ਨਵੀਂ ਦਿੱਲੀ: ਇਲੈਕਟ੍ਰਿਕ ਵਾਹਨ ਸੈਗਮੈਂਟ ਨੂੰ ਇੱਕ ਨਵਾਂ ਮੋੜ ਦਿੰਦਿਆਂ ਜਨਰਲ ਮੋਟਰਜ਼ ਨੇ ਪਿੱਛੇ ਜਿਹੇ ਆਪਣੀ ਇਲੈਕਟ੍ਰਿਕ ਹੰਮਰ (HUMMER) ਦਾ ਵੀਡੀਓ ਸਾਂਝਾ ਕੀਤਾ ਸੀ। ਇਲੈਕਟ੍ਰਿਕ ਹੰਮਰ ਨੂੰ ਲੈ ਕੇ ਕੁਝ ਅਜਿਹਾ ਕ੍ਰੇਜ਼ ਵੇਖਣ ਨੂੰ ਮਿਲਿਆ ਕਿ ਲੋਕਾਂ ਨੇ ਸਿਰਫ਼ ਇੱਕ ਵਿਡੀਓ ਵੇਖ ਕੇ ਪਿੱਕਅਪ ਵਾਹਨ ਦੀਆਂ ਸਾਰੀਆਂ ਇਕਾਈਆਂ ਖ਼ਰੀਦ ਲਈਆਂ। ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਵੀਡੀਓ ਸ਼ੇਅਰ ਕਰਨ ਦੇ ਸਿਰਫ਼ 10 ਮਿੰਟਾਂ ਅੰਦਰ ਹੀ ਹੰਮਰ ਇਲੈਕਟ੍ਰਿਕ ਦਾ ਪਹਿਲਾ ਪ੍ਰੋਡਕਸ਼ਨ ਬੈਚ ਵਿਕ ਗਿਆ ਸੀ।

Audi Q2: ਹੁਣ ਖਰੀਦੋ ਸਸਤੀ ਔਡੀ, ਭਾਰਤ 'ਚ ਲਾਂਚ ਸਪੈਸ਼ਲ ਅਡੀਸ਼ਨ ਦੀਆਂ ਖੂਬੀਆਂ

ਕੰਪਨੀ ਦੀ ਅਧਿਕਾਰਤ ਵੈੱਬਸਾਈਟ ਉੱਤੇ ਬੁਕਿੰਗ ਬੰਦ:

ਜਾਣਕਾਰੀ ਲਈ ਦੱਸ ਦੇਈਏ ਕਿ ਇਲੈਕਟ੍ਰਿਕ ਹੰਮਰ ਨੂੰ ਅਮਰੀਕਾ ’ਚ ਬੁੱਧਵਾਰ ਨੂੰ ਲਾਂਚ ਕੀਤਾ ਗਿਆ ਸੀ ਜਿਸ ਦੀ ਡਿਲੀਵਰੀ 2021 ਦੇ ਅੱਧ ਤੋਂ ਸ਼ੁਰੂ ਹੋਣ ਦੀ ਆਸ ਹੈ। ਉੱਧਰ ਹੰਮਰ ਈਵੀ ਦੀ ਕੀਮਤ ਲਗਪਗ 112,595 ਡਾਲਰ ਹੈ, ਜੋ ਭਾਰਤੀ ਰੁਪਏ ਦੇ ਹਿਸਾਬ ਨਾਲ 82 ਲੱਖ ਹੈ। ਫ਼ਿਲਹਾਲ GMC ਦੀ ਵੈੱਬਸਾਈਟ ਉੱਤੇ ‘ਰਿਜ਼ਰਵੇਸ਼ਨਜ਼ ਫ਼ੁਲ’ ‘ਐਡੀਸ਼ਨ 1’ ਲਿਖਿਆ ਦਿੱਸ ਰਿਹਾ ਹੈ। ਹੰਮਰ ਦੇ ਅਗਲੇ ਵਰਜ਼ਨ ਦਾ ਉਤਪਾਦਨ 2022 ਤੋਂ ਸ਼ੁਰੂ ਹੋਣ ਦੀ ਆਸ ਹੈ।



ਸਿੰਗਲ ਚਾਰਜ ਵਿੱਚ 563 ਕਿਲੋਮੀਟਰ ਦੀ ਡ੍ਰਾਈਵਿੰਗ ਰੇਂਜ:

ਇਸ ਪਿੱਕਅਪ ਵਾਹਨ ਦੀ ਲਾਂਚਿੰਗ ਮੌਕੇ ਜੀਐੱਮਸੀ ਨੇ ਦੱਸਿਆ ਕਿ ਇਸ ਦਾ ਡਿਜ਼ਾਇਨ ਤਿਆਰ ਕਰਨ ਵਿੱਚ ਪੂਰੇ 18 ਮਹੀਨਿਆਂ ਦਾ ਸਮਾਂ ਲੱਗਾ ਹੈ। ਇਹ ਆਪਣੇ ਫ਼ੋਰ-ਵ੍ਹੀਲ ਸਟੀਅਰਿੰਗ ਪ੍ਰਣਾਲੀ ਦਾ ਉਪਯੋਗ ਕਰ ਕੇ ਮੋਟੇ ਇਲਾਕੇ ਉੱਤੇ ‘ਕਾਰਬ ਵਾਕ’ ਕਰ ਸਕਦਾ ਹੈ ਤੇ ਇਸ ਵਿੱਚ ‘ਵਾਟਸ ਟੂ ਫ਼੍ਰੀਡਮ’ ਮੋਡ ਹੈ, ਜੋ 3 ਸੈਕੰਡਾਂ ਵਿੱਚ ਟਰੱਕ ਨੂੰ 60 ਮੀਲ ਪ੍ਰਤੀ ਘੰਟਾ (97 ਕਿਲੋਮੀਟਰ ਪ੍ਰਤੀ ਘੰਟਾ) ਤੱਕ ਦੀ ਰਫ਼ਤਾਰ ਦੇਣ ਦੇ ਸਮਰੱਥ ਹੈ। ਉੱਧਰ ਨਵੀਂ ਹੰਮਰ ਸਿੰਗਲ ਚਾਰਜ ਵਿੱਚ ਘੱਟੋ-ਘੱਟ 350 ਮੀਲ ਭਾਵ 563 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰੇਗੀ।

ਟੇਸਲਾ ਦੇ Cybertruck ਨੂੰ ਮਿਲੇਗੀ ਟੱਕਰ:

ਹੰਮਰ ਈਵੀ ਟੇਸਲਾ ਦੇ ਸਾਈਬਰ–ਟਰੱਕ ਦਾ ਇੱਕ ਰੈਸਪੌਂਸ ਹੈ, ਜਿਸ ਵਿੱਚ ਇੱਕ ਸ਼ਾਨਦਾਰ ਬੋਲਡ ਡਿਜ਼ਾਇਨ ਦੀ ਵਰਤੋਂ ਕੀਤੀ ਗਈ ਹੈ। Cybertruck ਦੀ ਸ਼ੁਰੂਆਤੀ ਕੀਮਤ 39,900 ਡਾਲਰ ਹੈ, ਜੋ ਲਗਪਗ 29 ਲੱਖ ਰੁਪਏ ਬਣਦੀ ਹੈ। ਇਸ ਦੇ 500 ਮੀਲ ਦੀ ਰੇਂਜ ਵਾਲੇ ਮਾਡਲ ਦੀ ਕੀਮਤ 69,900 ਡਾਲਰ ਤੋਂ ਸ਼ੁਰੂ ਹੁੰਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Car loan Information:

Calculate Car Loan EMI