ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਲੋਕ ਹੁਣ ਸੀਐਨਜੀ ਨਾਲ ਚੱਲਣ ਵਾਲੇ ਵਾਹਨਾਂ ਵੱਲ ਆਕਰਸ਼ਿਤ ਹੋ ਰਹੇ ਹਨ। ਸੀਐਨਜੀ ਦਾ ਤੇਲ ਸਸਤਾ ਹੋਣ ਕਾਰਨ ਹੁਣ ਲੋਕ ਸੀਐਨਜੀ ਕਾਰਾਂ ਪ੍ਰਤੀ ਆਪਣੀ ਰੁਚੀ ਵਧਾ ਰਹੇ ਹਨ। ਰੇਟਿੰਗ ਏਜੰਸੀ ICRA ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਪੈਟਰੋਲ ਅਤੇ ਡੀਜ਼ਲ ਦਰਮਿਆਨ ਘਟ ਰਹੇ ਕੀਮਤਾਂ ਦੇ ਪਾੜੇ ਕਾਰਨ ਘਰੇਲੂ ਯਾਤਰੀ ਵਾਹਨ (ਪੀਵੀ) ਸੈਗਮੈਂਟ ਵਿੱਚ ਪੈਟਰੋਲ ਅਤੇ ਸੀਐਨਜੀ ਕਾਰਾਂ ਵੱਲ ਤਬਦੀਲੀ ਨੂੰ ਗਤੀ ਦੇਣ ਦੀ ਸੰਭਾਵਨਾ ਹੈ।


ਮਾਰੂਤੀ ਸੁਜ਼ੂਕੀ ਨੇ ਐਲਾਨ ਕੀਤਾ ਹੈ ਕਿ ਉਸਨੇ ਪਿਛਲੇ ਵਿੱਤੀ ਵਰ੍ਹੇ ਦੌਰਾਨ ਪੂਰੇ ਭਾਰਤ ਵਿੱਚ 106,443 ਫੈਕਟਰੀ ਫਿੱਟੇਡ ਸੀਐਨਜੀ ਵਾਹਨ ਵੇਚੇ। ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਸੀਐਨਜੀ ਕਾਰਾਂ ਨੂੰ ਹੁਣ ਇੱਕ ਆਸਾਨ ਵਿਕਲਪ ਵਜੋਂ ਦੇਖਿਆ ਜਾ ਰਿਹਾ ਹੈ।

ਸਸਤੀ ਸੀਐਨਜੀ: ਅੱਜ ਦੇ ਸਮੇਂ 'ਚ ਲੋਕਾਂ ਵਲੋਂ CNG ਕਾਰਾਂ ਨੂੰ ਪਸੰਦ ਕੀਤੇ ਜਾਣ ਦਾ ਸਭ ਤੋਂ ਅਹਿਲ ਕਾਰਨ ਹੈ ਸੀਐਨਜੀ ਦਾ ਸਸਤਾ ਹੋਣਾ। ਦੱਸ ਦਈਏ ਕਿ ਸੀਐਨਜੀ ਦੀ ਕੀਮਤਾਂ 47.95 ਰੁਪਏ ਪ੍ਰਤੀ ਕਿਲੋ ਤਕ ਹੈ। ਜਦਕਿ ਦੂਜੇ ਪਾਸੇ ਡੀਜ਼ਲ ਅਤੇ ਪੈਟਰੇਲ ਦੀਆਂ ਕੀਮਤਾਂ ਅਸਮਾਨ ਨੂ ਛੂਹ ਰਹੀਆਂ ਹੈ।

ਕਾਰ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਹਾਈਬ੍ਰਿਡ ਜਾਂ ਇਲੈਕਟ੍ਰਿਕ ਵਾਹਨ ਨਾਲੋਂ ਕਿਫਾਇਤੀ:

ਇਸ ਸਮੇਂ ਭਾਰਤੀ ਬਾਜ਼ਾਰ ਵਿਚ ਸਿਰਫ ਪੰਜ ਇਲੈਕਟ੍ਰਿਕ ਵਾਹਨ ਹਨ। ਇਨ੍ਹਾਂ ਵਾਹਨਾਂ ਦੀ ਕੀਮਤ 10 ਲੱਖ ਰੁਪਏ ਤੱਕ ਹੈ। ਉਧਰ ਬਾਜ਼ਾਰ ਵਿਚ ਸੀਐਨਜੀ ਵਾਹਨ ਇਸ ਦੇ ਸਾਹਮਣੇ ਬਹੁਤ ਸਸਤੀ ਹਨ।

ਇਕੋ ਫ੍ਰੈਂਡਲੀ:

ਸੀਐਨਜੀ ਕਾਰਾਂ ਪੂਰੀ ਤਰ੍ਹਾਂ ਇਕੋ ਫ੍ਰੈਂਡਲੀ ਹੁੰਦੀ ਹੈ। ਪੈਟਰੋਲ ਅਤੇ ਡੀਜ਼ਲ ਵਾਹਨਾਂ ਦੀਆਂ ਜ਼ਹਿਰੀਲੀਆਂ ਗੈਸਾਂ ਦੀਆਂ ਕਈ ਕਿਸਮਾਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਦੇ ਨਾਲ ਹੀ ਸੀਐਨਜੀ ਵਾਹਨਾਂ ਚੋਂ ਕੋਈ ਜ਼ਹਿਰੀਲੀ ਗੈਸ ਪੈਦਾ ਨਹੀਂ ਹੁੰਦੀ।

ਮੰਦੀ ਦੇ ਦੌਰ 'ਚ ਮਹਿੰਗਾਈ ਵਾਲੀ ਮਾਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI