ਮੰਦੀ ਦੇ ਦੌਰ 'ਚ ਮਹਿੰਗਾਈ ਵਾਲੀ ਮਾਰ

Continues below advertisement
ਅੱਜਕੱਲ੍ਹ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਹਾਲ ‘ਚ ਪਿਆਜ਼, ਟਮਾਟਰ ਤੇ ਆਲੂ ਦੀਆਂ ਕੀਮਤਾਂ ਨੇ ਲੋਕਾਂ ਦੀ ਜੇਬ ‘ਤੇ ਭਾਰ ਵਧਾਇਆ ਹੈ। ਹੁਣ ਇਨ੍ਹਾਂ ਦੇ ਨਾਲ ਹੋਰ ਸਬਜ਼ੀਆਂ ਦੇ ਮੁੱਲ ਵੀ ਲਗਾਤਾਰ ਵਧਦੇ ਵਿਖਾਈ ਦੇ ਰਹੇ ਹਨ।
ਹੁਣ ਸਬਜ਼ੀਆਂ ਦੀਆਂ ਕੀਮਤਾਂ 40 ਤੋਂ ਲੈ ਕੇ 70 ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਹੀਆਂ ਹਨ ਤੇ ਕੁਝ ਤਾਂ ਇਸ ਤੋਂ ਵੀ ਮਹਿੰਗੀਆਂ ਵਿੱਕ ਰਹੀਆਂ ਹਨ। ਪਿਆਜ਼ ਨੇ ਤਾਂ ਲੋਕਾਂ ਦੇ ਹੰਝੂ ਕੱਢਵਾ ਦਿੱਤੇ ਹਨ। ਸਬਜ਼ੀਆਂ ਦੀ ਵਧ ਰਹੀਆਂ ਕੀਮਤਾਂ ਦੇ ਚੱਲਦੇ ਲੋਕਾਂ ਦੀ ਰਸੋਈ ਦਾ ਬਜਟ ਵੀ ਵਿਗੜ ਰਿਹਾ ਹੈ। ਨਾਲ ਹੀ ਮਹਿੰਗੀ ਹੋ ਚੁੱਕੀ ਸਬਜ਼ੀ ਨੂੰ ਵੇਚਣ ਵਿੱਚ ਮੁਸ਼ਕਲਾਂ ਦਾ ਸਾਮਣਾ ਕਰਣਾ ਪੈ ਰਿਹਾ ਹੈ।
Continues below advertisement

JOIN US ON

Telegram