Car Tips: ਅਕਸਰ ਤੁਸੀਂ ਲੋਕਾਂ ਨੂੰ ਇਹ ਸ਼ਿਕਾਇਤ ਕਰਦੇ ਹੋਏ ਵੇਖਿਆ ਹੋਵੇਗਾ ਕਿ ਉਨ੍ਹਾਂ ਦੀ ਗੱਡੀ ਵਧੀਆ ਮਾਈਲੇਜ਼ ਨਹੀਂ ਦੇ ਰਹੀ ਹੈ ਜਾਂ ਵੱਧ ਫਿਊਲ ਦੀ ਵਰਤੋਂ ਹੋ ਰਹੀ ਹੈ ਪਰ ਇਸ ਦੇ ਪਿੱਛੇ ਦੇ ਕਾਰਨਾਂ ਵੱਲ ਧਿਆਨ ਨਹੀਂ ਦਿੰਦੇ। ਕਈ ਵਾਰ ਇਕ ਗਲਤੀ ਕਾਰ 'ਚ ਤੇਲ ਦੀ ਖਪਤ ਨੂੰ ਵਧਾ ਦਿੰਦੀ ਹੈ। ਅੱਜ ਇਸ ਖਬਰ 'ਚ ਅਸੀਂ ਤੁਹਾਨੂੰ ਉਨ੍ਹਾਂ ਕਾਰਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਕਾਰਨ ਕਾਰ 'ਚ ਤੇਲ ਦੀ ਖਪਤ ਵਧਦੀ ਹੈ ਜਾਂ ਕਾਰ ਘੱਟ ਮਾਈਲੇਜ਼ ਦਿੰਦੀ ਹੈ।
ਇਹ ਵੀ ਪੜ੍ਹੋ: Car Tips: ਮੀਂਹ ਦੇ ਮੌਸਮ ’ਚ ਕਾਰ ਨੂੰ ਆ ਸਕਦੀਆਂ ਕਈ ਔਕੜਾਂ, ਬਚਣ ਲਈ ਅਪਣਾਓ ਇਹ ਜ਼ਰੂਰੀ ਨੁਕਤੇ
ਕਾਰ ਸਰਵਿਸ
ਸਮੇਂ ਸਿਰ ਕਾਰ ਦੀ ਸਰਵਿਸ ਨਾ ਕਰਨਾ ਖਰਾਬ ਮਾਈਲੇਜ਼ ਦਾ ਸਭ ਤੋਂ ਵੱਡਾ ਕਾਰਨ ਹੈ। ਅਕਸਰ ਲੋਕ ਸਮੇਂ ਸਿਰ ਆਪਣੀ ਕਾਰ ਦੀ ਸਰਵਿਸ ਨਹੀਂ ਕਰਵਾਉਂਦੇ। ਜੇਕਰ ਸਮੇਂ ਸਿਰ ਸਰਵਿਸ ਨਾ ਕੀਤੀ ਗਈ ਤਾਂ ਇਹ ਕਾਰ ਦੇ ਇੰਜਣ 'ਤੇ ਅਸਰ ਪਾਉਂਦੀ ਹੈ, ਜਿਸ ਕਾਰਨ ਮਾਈਲੇਜ ਘਟਣੀ ਸ਼ੁਰੂ ਹੋ ਜਾਂਦੀ ਹੈ। ਇਹ ਵੀ ਵੇਖਿਆ ਜਾਂਦਾ ਹੈ ਕਿ ਲੋਕ ਸਸਤੀ ਸਰਵਿਸ ਅਤੇ ਸਸਤੇ ਪਾਰਟਸ ਤੇ ਲੁਬਰੀਕੈਂਟ ਦੀ ਵਰਤੋਂ ਕਰਦੇ ਹਨ, ਜੋ ਕਾਫ਼ੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਇਸ ਲਈ ਸਰਵਿਸ ਸਹੀ ਥਾਂ ਤੋਂ ਕਰਵਾਓ ਅਤੇ ਕੋਈ ਵੀ ਸਰਵਿਸ ਮਿਸ ਨਾਲ ਕਰੋ।
ਵਾਰ-ਵਾਰ ਨਾ ਕਰੋ ਕਲੱਚ ਦੀ ਵਰਤੋਂ
ਗੱਡੀ ਚਲਾਉਂਦੇ ਸਮੇਂ ਅਕਸਰ ਕਲੱਚ ਦੀ ਵਰਤੋਂ ਕਰਨ ਨਾਲ ਤੇਲ ਦੀ ਖਪਤ ਵੱਧ ਜਾਂਦੀ ਹੈ ਅਤੇ ਕਲੱਚ ਪਲੇਟਾਂ ਨੂੰ ਭਾਰੀ ਨੁਕਸਾਨ ਵੀ ਹੁੰਦਾ ਹੈ। ਇਸ ਲਈ ਕਲੱਚ ਦੀ ਵਰਤੋਂ ਸਿਰਫ਼ ਉਦੋਂ ਕਰੋ ਜਦੋਂ ਜਰੂਰੀ ਹੋਵੇ। ਇਹੀ ਨਹੀਂ ਡਰਾਇਵ ਦੌਰਾਨ ਐਕਸੀਲੇਟਰ ਪੈਡਲ ਨੂੰ ਆਰਾਮ ਨਾਲ ਦਬਾਓ, ਅਜਿਹਾ ਕਰਨ ਨਾਲ ਤੁਹਾਡੀ ਗੱਡੀ 'ਚ ਤੇਲ ਦੀ ਖਪਤ ਘੱਟ ਜਾਵੇਗੀ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਓਵਰਲੋਡ
ਲੋਕ ਆਪਣੀ ਕਾਰ 'ਚ ਬੇਲੋੜੀਆਂ ਚੀਜ਼ਾਂ ਰੱਖਦੇ ਹਨ, ਜਿਸ ਕਾਰਨ ਗੱਡੀ ਦਾ ਭਾਰ ਵੱਧਦਾ ਹੈ ਅਤੇ ਅਜਿਹੀ ਸਥਿਤੀ 'ਚ ਇੰਜਣ ਨੂੰ ਵੱਧ ਤਾਕਤ ਲਗਾਉਣੀ ਪੈਂਦੀ ਹੈ, ਜਿਸ ਕਾਰਨ ਤੇਲ ਦੀ ਖਪਤ ਵੀ ਵੱਧ ਜਾਂਦੀ ਹੈ। ਇਸ ਲਈ ਬੇਲੋੜੀ ਚੀਜ਼ਾਂ ਨੂੰ ਕਾਰ 'ਚ ਰੱਖਣ ਤੋਂ ਪਰਹੇਜ਼ ਕਰੋ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਏਅਰ ਪ੍ਰੈਸ਼ਰ ਦਾ ਖਿਆਲ ਰੱਖੋ
ਜੇ ਤੁਸੀਂ ਆਪਣੀ ਗੱਡੀ ਦੇ ਟਾਇਰਾਂ 'ਚ ਰੈਗੁਲਰ ਏਅਰ ਪ੍ਰੈਸ਼ਨ ਸਹੀ ਨਹੀਂ ਰੱਖਦੇ ਤਾਂ ਇਹ ਘੱਟ ਮਾਈਲੇਜ਼ ਦਾ ਇਕ ਵੱਡਾ ਕਾਰਨ ਹੈ। ਇਸ ਲਈ ਹਫ਼ਤੇ 'ਚ 2 ਵਾਰ ਟਾਇਰ ਪ੍ਰੈਸ਼ਰ ਚੈੱਕ ਕਰਵਾਓ। ਇਸ ਤਰ੍ਹਾਂ ਗੱਡੀ ਦੀ ਮਾਈਲੇਜ ਠੀਕ ਰਹੇਗੀ।
ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਲੋਅਰ ਗਿਅਰ 'ਚ ਭੁੱਲ ਕੇ ਵੀ ਇਹ ਕੰਮ ਨਾ ਕਰੋ
ਜੇ ਗੱਡੀ ਚਲਾਉਂਦੇ ਸਮੇਂ ਲੋਅਰ ਗਿਅਰ 'ਚ ਆਉਣਾ ਹੈ ਤਾਂ ਐਕਸਲੇਟਰ ਨੂੰ ਬਿਲਕੁਲ ਵੀ ਨਾ ਦਬਾਓ, ਕਿਉਂਕਿ ਅਜਿਹਾ ਕਰਨ ਨਾਲ ਤੇਲ ਦੀ ਖਪਤ ਵੱਧ ਜਾਂਦੀ ਹੈ ਅਤੇ ਮਾਈਲੇਜ਼ ਘੱਟਣੀ ਸ਼ੁਰੂ ਹੋ ਜਾਂਦੀ ਹੈ। ਦੋਸਤੋ ਜੇ ਤੁਸੀਂ ਵੀ ਆਪਣੀ ਕਾਰ ਦਾ ਮਾਈਲੇਜ਼ ਵਧਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਇਨ੍ਹਾਂ ਗੱਲਾਂ 'ਤੇ ਗੌਰ ਕਰੋ, ਤੁਹਾਨੂੰ ਵਧੀਆ ਨਤੀਜੇ ਪ੍ਰਾਪਤ ਹੋਣਗੇ।
ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Car loan Information:
Calculate Car Loan EMI