ਗਾਇਕ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਇੱਕਠੇ ਹੋਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਬੱਬੂ ਮਾਨ ਨੇ ਸੱਤਾ ਧਿਰ ਨੂੰ ਨਿਸ਼ਾਨੇ ਤੇ ਵੀ ਲਿਆ।
ਪੋਸਟ ਵਿੱਚ ਬੱਬੂ ਮਾਨ ਨੇ ਕਿਹਾ, 'ਜਦੋਂ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ 'ਤੇ ਕੋਈ ਡੰਡੇ ਬਰਸਾਉਂਦਾ ਹੈ ਕੀ ਉਦੋਂ ਪ੍ਰਸ਼ਾਸ਼ਨ ਤੇ ਪਰਚਾ ਹੁੰਦਾ ਹੈ….ਨਹੀਂ, ਜਦੋਂ ਬਲਾਕ ਸੰਮਤੀ ਦੀਆਂ ਵੋਟਾਂ 'ਚ ਡਾਂਗ ਖੜਕਦੀ ਹੈ ਤਾਂ ਕੀ ਸਰਕਾਰੀ ਧਿਰ 'ਤੇ ਪਰਚਾ ਹੁੰਦਾ ਹੈ? ਨਹੀਂ। ਜਦੋਂ ਬਾਏ ਇਲੈਕਸ਼ਨ 'ਚ ਸੱਤਾ ਧਿਰ ਵਿਰੋਧੀ ਧਿਰ ਨੂੰ ਕੁੱਟਦੀ ਹੈ, ਕੀ ਸੱਤਾ ਧਿਰ ਦੇ ਸਮਰਥਕਾਂ 'ਤੇ ਪਰਚਾ ਹੁੰਦਾ ਹੈ? ਨਹੀਂ…ਫ਼ਿਰ ਇਕੱਲੇ ਕਲਾਕਾਰਾਂ 'ਤੇ ਹੀ ਕਿਉਂ ਗਾਜ ਡਿੱਗਦੀ ਹੈ। ਇਹ ਸਮਾਂ ਆਪਸ 'ਚ ਵਿਤਕਰੇ ਦਾ ਨਹੀਂ, ਪ੍ਰਸ਼ਾਸ਼ਨ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਜੇ ਕਿਸਾਨ ਬਚੇਗਾ ਤਾਂ ਹੀ ਕਾਨੂੰਨ ਲਾਗੂ ਹੋਵੇਗਾ। ਆਓ ਪਹਿਲਾਂ ਰਲ ਕੇ ਕਿਸਾਨ ਤੇ ਮਜ਼ਦੂਰ ਬਚਾਈਏ।' ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਮੁੱਦਿਆਂ 'ਤੇ ਆਪਣੀ ਗੱਲ ਰੱਖੀ ਹੈ।