✕
  • ਹੋਮ

ਭਵਿੱਖ 'ਚ ਸੜਕਾਂ 'ਤੇ ਨਜ਼ਰ ਆਉਣਗੀਆਂ ਅਜਿਹੀਆਂ ਕਾਰਾਂ, ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ

ਏਬੀਪੀ ਸਾਂਝਾ   |  15 Jan 2020 05:33 PM (IST)
1

ਹਾਲ ਹੀ ਵਿੱਚ ਲਾਸ ਵੇਗਾਸ 'ਚ ਸੀਈਐਸ2020 ਆਯੋਜਿਤ ਕੀਤਾ ਗਿਆ। ਇਸ ਸ਼ੋਅ 'ਚ ਆਉਣ ਵਾਲੀ ਤਕਨਾਲੋਜੀ ਦੀ ਝਲਕ ਪੇਸ਼ ਕੀਤੀ ਜਾਂਦੀ ਹੈ। ਇਸ ਸ਼ੋਅ 'ਚ ਕਈ ਕੰਪਨੀਆਂ ਨੇ ਕੰਸੈਪਟ ਕਾਰਾਂ ਪੇਸ਼ ਕੀਤੀਆਂ। ਜਿਨ੍ਹਾਂ ਨੂੰ ਵੇਖ ਤੁਸੀਂ ਵੀ ਹੈਰਾਨ ਹੋ ਜਾਓਗੇ।

2

Bosch Virtual Visor; ਬੌਸ਼ ਨੇ ਇਸ ਵਾਰ ਇੱਕ ਖਾਸ ਐਕਟਿਵ ਵਾਈਰ ਯੂਟੀਲਾਈਜ਼ਿੰਗ ਐਲਸੀਡੀ, ਕੈਮਰਾ ਅਤੇ ਆਰਟੀਫੀਸ਼ੀਅਲ ਟੈਕਨਾਲੌਜੀ ਵਾਲਾ ਕੈਮਰਾ ਪੇਸ਼ ਕੀਤਾ ਹੈ। ਕੰਪਨੀ ਨੇ ਰਵਾਇਤੀ ਸੂਰਜ ਦੀ ਵਾਇਸਰ ਨੂੰ ਇੱਕ ਹਨੀਕੌਮਬ ਪੈਟਰਨ ਵਾਲਾ ਐਲਸੀਡੀ ਪੈਨਲ ਨਾਲ ਤਬਦੀਲ ਕਰ ਦਿੱਤਾ ਹੈ। ਇਸ 'ਚ ਲਗਿਆ ਕੈਮਰਾ ਅਤੇ ਏਆਈ ਤਕਨਾਲੋਜੀ ਡਰਾਈਵਿੰਗ ਕਰਨ ਵਾਲੇ ਵਿਅਕਤੀ ਦੀਆਂ ਅੱਖਾਂ ਅਤੇ ਸੂਰਜ ਦੀ ਰੌਸ਼ਨੀ ਦੇ ਕੋਣ ਨੂੰ ਪਛਾਣਦਾ ਲੈਂਦਾ ਹੈ।

3

ਲਾਨਜ ਚੇਅਰ ਵਾਲੀ BMW ਕਾਰ ਸੀਟਾਂ: ਸੀਈਐਸ 'ਚ ਬੀਐਮਡਬਲਯੂ ਨੇ ਕਾਰਾਂ ਲਈ ਅਜਿਹੀਆਂ ਸੀਟਾਂ ਬਣਾਈਆਂ ਹਨ ਜੋ ਲਾਨਜ ਚੇਅਰ ਵਰਗੀਆਂ ਹਨ। ਕੰਪਨੀ ਨੇ BMW X7 ZeroG Lounger ਸੀਟਾਂ ਫਿਟ ਕੀਤੀਆਂ ਜੋ 60 ਡਿਗਰੀ ਤੱਕ ਪਿੱਛੇ ਵੱਲ ਝੁਕਦੀਆਂ ਹਨ। ਸਨਸ਼ੈਡ ਦੀ ਜਗ੍ਹਾ 'ਤੇ ਇੱਕ ਇਨਫੋਟੇਨਮੈਂਟ ਸਕ੍ਰੀਨ ਲਗਾਈ ਗਈ ਹੈ।

4

Nissan Ariya: ਨਿਸਾਨ ਆਰੀਆ ਕੰਸੈਪਟ ਅਸਲ 'ਚ ਇੱਕ ਕਰਾਸਓਵਰ ਕਮ ਹੈਚਬੈਕ ਹੈ, ਜੋ ਇੱਕ ਸਮੇਂ ਦੇ ਚਾਰਜਿੰਗ 'ਚ 482 ਕਿਲੋਮੀਟਰ ਦੂਰੀ ਨੂੰ ਕਵਰ ਕਰ ਸਕਦੀ ਹੈ। ਕਾਰ 'ਚ 12.3 ਇੰਚ ਦਾ ਡਿਸਪਲੇਅ ਮਾਨੀਟਰ, ਕਲਾਈਮੈਟ ਕੰਟ੍ਰੋਲ ਅਤੇ ਸਭ ਤੋਂ ਅਹਿਮ ਨਿਸਾਨ ਡਰਾਈਵਰ ਅਸੀਸਟੇਂਟ ਪ੍ਰਣਾਲੀ ਪ੍ਰੋ-ਪਾਇਲਟ 2.0 ਵੀ ਹੋਵੇਗਾ।

5

Audi AI:ME: ਮਸ਼ਹੂਰ ਜਰਮਨ ਕਾਰ ਔਡੀ ਨੇ ਸ਼ੋਅ 'ਚ ਛੋਟੇ ਭਵਿੱਖ ਦੀ ਸ਼ਹਿਰੀ ਯਾਤਰਾ ਕਾਰ ਦਾ ਕੰਸੈਪਟ ਪੇਸ਼ ਕੀਤਾ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਇੱਕ ਸੈਲਫ-ਡਰਾਈਵ ਕਾਰ ਹੈ ਅਤੇ ਇਸ ਨੂੰ ਯਾਤਰਾ ਦੌਰਾਨ ਆਰਾਮਦਾਇਕ ਮਹਿਸੂਸ ਕਰਨ ਦੇ ਕੰਸੈਪਟ ਨਾਲ ਤਿਆਰ ਕੀਤਾ ਗਿਆ ਹੈ।

6

Jeep 4xe: ਭਵਿੱਖ 'ਚ ਫਿਏਟ ਕੰਪਨੀ ਆਪਣੀ ਇਸ ਐਸਯੂਵੀ ਨੂੰ ਇੱਕ ਇਲੈਕਟ੍ਰਿਕ ਵਰਜਨ ਦੇ ਨਾਲ ਵੀ ਪੇਸ਼ ਕਰੇਗੀ। ਇਸਦੀ ਝਲਕ ਇਸ ਸਾਲ ਪਲੱਗ-ਇਨ ਹਾਈਬ੍ਰਿਡ ਟ੍ਰੇਨ ਨਾਲ Jeep 4xe ਨੂੰ ਲਾਂਚ ਕਰ ਸਕਦੀ ਹੈ। ਇਸ ਪਾਵਰਟ੍ਰੇਨ ਦੀ ਖਾਸੀਅਤ ਇਹ ਹੋਵੇਗੀ ਕਿ ਇਹ ਲਗਭਗ 48 ਕਿਲੋਮੀਟਰ ਤੱਕ ਹਾਈਬ੍ਰਿਡ ਸੈਟਅਪ 'ਤੇ ਚੱਲ ਸਕਦੀ ਹੈ।

7

Byton M-Byte: ਇਸ ਸ਼ੋਅ 'ਚ ਬਾਈਟਨ ਕੰਪਨੀ ਨੇ ਆਪਣੀ ਇਲੈਕਟ੍ਰਿਕ ਕਾਰ ਐਮ-ਬਾਈਟ ਪੇਸ਼ ਕੀਤੀ, ਜਿਸਦਾ ਪਾਇਲਟ ਉਤਪਾਦਨ ਤਿਆਰ ਹੈ ਅਤੇ ਅਗਲੇ ਸਾਲ ਤੋਂ ਪੂਰੀ ਦੁਨੀਆ 'ਚ ਇਸ ਨੂੰ ਬਣਾਇਆ ਜਾਵੇਗਾ। ਇਸ ਕਾਰ ਦੀ ਵਿੰਡਸ਼ੀਲਡ ਦੇ ਹੇਠਾਂ 48 ਇੰਚ ਦੀ ਸਕ੍ਰੀਨ ਹੈ। ਇਸ ਕਾਰ 'ਚ 5 ਜੀ ਇੰਟਰਨੈਟ ਕਨੈਕਟੀਵਿਟੀ ਉਪਲੱਬਧ ਹੋਵੇਗੀ। ਕਾਰ 'ਚ ਡੈਸ਼ਬੋਰਡ ਕੈਮਰਾ ਵਰਗੇ ਫੀਚਰਸ ਉਪਲਬਧ ਹੋਣਗੇ।

8

Chrysler AirFlow Vision concept: ਫਿਏਟ ਕ੍ਰਿਸਲਰ ਆਟੋਮੋਬਾਈਲਜ਼ ਨੇ ਇੱਕ ਵਾਰ ਫਿਰ ਸ਼ੋਅ 'ਚ ਆਪਣਾ ਇਤਿਹਾਸ ਪੇਸ਼ ਕੀਤਾ। ਕ੍ਰਿਸਲਰ ਨੇ 1930 ਦੇ ਦਹਾਕੇ 'ਚ ਪੇਸ਼ ਕੀਤੀ ਕ੍ਰਾਈਸਲਰ ਏਅਰਫਲੋ ਦਾ ਕੰਸੈਪਟ ਪੇਸ਼ ਕੀਤਾ। Chrysler AirFlow Vision concept ਅਸਲ 'ਚ ਪੈਸੀਫਿਕਾ ਐਮਪੀਵੀ 'ਤੇ ਅਧਾਰਤ ਹੈ, ਜੋ ਕਿ ਇੱਕ ਸੁੰਦਰ ਡਿਜ਼ਾਈਨ ਦੇ ਨਾਲ ਬਹੁਤ ਸਾਰੀ ਜਗ੍ਹਾ ਦਿੰਦਾ ਹੈ।

9

Sony Vision-S: ਇਲੈਕਟ੍ਰਾਨਿਕਸ ਉਪਕਰਣ ਬਣਾਉਣ ਵਾਲੀ ਕੰਪਨੀ ਸੋਨੀ ਨੇ ਵੀ ਸ਼ੋਅ 'ਚ ਆਪਣੀ ਕਾਰ Vision-S ਪੇਸ਼ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਸੋਨੀ ਦੀ ਕਾਰ ਦੇ ਅੰਦਰ ਅਤੇ ਬਾਹਰ 33 ਕਿਸਮ ਦੇ ਸੈਂਸਰ ਹਨ, ਨਾਲ ਹੀ ਮਲਟੀਪਲ ਵਾਈਡਸਕ੍ਰੀਨ ਡਿਸਪਲੇਅ, 360 ਡਿਗਰੀ ਆਡੀਓ, ਕੁਨੈਕਟੀਵਿਟੀ ਫੀਚਰ ਦੇ ਨਾਲ ਬਲੈਕਬੇਰੀ ਅਤੇ ਬੋਸ਼ ਵਰਗੀਆਂ ਕੰਪਨੀਆਂ ਦੇ ਕੁਝ ਖਾਸ ਫੀਚਰਸ ਵੀ ਸ਼ਾਮਲ ਕੀਤੇ ਗਏ ਹਨ। ਇਸ ਕਾਰ ਨੂੰ newly-designed EV platform 'ਤੇ ਬਣਾਇਆ ਗਿਆ ਹੈ। ਜਿਸ ਨੂੰ ਆਟੋਮੋਟਿਵ ਸਪਲਾਇਰ Magna ਨੇ ਡਿਜ਼ਾਇਨ ਕੀਤਾ ਹੈ।

10

Fisker Ocean: ਟੇਸਲਾ ਨੂੰ ਭਵਿੱਖ 'ਚ ਜਿਸ ਕਾਰ ਤੋਂ ਸਭ ਤੋਂ ਜ਼ਿਆਦਾ ਮਿਲ ਸਕਦੀ ਹੈ ਉਹ ਹੈ ਫਿਸਕਰ ਓਸਿਅਨ। ਪਹਿਲੀ ਵਾਰ ਇਲੈਕਟ੍ਰੋਨਿਕ ਐਸਯੁਵੀ ਨੂੰ ਸੀਈਐਸ 'ਚ ਪੇਸ਼ ਕੀਤਾ ਗਿਆ। ਇਸ ਦੀ ਰੇਂਜ 482 ਕਿਮੀ ਤਕ ਹੈ। ਇਸ 'ਚ ਦੋ ਐਕਸਲੇ-ਮਾਉਂਟੇਡ ਮੋਟਰਸ ਦਿੱਤੀ ਗਈ ਹੈ, ਜਦਕਿ ਕੇਬਿਨ ਰੀਸਾਈਕਲਿਡ ਅਤੇ ਇਕੋਫਰੇਂਡਲੀ ਨੈਟੇਰਿਅਲਸ ਨਾਲ ਬਣਿਆ ਹੈ। ਇਹ 2.0 ਸੈਕਿੰਡ 'ਚ 0 ਤੋਂ 100 ਕਿਮੀ ਦੀ ਰਫ਼ਤਾਰ ਫੜ ਸਕਦੀ ਹੈ। ਇਸ ਕਾਰ 'ਚ 80ਕਿਲੋ ਵਾਟ ਦੇ ਬੈਟਰੀ ਪੈਕ ਦਿੱਤਾ ਗਿਆ ਹੈ, ਉਧਰ ਰੂਫ 'ਤੇ ਸੋਲਰ ਪੈਨਲ ਲੱਗੇ ਹਨ।

11

Hyundai S-A1: ਹੁੰਡਈ ਨੇ ਇਸ ਏਅਰ ਟੈਕਸੀ ਕੰਸੈਪਟ ਨੂੰ ਨਾਸਾ ਤੋਂ ਪ੍ਰੇਰਿਤ ਇੱਕ ਡਿਜ਼ਾਈਨ ਦੇ ਆਧਾਰ 'ਤੇ ਤਿਆਰ ਕੀਤਾ ਹੈ। ਇਸ ਏਅਰ ਕਰਾਫਟ ਦਾ ਕੰਸੈਪਟ ਇਸ ਲਈ ਤਿਆਰ ਕੀਤਾ ਗਿਆ ਹੈ ਤਾਂ ਕਿ ਇਸਨੂੰ 100 ਕਿਲੋਮੀਟਰ ਲਈ 290 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ 1000-2,000 ਫੁੱਟ ਦੀ ਉਚਾਈ 'ਤੇ ਨਿਰੰਤਰ ਉਡਾਇਆ ਜਾ ਸਕਦਾ ਹੈ।

12

Mercedes Benz: ਇਸ ਸ਼ੋਅ 'ਚ Mercedes Benz ਨੇ Mercedes-Benz Vision AVTR ਦੀ ਆਪਣੀ ਇਲੈਕਟ੍ਰਿਕ ਕੰਸੈਪਟ ਕਾਰ ਪੇਸ਼ ਕੀਤੀ। ਕਾਰ ਨੂੰ ਡਿਜ਼ਾਈਨ ਕਰਨ 'ਚ ਅਵਤਾਰ ਫਿਲਮ ਦੇ ਨਿਰਦੇਸ਼ਕ ਜੇਮਜ਼ ਕੈਮਰਨ ਤੋਂ ਮਦਦ ਲਈ ਗਈ।

  • ਹੋਮ
  • ਆਟੋ
  • ਭਵਿੱਖ 'ਚ ਸੜਕਾਂ 'ਤੇ ਨਜ਼ਰ ਆਉਣਗੀਆਂ ਅਜਿਹੀਆਂ ਕਾਰਾਂ, ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ
About us | Advertisement| Privacy policy
© Copyright@2026.ABP Network Private Limited. All rights reserved.