ਨਵੀਂ ਦਿੱਲੀ: ਆਉਣ ਵਾਲੇ ਸਮੇਂ ਵਿੱਚ ਸਕੂਟਰ ਤੇ ਮੋਟਰਸਾਈਕਲ ਸਸਤੇ ਹੋ ਸਕਦੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਜੀਐਸਟੀ ਕੌਂਸਲ ਦੀ ਅਗਲੀ ਬੈਠਕ ਵਿੱਚ ਸਰਕਾਰ ਸਕੂਟਰਾਂ ਤੇ ਮੋਟਰਸਾਈਕਲਾਂ ‘ਤੇ ਲੱਗ ਰਹੇ ਟੈਕਸਾਂ ‘ਤੇ ਵਿਚਾਰ ਕਰ ਸਕਦੀ ਹੈ ਕਿਉਂਕਿ ਇਹ ਨਾ ਤਾਂ ਲਗਜ਼ਰੀ ਚੀਜ਼ਾਂ ਹਨ ਤੇ ਨਾ ਹੀ ਸਿਗਰਟ ਤੇ ਤੰਬਾਕੂ ਵਰਗੀਆਂ ਸਿਹਤ ਲਈ ਖ਼ਤਰਾ ਪੈਦਾ ਕਰਨ ਵਾਲੇ ਉਤਪਾਦ। ਇਸ ਲਈ ਉਨ੍ਹਾਂ ਦੀਆਂ ਜੀਐਸਟੀ ਦੀਆਂ ਦਰਾਂ ਘਟਾਈਆਂ ਜਾ ਸਕਦੀਆਂ ਹਨ। ਇਸ ਸਮੇਂ ਦੋਪਹੀਆ ਵਾਹਨਾਂ 'ਤੇ 18 ਫੀਸਦ ਜੀਐਸਟੀ ਲੱਗ ਰਿਹਾ ਹੈ।

ਸੂਤਰਾਂ ਮੁਤਾਬਕ 19 ਸਤੰਬਰ ਨੂੰ ਕੌਂਸਲ ਦੀ ਜੀਐਸਟੀ ਦਰਾਂ ਸੋਧਣ ਤੇ ਹੋਰ ਮੁੱਦਿਆਂ ਬਾਰੇ ਮੀਟਿੰਗ ਹੋਵੇਗੀ। ਇਸ ਬੈਠਕ ਵਿੱਚ ਕੰਪਨਸੈਸ਼ਨ ਦੇ ਸੈੱਸ ਤੇ ਕੰਪਨਸੈਸ਼ਨ ਭੁਗਤਾਨ ਵਿੱਚ ਕਟੌਤੀ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਸੀਤਾਰਮਨ ਨੇ ਕਿਹਾ ਕਿ ਹੋਟਲ, ਬੈਂਕਟ ਹਾਲ ਤੇ ਇਸ ਨਾਲ ਜੁੜੇ ਕਾਰੋਬਾਰਾਂ ਦੇ ਢੰਗ ਤੇ ਨਿਯਮ (ਐਸਓਪੀ) ਤੈਅ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੈਰ ਸਪਾਟਾ, ਹੋਟਲ, ਪ੍ਰਹੁਣਚਾਰੀ, ਰੀਅਲ ਅਸਟੇਟ, ਨਿਰਮਾਣ ਤੇ ਏਅਰਲਾਈਨਾਂ ਸੈਕਟਰ ਦੀ ਆਰਥਿਕਤਾ ਲਈ ਬਹੁਤ ਜ਼ਰੂਰੀ ਹਨ। ਕੋਵਿਡ-19 ਕਰਕੇ ਉਨ੍ਹਾਂ 'ਤੇ ਬਹੁਤ ਪ੍ਰਭਾਵ ਪਿਆ ਹੈ।

ਸੀਤਾਰਮਨ ਨੇ ਅੱਗੇ ਕਿਹਾ ਕਿ ਉਤਪਾਦਨ ਨਾਲ ਜੁੜੇ ਉਤਸ਼ਾਹ ਦਾ ਸਕਾਰਾਤਮਕ ਪ੍ਰਭਾਵ ਪਿਆ ਹੈ। ਇਸ ਕਰਕੇ ਮਹੱਤਵਪੂਰਨ ਥੋਕ ਦਵਾਈਆਂ ਤੇ ਏਪੀਆਈਜ਼ ਦੀ ਨਿਰਮਾਣ ਇਕਾਈ ਬਣਾਉਣ ਵਿੱਚ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਪਨਿਵੇਸ਼ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਨਿਵੇਸ਼ ਪ੍ਰਾਜੈਕਟਾਂ ਨੂੰ ਜਲਦੀ ਪ੍ਰਵਾਨਗੀ ਦੇਣਾ ਜ਼ਰੂਰੀ ਹੈ। ਵਿੱਤੀ ਸਾਲ 2020-21 ਵਿੱਚ ਸਰਕਾਰ ਨੇ 2.1 ਲੱਖ ਕਰੋੜ ਰੁਪਏ ਦੇ ਅਪਨਿਵੇਸ਼ ਦਾ ਟੀਚਾ ਮਿੱਥਿਆ ਹੈ।

ਸਾਵਧਾਨ! ਕੋਰੋਨਾ ਤੋਂ ਠੀਕ ਹੋਏ ਲੋਕ ਦੂਜੀ ਵਾਰ ਪੌਜ਼ੇਟਿਵ, ਵਿਗਿਆਨੀ ਹੈਰਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI