ਚੰਡੀਗੜ੍ਹ: ਪੰਜਾਬ ਸਰਕਾਰ ਨੇ 7 ਜਨਵਰੀ ਤੋਂ ਸਕੂਲ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਸਨ ਜਿਸ ਤਹਿਤ 5ਵੀਂ ਤੋਂ 12ਵੀਂ ਜਮਾਤ ਤਕ ਦੇ ਸਕੂਲ ਖੋਲ੍ਹਣ ਨੂੰ ਇਜਾਜ਼ਤ ਦਿੱਤੀ ਗਈ ਹੈ। ਮਾਪਿਆਂ ਵੱਲੋਂ ਸਰਕਾਰ ਦੇ ਇਸ ਫੈਸਲੇ ਤੋਂ ਨਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ। ਹੁਣ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਸਰਕਾਰ ਦੇ ਬਚਾਅ 'ਚ ਉੱਤਰ ਆਏ ਹਨ।


ਸਿੱਖਿਆ ਮੰਤਰੀ ਸਿੰਗਲਾ ਨੇ ਕਿਹਾ, 'ਜੇਕਰ ਲੋਕ ਵਿਆਹਾਂ 'ਚ ਸ਼ਾਮਲ ਹੋ ਸਕਦੇ, ਜਾਗਰਣ 'ਚ ਜਾ ਸਕਦੇ ਹਨ ਜਾਂ ਕਿਸੇ ਸਮਾਗਮ 'ਚ ਜਾ ਸਕਦੇ ਹਨ, ਤਾਂ ਬੱਚਿਆਂ ਨੂੰ ਸਕੂਲ ਭੇਜਣ 'ਚ ਵੀ ਉਨ੍ਹਾਂ ਨੂੰ ਫਿਰ ਤੋਂ ਨੌਰਮਲ ਹੋ ਜਾਣਾ ਚਾਹੀਦਾ ਹੈ।


ਉਧਰ, ਇਸ ਦਰਮਿਆਨ ਸਰਕਾਰੀ ਅਧਿਆਪਕਾਂ ਨੇ ਸਾਫ ਤੌਰ 'ਤੇ ਕਿਹਾ ਕਿ ਪ੍ਰਾਇਮਰੀ ਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਦੇ ਸਿਲੇਬਸ ਨੂੰ ਫਾਇਨਲ ਪ੍ਰੀਖਿਆ ਦੇਣ ਲਈ ਘੱਟੋ-ਘੱਟ 50 ਫੀਸਦ ਤਕ ਘੱਟ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਹਰ ਕੋਈ ਆਨਲਾਈਨ ਕਲਾਸ ਜ਼ਰੀਏ ਵਿਸ਼ੇ ਨਹੀਂ ਸਮਝ ਨਹੀਂ ਸਕਦਾ।


ਪੰਜਾਬ ਸਰਕਾਰ ਨੇ 6 ਜਨਵਰੀ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਸਨ ਕਿ 5ਵੀਂ ਤੋਂ 12 ਤਕ ਦੇ ਵਿਦਿਆਰਥੀਆਂ ਲਈ 7 ਜਨਵਰੀ ਤੋਂ ਸਕੂਲ ਸ਼ੁਰੂ ਹੋ ਜਾਣਗੇ। ਸਿੰਗਲਾ ਨੇ ਕਿਹਾ ਮੈਂ ਕਈ ਵਿਆਹਾਂ ਤੇ ਜਾਗਰਣ ਵਰਗੇ ਸਮਾਗਮਾਂ 'ਚ ਜਾਂਦਾ ਹਾਂ ਜਿੱਥੇ ਕਾਫੀ ਭੀੜ ਲੋਕਾਂ ਦੀ ਦੇਖਣ ਨੂੰ ਮਿਲਦੀ ਹੈ। ਇੱਥੋਂ ਤਕ ਕਿ ਲੋਕ ਗਰੁੱਪਾਂ 'ਚ ਰੋਟੀ ਖਾਂਦੇ ਵੀ ਦਿਖਾਈ ਦਿੰਦੇ ਹਨ। ਸਿੱਖਿਆ ਮੰਤਰੀ ਨੇ ਕਿਹਾ ਸਕੂਲ ਖੋਲ੍ਹਣ ਦਾ ਫੈਸਲਾ ਇਸ ਲਈ ਲਿਆ ਗਿਆ ਕੋਈ ਫਾਇਨਲ ਪ੍ਰੀਖਿਆ ਕਾਫੀ ਨੇੜੇ ਆ ਚੁੱਕੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ