਰ ਸਟੀਵਨ ਓਰਫੀਲਡ ਲੋਕਾਂ ਨੂੰ ਇਸ ਹਨ੍ਹੇਰੇ ਕਮਰੇ ਅੰਦਰ ਬੈਠਣ ਦੀ ਚੁਣੌਤੀ ਦਿੰਦੇ ਹਨ। ਉਹ ਦਾਅਵਾ ਕਰਦੇ ਹਨ ਕਿ ਇਸ ਕਮਰੇ ਅੰਦਰ 45 ਮਿੰਟਾਂ ਤੋਂ ਜ਼ਿਆਦਾ ਕੋਈ ਟਿਕ ਨਹੀਂ ਪਾਏਗਾ।
ਅੰਦਰ ਤੋਂ ਇਹ ਕਮਰਾ ਇਕਦਮ ਸਾਇਲੈਂਟ ਹੈ। ਇਸ ਹੱਦ ਤਕ ਸ਼ਾਂਤ ਹੈ ਕਿ ਇਸ ਦਾ ਬੈਕਗ੍ਰਾਊਂਡ ਸ਼ੋਰ-9.4 ਡੈਸੀਬਲ ਹੈ। ਇਸ ਚੈਂਬਰ ਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਨਾਂ ਆ ਚੁੱਕਿਆ ਹੈ।
ਹੁਣ ਤਕ ਦਾ ਰਿਕਾਰਡ ਹੈ, ਇਸ ਜਗ੍ਹਾ ’ਤੇ ਕੋਈ ਵੀ 45 ਮਿੰਟ ਤੋਂ ਜ਼ਿਆਦਾ ਟਿਕ ਨਹੀਂ ਪਾਇਆ।
ਇਹ ਇਨਕੋਈਕਿਕ ਚੈਂਬਰ ਸਿਨੇਸੋਟਾ ਵਿੱਚ ਆਰਫੀਲਡ ਲੈਬੋਰੇਟ੍ਰੀਜ਼ ਵਿੱਚ ਮੌਜੂਦ ਹੈ। ਇਸ ਜਗ੍ਹਾ ਨੂੰ ਦੁਨੀਆ ਦੀ ਸਭ ਤੋਂ ਸ਼ਾਂਤ ਜਗ੍ਹਾ ਕਿਹਾ ਜਾਂਦਾ ਹੈ।
ਅੱਜਕਲ੍ਹ ਹਰ ਕੋਈ ਥੋੜ੍ਹੀ ਜਿਹੀ ਸ਼ਾਂਤੀ ਦੀ ਭਾਲ ਵਿੱਚ ਸ਼ੋਰ-ਸ਼ਰਾਬੇ ਤੋਂ ਦੂਰ ਜਾਣਾ ਚਾਹੁੰਦਾ ਹੈ। ਇਸ ਮੰਗ ਨੂੰ ਵੇਖਦਿਆਂ ਇੱਕ ਇਨਕੋਈਕਿਕ ਚੈਂਬਰ ਬਣਾਇਆ ਗਿਆ ਹੈ।