ਨਵੀਂ ਦਿੱਲੀ: ਕਾਰ ਤੇ ਦੋਪਹੀਆ ਵਾਹਨ ਬੀਮਾ ਪਾਲਿਸੀ ਦੇ ਨਿਯਮ 1 ਅਗਸਤ ਤੋਂ ਬਦਲਣ ਜਾ ਰਹੇ ਹਨ, ਜਿਸ ਤੋਂ ਬਾਅਦ ਗਾਹਕਾਂ ਨੂੰ ਆਪਣੇ ਬੀਮੇ 'ਤੇ ਘੱਟ ਕੀਮਤ ਦੇਣੀ ਪਵੇਗੀ।


ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਆਫ ਇੰਡੀਆ (ਆਈਆਰਡੀਏ) ਨੇ ਲੰਬੇ ਸਮੇਂ ਦੀ ਬੀਮਾ ਪੈਕੇਜ ਯੋਜਨਾਵਾਂ ਵਾਪਸ ਲੈਣ ਦਾ ਐਲਾਨ ਕੀਤਾ ਹੈ ਤੇ ਇਸ ਤਹਿਤ ਲੰਬੇ ਸਮੇਂ ਦੀ ਮੋਟਰ ਵਾਹਨ ਬੀਮਾ ਤਹਿਤ ਨਿਯਮ ਨੂੰ ਖਤਮ ਕਰ ਦਿੱਤਾ ਹੈ।




ਇਸ ਤਹਿਤ ਮੋਟਰ ਥਰਡ ਪਾਰਟੀ ਅਤੇ ਨੁਕਸਾਨ ਦੇ ਬੀਮੇ 'ਚ ਬਦਲਾਵ ਹੋਣਗੇ। ਆਈਆਰਡੀਏ ਦੀਆਂ ਹਦਾਇਤਾਂ ਅਨੁਸਾਰ ਕਾਰ ਖਰੀਦਣ 'ਤੇ 3 ਸਾਲ ਤੇ ਦੋ ਪਹੀਆ ਵਾਹਨ (ਸਕੂਟਰ, ਇਲੈਕਟ੍ਰਿਕ ਸਕੂਟਰ ਜਾਂ ਮੋਟਰਸਾਈਕਲ) ਦੀ ਖਰੀਦ 'ਤੇ 5 ਸਾਲ ਦਾ ਥਰਡ ਪਾਰਟੀ ਕਵਰ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਨਵਾਂ ਨਿਯਮ 1 ਅਗਸਤ ਤੋਂ ਲਾਗੂ ਹੋਣ ਜਾ ਰਿਹਾ ਹੈ।




ਆਈਆਰਡੀਏ ਨੇ ਕਿਹਾ ਹੈ ਕਿ ਇਸਦੇ ਪਿੱਛੇ ਦਾ ਮੁੱਖ ਕਾਰਨ ਇਹ ਹੈ ਕਿ ਓਨ ਡੈਮੇਜ ਅਤੇ ਲੋਂਗ ਟਰਮ ਪੈਕੇਜ ਥਰਡ ਪਾਰਟੀ ਇਨਸ਼ਿਉਰੇਂਸ ਲਈ ਤਿੰਨ ਤੇ ਪੰਜ ਸਾਲ ਦੀ ਜ਼ਰੂਰਤ ਦੇ ਕਾਰਨ ਗਾਹਕਾਂ ਲਈ ਵਾਹਨ ਖਰੀਦਣਾ ਮਹਿੰਗਾ ਹੁੰਦਾ ਜਾ ਰਿਹਾ ਹੈ ਤੇ ਇਸ ਸੰਕਟ ਵਿੱਚ ਇਸ ਨੂੰ ਘੱਟ ਕਰਨਾ ਚਾਹੀਦਾ ਹੈ।


Car loan Information:

Calculate Car Loan EMI