ਦੁਬਈ: ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਕਿਹਾ ਹੈ ਕਿ ਉਸ ਨੇ ਆਪਣੇ ਕੰਮਕਾਜੀ ਹਫ਼ਤੇ ਨੂੰ ਘਟਾ ਕੇ ਸਾਢੇ ਚਾਰ ਦਿਨ ਕਰਨ ਦਾ ਫ਼ੈਸਲਾ ਕੀਤਾ ਹੈ। ਯੂਏਈ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਆਪਣਾ ਵੀਕੈਂਡ ਸ਼ੁੱਕਰਵਾਰ ਅਤੇ ਸ਼ਨੀਵਾਰ ਤੋਂ ਸ਼ਨੀਵਾਰ ਅਤੇ ਐਤਵਾਰ ਨੂੰ ਬਦਲਣ ਦੀ ਤਿਆਰੀ ਕਰ ਰਿਹਾ ਹੈ। ਯੂਏਈ ਦੇ ਸਰਕਾਰੀ ਮੀਡੀਆ ਦੀ ਖ਼ਬਰ ਮੁਤਾਬਕ ਅਗਲੇ ਸਾਲ ਜਨਵਰੀ ਤੋਂ ਸਰਕਾਰੀ ਅਦਾਰਿਆਂ ਲਈ 'ਨੈਸ਼ਨਲ ਵਰਕਿੰਗ ਵੀਕ' ਲਾਜ਼ਮੀ ਹੋ ਜਾਵੇਗਾ ਅਤੇ ਇਸ ਦੇ ਪਿੱਛੇ ਕੰਮ-ਜੀਵਨ ਸੰਤੁਲਨ ਅਤੇ ਆਰਥਿਕ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣਾ ਹੈ।




ਸਰਕਾਰੀ ਨਿਊਜ਼ ਏਜੰਸੀ ਡਬਲਯੂਏਐਮ ਦੀ ਰਿਪੋਰਟ ਮੁਤਾਬਕ, 'ਸੰਯੁਕਤ ਅਰਬ ਅਮੀਰਾਤ ਪਹਿਲਾ ਦੇਸ਼ ਹੈ ਜਿਸ ਨੇ ਪੂਰੀ ਦੁਨੀਆ ਦੇ ਪੰਜ ਦਿਨਾਂ ਦੇ ਹਫ਼ਤੇ ਤੋਂ ਛੋਟਾ ਰਾਸ਼ਟਰੀ ਕੰਮਕਾਜੀ ਹਫ਼ਤਾ ਲਾਗੂ ਕੀਤਾ ਹੈ। ਇਸ ਦੇ ਨਾਲ ਹੀ ਯੂਏਈ ਹੁਣ ਸ਼ਨੀਵਾਰ-ਐਤਵਾਰ ਵੀਕੈਂਡ ਮਨਾਉਣ ਵਾਲਾ ਇਕਲੌਤਾ ਖਾੜੀ ਦੇਸ਼ ਬਣ ਜਾਵੇਗਾ।


ਇਸ ਨੂੰ ਇੱਕ ਅਜਿਹਾ ਕਦਮ ਮੰਨਿਆ ਜਾ ਰਿਹਾ ਹੈ ਜੋ ਦੁਨੀਆ ਦੇ ਗੈਰ-ਅਰਬ ਦੇਸ਼ਾਂ ਦੇ ਬਰਾਬਰ ਹੈ। ਮੁਸਲਿਮ ਦੇਸ਼ਾਂ ਵਿੱਚ ਹਫ਼ਤੇ ਦੇ ਅੰਤ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਦੁਪਹਿਰ ਦੀ ਨਮਾਜ਼ ਦੇ ਸਮੇਂ ਨਾਲ ਹੁੰਦੀ ਹੈ। ਵਿਸਤ੍ਰਿਤ ਵੀਕਐਂਡ ਕੰਮ-ਜੀਵਨ ਸੰਤੁਲਨ ਨੂੰ ਬਿਹਤਰ ਬਣਾਉਣ ਅਤੇ ਸਮਾਜਿਕ ਭਲਾਈ ਨੂੰ ਉਤਸ਼ਾਹਿਤ ਕਰਨ ਲਈ UAE ਸਰਕਾਰ ਦੇ ਯਤਨਾਂ ਦਾ ਹਿੱਸਾ ਹੈ।



ਇਹ ਵੀ ਪੜ੍ਹੋ: Punjab Election 2022: ਜਨਤਾ ਨੂੰ ਸੰਬੋਧਨ ਕਰਦਿਆਂ ਬਾਦਲ ਅਤੇ ਕੈਪਟਨ 'ਤੇ ਵਰ੍ਹੇ ਮੁੱਖ ਮੰਤਰੀ ਚੰਨੀ, ਲਗਾਏ ਸੂਬੇ 'ਚ ਮਾਫੀਆ ਰਾਜ ਵਧਾਉਣ ਦੇ ਇਲਜ਼ਾਮ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904