ਰਾਕੇਸ਼ ਟਿਕੈਤ ਦੇ ਬਿਆਨ ਤੋਂ ਨਾਰਜ਼ ਸੰਯੁਕਤ ਕਿਸਾਨ ਮੋਰਚਾ, 'ਕਿਹਾ ਕਾਨੂੰਨ ਰੱਦ ਹੋਣ ਤਕ ਚੱਲੇਗਾ ਅੰਦੋਲਨ' 


ਨਵੀਂ ਦਿੱਲੀ: ਦਿੱਲੀ ਬਾਰਡਰ 'ਤੇ ਨਵੇਂ ਖੇਤੀ ਕਾਨੂੰਨਾਂ ਖਿਲਾਫ 79 ਦਿਨਾਂ ਤੋਂ ਕਿਸਾਨ ਅੰਦੋਲਨ ਜਾਰੀ ਹੈ। ਸਿੰਘੂ, ਗਾਜ਼ੀਪੁਰ, ਟਿੱਕਰੀ ਬਾਰਡਰ 'ਤੇ ਕਿਸਾਨ ਡਟੇ ਹੋਏ ਹਨ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਸਰਕਾਰ ਨੂੰ 2 ਅਕਤੂਬਰ ਤਕ ਦਾ ਅਲਟੀਮੇਟਮ ਦਿੱਤਾ ਹੈ। ਉੱਥੇ ਹੀ ਟਿਕੈਤ ਦੇ ਐਲਾਨ ਤੋਂ ਨਰਾਜ਼ ਕਿਸਾਨ ਸੰਯੁਕਤ ਮੋਰਚਾ ਨੇ ਕਿਹਾ ਕਿ ਬਿੱਲ ਵਾਪਸੀ ਤਕ ਇਹ ਅੰਦੋਲਨ ਚੱਲੇਗਾ।


ਦਰਸਲ ਰਾਕੇਸ਼ ਟਿਕੈਤ ਨੇ ਕਿਹਾ ਸੀ ਦੋ ਅਕਤੂਬਰ ਤਕ ਅੰਦੋਲਨ ਚੱਲੇਗਾ। ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਅਜਿਹੇ ਬਿਆਨਾਂ ਨਾਲ ਹਾਸਾ ਆਉਂਦਾ ਹੈ। ਕਿਸ ਦਿਸ਼ਾ 'ਚ ਉਨ੍ਹਾਂ ਇਹ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਇਹ ਅਜੀਬ ਗੱਲ ਹੈ ਕਿ ਅੰਦਲਨ 2 ਅਕਤੂਬਰ ਤਕ ਚੱਲੇਗਾ। ਕਿਉਂਕਿ ਅੰਦੋਲਨ ਉਦੋਂ ਤਕ ਚੱਲੇਗਾ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ। ਉਨ੍ਹਾਂ ਕਿਹਾ ਇਹ ਸੰਯੁਕਤ ਕਿਸਸਾਨ ਮੋਰਚਾ ਦਾ ਨਹੀਂ ਸਗੋਂ ਰਾਕੇਸ਼ ਟਿਕੈਤ ਦਾ ਨਿੱਜੀ ਬਿਆਨ ਹੈ