ਭਾਰਤ ਵਿੱਚ ਇਸ ਸਾਲ ਨਵੇਂ ਪ੍ਰੋਡਕਟਸ ਦੀ ਲਾਂਚਿੰਗ ਹੋ ਸਕਦੀ ਹੈ। ਆਰਥਿਕ ਸੁਧਾਰ, ਕੋਵਿਡ ਵੈਕਸੀਨੇਸ਼ਨ ਤੇ ਪਰਸਨਲ ਮੋਬਿਲਿਟੀ 'ਚ ਰਫਤਾਰ ਕਾਰਨ ਇਸ ਸਾਲ ਭਾਰਤ ਦਾ ਪੈਸੇਂਜਰ ਵ੍ਹੀਕਲਸ ਬਾਜ਼ਾਰ 'ਚ ਗ੍ਰੋਥ ਦੀ ਸੰਭਾਵਨਾ ਜਾਪਦੀ ਹੈ। ਆਈਐਚਐਸ ਮਾਰਕੀਟ, ਜੇਈਟੀਓ ਡਾਇਨਾਮਿਕਸ, ਕ੍ਰੈਡਿਟ ਸੂਇਸ ਤੇ ਨੂਮੁਰਾ ਦੇ ਵਿਸ਼ਲੇਸ਼ਕਾਂ ਦੇ ਅਨੁਸਾਰ ਪੈਸੇਂਜਰ ਵਹੀਕਲ ਮਾਰਕੀਟ ਵਿੱਚ 2021 ਵਿੱਚ 23 ਤੋਂ 32 ਪ੍ਰਤੀਸ਼ਤ ਦੇ ਵਾਧੇ ਦੀ ਉਮੀਦ ਹੈ। ਜੇਟੋ ਡਾਇਨਾਮਿਕਸ ਦਾ ਕਹਿਣਾ ਹੈ ਕਿ ਇਹ ਬਾਜ਼ਾਰ 28 ਤੋਂ 31 ਪ੍ਰਤੀਸ਼ਤ ਦੀ ਰਫਤਾਰ ਨਾਲ ਵਧ ਸਕਦਾ ਹੈ।
26 ਜਨਵਰੀ ਦੀ ਟਰੈਕਟਰ ਪਰੇਡ 'ਤੇ ਸਵਾਲ, ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਭੇਜਿਆ ਨੋਟਿਸ
ਮਾਰਕੀਟ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਸਾਲ ਨਵੀਂ ਲਾਂਚਿੰਗ ਕਾਰਨ ਯਾਤਰੀ ਵਾਹਨਾਂ ਦੀ ਵਿਕਰੀ ਵਿੱਚ ਲਾਭ ਹੋ ਸਕਦਾ ਹੈ। ਵਾਹਨ ਨਿਰਮਾਤਾ ਇਸ ਸਾਲ 56 ਨਵੇਂ ਉਤਪਾਦਾਂ ਦੀ ਸ਼ੁਰੂਆਤ ਕਰ ਸਕਦੇ ਹਨ। ਇਸ ਵਾਰ ਵੋਲਕਸਵੈਗਨ ਸਮੇਤ ਦੇਸ਼ ਦੇ ਚੋਟੀ ਦੇ ਸੱਤ ਵਾਹਨ ਨਿਰਮਾਤਾ ਆਪਣੇ ਮਾਡਲਾਂ ਨੂੰ ਲਾਂਚ ਕਰ ਸਕਦੇ ਹਨ। ਇਸ ਦੌਰਾਨ ਦਸੰਬਰ 2020 'ਚ ਪਹਿਲੀ ਵਾਰ (ਪਿਛਲੇ ਇਕ ਸਾਲ ਦੇ ਦੌਰਾਨ) ਵਾਹਨਾਂ ਦੀ ਪ੍ਰਚੂਨ ਵਿਕਰੀ 'ਚ ਵਾਧਾ ਹੋਇਆ ਹੈ। ਵਿਕਰੀ 'ਚ ਇਹ ਵਾਧਾ ਫੈਸਟਿਵ ਸੀਜ਼ਨ ਅਤੇ ਰੁਕੀ ਹੋਈ ਡਿਮਾਂਡ ਕਾਰਨ ਦਰਜ ਕੀਤਾ ਗਿਆ ਹੈ।
Car loan Information:
Calculate Car Loan EMI