ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਇਲੈਕਟ੍ਰਿਕ ਵਾਹਨ ਖਰੀਦਣ ਵਾਲਿਆਂ ਨੂੰ ਤੋਹਫੇ ਦੇਣ ਜਾ ਰਹੀ ਹੈ। ਜੀ ਹਾਂ, ਜੇ ਤੁਸੀਂ ਦਿੱਲੀ ਵਿਚ ਰਹਿੰਦੇ ਹੋ ਤੇ ਇਲੈਕਟ੍ਰਿਕ ਵਾਹਨ ਖਰੀਦਣਾ ਚਾਹੁੰਦੇ ਹੋ, ਤਾਂ ਸਰਕਾਰ ਤੁਹਾਡੇ ਖਾਤੇ ਵਿਚ ਸਬਸਿਡੀ ਜਮ੍ਹਾ ਕਰੇਗੀ। ਦੱਸ ਦਈਏ ਕਿ ਦੋ ਪਹੀਆ ਵਾਹਨ ਵਾਹਨ 'ਤੇ 30 ਹਜ਼ਾਰ ਰੁਪਏ ਦੇਣਗੇ ਤੇ ਚਾਰ ਪਹੀਆ ਵਾਹਨ 1.5 ਲੱਖ ਰੁਪਏ ਦੀ ਸਬਸਿਡੀ ਮਿਲੇਗੀ।


ਤਿਆਰ ਹੋ ਰਿਹਾ ਈਕੋਸਿਸਟਮ:

ਦਿੱਲੀ ਦੀ ਆਰਥਿਕਤਾ ਨੂੰ ਤੇਜ਼ ਕਰਨ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਸੀਐਮ ਅਰਵਿੰਦ ਕੇਜਰੀਵਾਲ ਨੇ 7 ਅਗਸਤ ਨੂੰ ਇਲੈਕਟ੍ਰਿਕ ਵਹੀਕਲ ਪਾਲਿਸੀ ਦੀ ਸ਼ੁਰੂਆਤ ਕੀਤੀ। ਇਸ ਲਈ ਪੂਰਾ ਈਕੋਸਿਸਟਮ ਦਿੱਲੀ ਵਿੱਚ ਬਣਾਇਆ ਜਾ ਰਿਹਾ ਹੈ।


ਇਲੈਕਟ੍ਰਿਕ ਵਾਹਨ ਨੀਤੀ 'ਤੇ ਕੰਮ ਕਰਨ ਵਾਲੇ ਡਾਈਲੌਗ ਤੇ ਵਿਕਾਸ ਕਮਿਸ਼ਨ ਦੇ ਉਪ-ਪ੍ਰਧਾਨ ਜੈਸਮੀਨ ਸ਼ਾਹ ਮੁਤਾਬਕ, ਅਗਲੇ ਤਿੰਨ ਮਹੀਨਿਆਂ ਵਿੱਚ ਇਲੈਕਟ੍ਰਿਕ ਵਾਹਨ ਪਾਲਿਸੀ ਵਿੱਚ ਸਾਰੀਆਂ ਕਮੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਾਹ ਨੇ ਕਿਹਾ ਕਿ ਸਾਡੀ ਤਰਜੀਹ ਲੋਕਾਂ ਨੂੰ ਕੀਤੇ ਵਾਅਦੇ ਮੁਤਾਬਕ ਸਬਸਿਡੀ ਦੇਣਾ ਹੈ।


Kia Sonet Booking: Kia Sonet ਅੱਜ ਤੋਂ 25 ਹਜ਼ਾਰ ਰੁਪਏ 'ਚ ਕਰ ਸਕਦੇ ਹੋ ਬੁੱਕ, ਇਸ ਕਾਰ ਨਾਲ ਮੁਕਾਬਲਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI