ਬੰਗਾਲ ਚੋਣਾਂ 'ਚ ਜੈ ਸ਼੍ਰੀਰਾਮ ਤੋਂ ਬਾਅਦ ਹੁਣ ਪਾਕਿਸਤਾਨ ਦੀ ਐਂਟਰੀ ਹੋ ਗਈ ਹੈ। ਕੱਲ੍ਹ ਜਦੋਂ ਅਮਿਤ ਸ਼ਾਹ ਨੇ ਬੰਗਾਲ ਦਾ ਦੌਰਾ ਕੀਤਾ ਤਾਂ ਮਮਤਾ ਨੂੰ ਜੈ ਸ੍ਰੀ ਰਾਮ ਦੇ ਬਹਾਨੇ ਫਿਰ ਵੱਡੀ ਚੁਣੌਤੀ ਦਿੱਤੀ। ਕੂਚਬਿਹਾਰ 'ਚ ਅਮਿਤ ਸ਼ਾਹ ਨੇ ਕਿਹਾ, 'ਇਹ ਬੰਗਾਲ ਦੇ ਅੰਦਰ ਮਾਹੌਲ ਅਜਿਹਾ ਕਰ ਦਿੱਤਾ ਕਿ ਜੈ ਸ੍ਰੀਰਾਮ ਬੋਲਣਾ ਗੁਨਾਹ ਹੈ। ਬੰਗਾਲ 'ਚ ਨਹੀਂ ਤਾਂ ਕੀ ਪਾਕਿਸਤਾਨ 'ਚ ਜੈ ਸ੍ਰੀਰਾਮ ਬੋਲਿਆ ਜਾਵੇਗਾ।' 


ਅਮਿਤ ਸ਼ਾਹ ਨੇ ਕਿਹਾ, 'ਮਮਤਾ ਦੀਦੀ ਨੂੰ ਅਪਮਾਨ ਲੱਗਦਾ ਹੈ। ਕਿਉਂ ਲੱਗਦਾ ਹੈ ਮਮਤਾ ਦੀਦੀ? ਦੁਨੀਆਂ ਭਰ 'ਚ ਕਰੋੜਾਂ ਲੋਕ ਸਾਡੇ ਪੂਜਨਯੋਗ ਸ਼੍ਰੀਰਾਮ ਨੂੰ ਯਾਦ ਕਰਕੇ ਮਾਣ ਮਹਿਸੂਸ ਕਰਦੇ ਹਨ ਪਰ ਤਹਾਨੂੰ ਤਕਲੀਫ ਹੁੰਦੀ ਹੈ। ਕਿਉਂਕਿ ਤਹਾਨੂੰ ਸਿਰਫ਼ ਇਕ ਭਾਈਚਾਰੇ ਦੀ ਵੋਟ ਚਾਹੀਦੀ ਹੈ। ਮੈਂ ਤਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਚੋਣਾਂ ਖਤਮ ਹੁੰਦਿਆਂ ਹੀ ਮਮਤਾ ਦੀਦੀ ਵੀ ਜੈਰਾਮ ਬੋਲੇਗੀ।'


ਪਾਕਿਸਤਾਨ ਬਣਿਆ ਚੋਣਾਂਵੀ ਮੁੱਦਾ


ਸਾਲ 2014 ਤੋਂ ਬਾਅਦ ਤੋਂ ਕਈ ਚੋਣਾਂ 'ਚ ਰਾਸ਼ਟਰਵਾਦ, ਪਾਕਿਸਤਾਨ ਦਾ ਮੁੱਦਾ ਉੱਠਿਆ ਹੈ। 2019 ਲੋਕਸਭਾ ਚੋਣਾਂ 'ਚ ਪਾਕਿਸਤਾਨ ਦਾ ਮੁੱਦਾ ਕਈ ਮੰਚਾ ਤੋਂ ਜ਼ੋਰ ਸ਼ੋਰ ਨਾਲ ਉੱਠਿਆ। ਬਿਹਾਰ ਚ 2020 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਵੀ ਪਾਕਿਸਤਾਨ ਦੀ ਜ਼ਿਕਰ ਹੋਇਆ। ਦਿੱਲੀ ਚ 2020 'ਚ ਹੋਈਆਂ ਚੋਣਾਂ 'ਚ ਵੀ ਸ਼ਾਹੀਨ ਬਾਗ ਤੇ ਪਾਕਿਸਤਾਨ ਦਾ ਮੁੱਦਾ ਗਰਮਾਇਆ।


2017 'ਚ ਯੂਪੀ ਚੋਣਾਂ 'ਚ ਸਰਜੀਕਲ ਸਟ੍ਰਾਇਕ ਤੇ ਪਾਕਿਸਤਾਨ ਦਾ ਜ਼ਿਕਰ ਹੋਇਆ। ਇਸ ਤਰ੍ਹਾਂ ਗੁਜਰਾਤ ਚੋਣਾਂ 'ਚ ਵੀ ਪਾਕਿਸਤਾਨ ਦਾ ਜ਼ਿਕਰ ਹੋਇਆ। 2017 'ਚ ਪੰਜਾਬ ਵਿਧਾਨ ਸਭਾ ਚੋਣਾਂ 'ਚ ਵੀ ਪਾਕਿਸਤਾਨ ਦਾ ਜ਼ਿਕਰ ਹੋਇਆ।


ਹੁਣ ਬੰਗਾਲ ਚੋਣਾਂ 'ਚ ਕਾਂਟੇ ਦੀ ਟੱਕਰ ਹੈ। ਬੰਗਾਲ ਦੀ ਸਿਆਸਤ 'ਚ ਹਿੰਦੂ ਮੁਸਲਮਾਨ ਦਾ ਮੁੱਦਾ ਅਜੇ ਜ਼ੋਰ ਫੜ੍ਹ ਰਿਹਾ ਹੈ ਤੇ ਹੁਣ ਪਾਕਿਸਤਾਨ ਦਾ ਮੁੱਦਾ ਵੀ ਐਂਟਰੀ ਕਰ ਚੁੱਕਿਆ ਹੈ। ਆਉਣ ਵਾਲੇ ਦਿਨਾਂ 'ਚ ਬੰਗਾਲ 'ਚ ਇਹ ਮੁੱਦਾ ਲੀ ਚੋਣ ਰੈਲੀਆਂ 'ਚ ਜ਼ੋਰ-ਸ਼ੋਰ ਨਾਲ ਉੱਠਦਾ ਦਿਖ ਰਿਹਾ ਹੈ