ਦੇਸ਼ ਦੀ ਵੱਡੀ ਆਟੋ ਕੰਪਨੀ 'ਚੋਂ ਇਕ ਰਾਇਲ ਐਨਫੀਲਡ ਨੇ 2021 Royal Enfield Himlayan ਨੂੰ ਭਾਰਤ 'ਚ ਲੌਂਚ ਕਰ ਦਿੱਤਾ ਹੈ। ਬਾਇਕ 'ਚ ਕੁਝ ਬਦਲਾਅ ਕਰਕੇ ਨਵੇਂ ਰੂਪ 'ਚ ਪੇਸ਼ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 2.36 ਲੱਖ ਰੁਪਏ ਹੈ। ਇਹ ਬਾਇਕ ਡੀਲਰਸ਼ਿਪ 'ਚ ਪਹੁੰਚਣਾ ਸ਼ੁਰੂ ਹੋ ਗਈ ਹੈ।
ਇਸ ਐਡਵੇਂਚਰ ਬਾਇਕ ਨੂੰ ਛੇ ਨਵੇਂ ਕਲਰ ਆਪਸ਼ਨ ਦੇ ਨਾਲ ਮਾਰਕਿਟ 'ਚ ਉਤਾਰਿਆ ਗਿਆ ਹੈ। ਜਿਸ 'ਚ ਮਿਰਾਜ ਸਿਲਵਰ, ਗ੍ਰੈਵਲ ਗ੍ਰੇਅ, ਲੇਕ ਬਲੂ, ਰੌਕ ਰੈਡ, ਗ੍ਰੇਨਾਈਟ ਬਲੈਕ ਤੇ ਪਾਇਨ ਗ੍ਰੀਨ ਸ਼ਾਮਲ ਹਨ। ਆਓ ਜਾਣਦੇ ਹਾਂ ਕਿ ਬਾਇਕ ਦੀ ਕੀਮਤ ਤੇ ਇਸ ਦੇ ਫੀਚਰਸ ਕਿਹੋ ਜਿਹੇ ਹਨ।
ਇਹ ਹੈ ਕੀਮਤ
2021 Royal Enfield Himalayan 6 ਵੇਰੀਏਂਟ 'ਚ ਅਵੇਲਏਬਲ ਹੈ। ਦਿਸ ਦੇ ਮਿਰਾਜ ਸਿਲਵਰ ਦੀ ਕੀਮਤ 2,36,286 ਰੁਪਏ ਹੈ। ਗ੍ਰੇਵਲ ਗ੍ਰੇਅ ਦੀ ਕੀਮਤ 2,36,286 ਰੁਪਏ ਹੈ ਜਦਕਿ ਲੇਕ ਬਲੂ, ਰੌਕ ਰੈਡ ਦੀ ਕੀਮਤ 2,40,285 ਰੁਪਏ ਹੈ। ਪਾਇਨ ਗ੍ਰੀਨ ਤੇ ਗ੍ਰੇਨਾਈਟ ਬਲੈਕ ਦੀ ਕੀਮਤ 2,44,284 ਰੁਪਏ ਹੈ।
ਇਹ ਹੋਏ ਬਦਲਾਅ
2021 Royal Enfield Himalayan 'ਚ ਕੰਪਨੀ ਨੇ ਟ੍ਰਿਪਰ ਨੈਵੀਗੇਸ਼ਨ ਫੰਕਸ਼ਨ ਦਿੱਤਾ ਹੈ। ਇਹ ਪਹਿਲੇ Meteor 350 'ਚ ਵੀ ਦੇਖਿਆ ਜਾ ਚੁੱਕਾ ਹੈ। ਟ੍ਰਿਪਰ ਨੈਵੀਗੇਸ਼ਨ ਸਿਸਟਮ ਨੂੰ ਇੰਸਟ੍ਰਮੇਂਟ ਕੰਸੋਲ ਦੇ ਕੋਲ ਲਾਇਆ ਗਿਆ ਹੈ। ਜਿਵੇਂ ਪੁਰਾਣੇ ਮਾਡਲ 'ਚ ਦਿੱਤਾ ਗਿਆ ਸੀ। ਇਸ ਐਡਵੇਂਚਰ ਬਾਇਕ ਫਰੰਟ 'ਚ ਹੈਡਲੈਂਪ ਲਈ ਬਲੈਕ ਐਨਕਲੋਜ਼ਰ ਦਿੱਤਾ ਗਿਆ ਹੈ। ਜਦਕਿ ਵਿੰਡਸ਼ੀਲਡ ਪਹਿਲਾਂ ਤੋਂ ਜ਼ਿਆਦਾ ਲੰਬੀ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਫਿਊਲ ਟੈਂਕ ਦੇ ਕੋਲ ਸਾਹਮਣੇ ਦੇ ਫਰੇਮ ਦਾ ਸਾਇਜ਼ ਛੋਟਾ ਹੈ। ਬਾਇਕ 'ਚ ਨਵੀਂ ਟੈਨ ਕਲਰਡ ਸੀਟ ਦਿੱਤੀ ਗਈ ਹੈ। ਜੋ ਪਹਿਲਾਂ ਤੋਂ ਜ਼ਿਆਦਾ ਕੰਫਰਟ ਹੈ। ਇਸ ਦੇ ਐਗਜ਼ੌਸਟ ਲਈ ਇਸ 'ਚ ਇਸ 'ਚ ਬਲੈਕ ਆਊਟ ਹੀਟ ਸ਼ੀਲਡ ਦਿੱਤੀ ਗਈ ਹੈ।
ਇੰਜਨ
Royal Enfield New Himalayan 'ਚ ਮੌਜੂਦਾ ਮਾਡਲ ਵਾਲਾ 411 cc ਦਾ ਸਿੰਗਲ ਸਿਲੰਡਰ ਇੰਜਨ ਹੀ ਦਿੱਤਾ ਗਿਆ ਹੈ। ਜੋ ਕਿ 24.3bhp ਦੀ ਪਾਵਰ 'ਤੇ 32Nm ਦਾ ਪਿਕ ਟੌਰਕ ਜੈਨਰੇਟ ਕਰ ਸਕਦਾ ਹੈ। ਇਸ 'ਚ 21 ਇੰਚ ਦੇ ਫਰੰਟ 'ਤੇ 18 ਇੰਚ ਦੇ ਰਿਅਰ ਵਾਇਰ ਸਪੋਕ ਵੀਲ੍ਹ ਦਿੱਤੇ ਗਏ ਹਨ। ਸਸਪੈਂਸ ਲਈ ਬਾਇਕ 'ਚ ਟੈਲੀਸਕੋਪਿਕ ਫਰੰਟ ਫੋਕਰਸ ਤੇ ਪ੍ਰੀ-ਲੋਡ ਐਡਜਸਟੇਬਲ ਰਿਅਰ ਮੋਨੋਸ਼ੌਕ ਦਿੱਤਾ ਗਿਆ ਹੈ। ਇਸ ਐਡਵੇਂਚਰ ਬਾਇਕ ਦੇ ਦੋਵੇਂ ਵੀਲ੍ਹਸ ਤੇ ਡਿਸਕ ਬ੍ਰੇਕ 'ਤੇ ਸਟੈਂਡਰਡ ਦੇ ਰੂਪ 'ਚ ਇਕ ਡਿਊਲ ਚੈਨਲ ਏਬੀਐਸ ਦਿੱਤਾ ਗਿਆ ਹੈ। ਭਾਰਤ 'ਚ ਐਡਵੇਂਚਰ ਸੈਗਮੈਂਟ ਇਸ ਬਾਇਕ ਦਾ ਮੁਕਾਬਲਾ KTM 250 ਅਤੇ Bajaj Dominar 400 ਨਾਲ ਹੋਵੇਗਾ।
Car loan Information:
Calculate Car Loan EMI