ਇਲੈਕਟ੍ਰਾਨਿਕ ਕਾਰ ਦਾ ਰਾਹ ਹੋਵੇਗਾ ਸੌਖਾ
ਇਲੈਕਟ੍ਰਾਨਿਕ ਵਾਹਨਾਂ ਲਈ ਬੈਟਰੀ ਤਿਆਰ ਕਰਨ ਵਾਲੀ ਕੰਪਨੀ ਕੰਟੈਂਪਰੇਰੀ ਏਮਪੈਕਸ ਟੈਕਨੋਲੋਜੀ (ਕਾਟਲ) ਨੇ ਹਾਲੇ ਤੱਕ ਇਹ ਨਹੀਂ ਦੱਸਿਆ ਹੈ ਕਿ ਉਹ ਕਿਹੜੇ ਕਾਰ ਨਿਰਮਾਤਾ ਨੂੰ ਆਪਣੇ ਪ੍ਰੋ਼ਡਕਟ ਦੇਵੇਗੀ। ਹਾਲਾਂਕਿ, ਇਹ ਖਬਰ ਹੈ ਕਿ ਚੀਨੀ ਕੰਪਨੀ ਕਾਟਲ ਅਮਰੀਕੀ ਕੰਪਨੀ ਟੇਸਲਾ ਨਾਲ ਮਿਲ ਕੇ ਕੰਮ ਕਰੇਗੀ। ਚੀਨੀ ਕੰਪਨੀ ਕਾਟਲ ਦੇ ਚੇਅਰਮੈਨ ਜ਼ੰਗ ਯੂਕਨ ਨੇ ਕਿਹਾ ਕਿ ਜੇਕਰ ਕੋਈ ਕਾਰ ਨਿਰਮਾਤਾ ਇਹ ਆਦੇਸ਼ ਦਿੰਦਾ ਹੈ ਤਾਂ ਅਸੀਂ ਇਹ ਬੈਟਰੀਆਂ ਬਣਾਉਣ ਲਈ ਤਿਆਰ ਹਾਂ।
ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਕਾਰ ਮਾਰਕੀਟ
ਦੂਜੇ ਪਾਸੇ, ਜੇ ਅਸੀਂ ਮਾਰਕੀਟ ਦੀ ਗੱਲ ਕਰੀਏ ਤਾਂ ਕੋਰੋਨਾ ਦੇ ਕਾਰਨ ਕਾਰ ਬਾਜ਼ਾਰ ਵਿੱਚ 26 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਮਾਹਰ ਮੰਨਦੇ ਹਨ ਕਿ ਜੇ ਇਹ ਤਕਨਾਲੋਜੀ ਸਫਲ ਹੁੰਦੀ ਹੈ, ਤਾਂ ਇਹ ਕਾਰ ਮਾਰਕੀਟ ਤੇ ਇਸ ਦੀ ਕੀਮਤ ਨੂੰ ਪ੍ਰਭਾਵਤ ਕਰੇਗੀ ਤੇ ਕਾਰ ਮਾਲਕਾਂ ਲਈ ਆਪਣੀ ਕਾਰ ਨੂੰ ਇਲੈਕਟ੍ਰਾਨਿਕ ਕਾਰ ਵਿੱਚ ਬਦਲਣਾ ਸੌਖਾ ਹੋ ਜਾਵੇਗਾ।
ਇੱਕ ਰਿਪੋਰਟ ਦੇ ਅਨੁਸਾਰ, ਬਹੁਤ ਸਾਰੇ ਦੇਸ਼ ਇਲੈਕਟ੍ਰਾਨਿਕ ਕਾਰਾਂ ਵੱਲ ਮੁੜ ਰਹੇ ਹਨ। ਸਾਲ 2032 ਤੱਕ, ਬ੍ਰਿਟੇਨ ਪੈਟਰੋਲ ਤੇ ਡੀਜ਼ਲ ਵਾਹਨਾਂ 'ਤੇ ਪਾਬੰਦੀ ਲਗਾ ਸਕਦਾ ਹੈ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Car loan Information:
Calculate Car Loan EMI