ਗੁਜਰਾਤ ਦੇ ਬੋਤਰਵਾੜਾ ਪਿੰਡ ਦੇ ਰਹਿਣ ਵਾਲੇ ਮਕੈਨੀਕਲ ਇੰਜਨੀਅਰ ਹਰੇਸ਼ ਪਟੇਲ ਫੈਬਰੀਕੇਸ਼ਨ ਦਾ ਕੰਮ ਕਰਦੇ ਸਨ। ਡੇਢ ਸਾਲ ਪਹਿਲਾਂ ਉਨ੍ਹਾਂ ਪਸ਼ੂਪਾਲਣ ਦਾ ਕੰਮ ਸ਼ੁਰੂ ਕੀਤਾ। ਜਿਸ ਤੋਂ ਹੁਣ ਉਹ ਸਾਲਾਨਾ 8 ਲੱਖ ਰੁਪਏ ਕਮਾ ਰਹੇ ਹਨ। ਹਰੇਸ਼ ਆਪਣੇ ਖੇਤਾਂ 'ਚ ਗੋਹੇ ਤੇ ਗਾਂ ਦੇ ਪਿਸ਼ਾਪ ਦੀ ਵਰਤੋਂ ਕਰਕੇ ਰਸਾਇਣਿਕ ਖਾਦ ਦਾ ਖਰਚ ਵੀ ਬਚਾਉਂਦੇ ਹਨ। ਗੁਜਰਾਤ ਸਰਕਾਰ ਵੱਲੋਂ ਉਨ੍ਹਾਂ ਨੂੰ ਸਰਵੋਤਮ ਪਸ਼ੂਪਾਲਕ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।


35 ਸਾਲਾ ਹਰੇਸ਼ ਨੇ ਚਾਰ ਗਾਵਾਂ ਨਾਲ ਪਸ਼ੂਪਾਲਣ ਦੇ ਕਿੱਤੇ ਦੀ ਸ਼ੁਰੂਆਤ ਕੀਤੀ ਸੀ। ਹੌਲੀ-ਹੌਲੀ ਉਹ ਗਿਣਤੀ ਵਧਾਉਂਦੇ ਗਏ ਤੇ ਅੱਜ ਉਨ੍ਹਾਂ ਕੋਲ 40 ਤੋਂ ਜ਼ਿਆਦਾ ਗਾਵਾਂ ਹਨ। ਉਨ੍ਹਾਂ ਦਾ ਟੀਚਾ 100 ਗਾਵਾਂ ਦਾ ਹੈ। ਉਨ੍ਹਾਂ ਦੀ ਗਊਸ਼ਾਲਾ 'ਚ ਹਰ ਨਸਲ ਦੀ ਦੇਸੀ ਗਾਂ ਹੈ। ਗਾਵਾਂ ਦੇ ਦੁੱਧ ਤੋਂ ਉਹ ਘਿਉ ਦਾ ਵੀ ਉਤਪਾਦਨ ਕਰਦੇ ਹਨ ਜਿਸ ਦੀ ਬਜ਼ਾਰ 'ਚ 1700 ਰੁਪਏ ਪ੍ਰਤੀ ਕਿੱਲੋ ਕੀਮਤ ਹੈ।


ਹਰੇਸ਼ ਕੋਲ 30 ਵਿਘੇ ਜ਼ਮੀਨ ਹੈ। ਜਿਸ 'ਚ ਉਹ ਆਰਗੈਨਿਕ ਖੇਤੀ ਕਰਦੇ ਹਨ। ਖੇਤੀ 'ਚ ਗਊ-ਮੂਤਰ ਅਤੇ ਗੋਬਰ ਦਾ ਉਪਯੋਗ ਕਰਦੇ ਹਨ। ਇਸ ਨਾਲ ਨਾ ਸਿਰਫ ਰਸਾਇਣਿਕ ਖਾਦ ਖਰੀਦਣ ਦਾ ਖਰਚ ਬਚਦਾ ਹੈ ਬਲਕਿ ਜ਼ਮੀਨ ਵੀ ਉਪਜਾਊ ਰਹਿੰਦੀ ਹੈ। ਖੇਤਾਂ 'ਚ ਗੋਬਰ ਤੇ ਗਾਂ ਦੇ ਪਿਸ਼ਾਪ ਤੋਂ ਇਲਾਵਾ ਕੀਟਨਾਸ਼ਕ ਦੇ ਰੂਪ 'ਚ ਲੱਸੀ ਦੀ ਵਰਤੋਂ ਕਰਦੇ ਹਨ।


FATF ਵੱਲੋਂ ਗ੍ਰੇਅ ਲਿਸਟ 'ਚ ਬਰਕਰਾਰ ਰੱਖਣ 'ਤੇ ਪਾਕਿ ਵਿਦੇਸ਼ੀ ਮੰਤਰੀ ਨੇ ਭਾਰਤ ਖਿਲਾਫ ਕੱਢਿਆ ਗੁੱਸਾ


ਇਸ ਕਾਰਨ ਵਧੀਆਂ ਪਿਆਜ਼ ਦੀਆਂ ਕੀਮਤਾਂ, ਆਉਣ ਵਾਲੇ ਦੋ-ਤਿੰਨ ਮਹੀਨੇ ਰਹੇਗੀ ਮਹਿੰਗਾਈ ਦੀ ਮਾਰ


ਪਿਛਲੇ ਸਾਲ ਉਨ੍ਹਾਂ 400 ਕਿੱਲੋ ਘਿਉ ਤਿਆਰ ਕਰਕੇ ਵੇਚਿਆ ਜਿਸ ਤੋਂ ਉਨ੍ਹਾਂ ਨੂੰ ਕਰੀਬ 8 ਲੱਖ ਰੁਪਏ ਦੀ ਕਮਾਈ ਹੋਈ ਹੈ। ਪਸ਼ੂਪਾਲਣ ਕਿੱਤੇ ਦੀ ਸ਼ੁਰੂਆਤ ਸਮੇਂ ਪਟੇਲ ਸਾਲਾਨਾ 12 ਹਜ਼ਾਰ ਲੀਟਰ ਦੇ ਕਰੀਬ ਦੁੱਧ ਦਾ ਉਤਪਾਦਨ ਕਰਦੇ ਸਨ ਤੇ ਦੁੱਧ ਦੀ ਕੀਮਤ 70 ਰੁਪਏ ਪ੍ਰਤੀ ਲੀਟਰ ਮਿਲਦੀ ਸੀ। ਬਚੇ ਹੋਏ ਦੁੱਧ ਦਾ ਉਹ ਘਿਉ ਬਣਾ ਕੇ ਵੇਚਦੇ ਸਨ। ਜਦੋਂ ਵਡੋਦਰਾ-ਸੂਰਤ ਤੇ ਮੁੰਬਈ ਜਿਹੇ ਸ਼ਹਿਰਾਂ 'ਚ ਘਿਉ ਦੀ ਮੰਗ ਵਧਣ ਲੱਗੀ ਤਾਂ ਉਨ੍ਹਾਂ ਦੁੱਧ ਵੇਚਣਾ ਛੱਡ ਕੇ ਉਸ ਦਾ ਘਿਉ ਬਣਾਉਣਾ ਸ਼ੁਰੂ ਕਰ ਦਿੱਤਾ।


ਘਿਉ ਦੀ ਵਧਦੀ ਮੰਗ ਨੂੰ ਦੇਖਦੇ ਉਹ ਗਿਰ ਨਸਲ ਦੀਆਂ ਗਾਵਾਂ ਦੀ ਸੰਖਿਆਂ ਵਧਾਉਣ ਦੀ ਕੋਸ਼ਿਸ਼ 'ਚ ਹਨ। ਉਹ ਸਮੇਂ-ਸਮੇਂ 'ਤੇ ਆਪਣੀ ਗਊਸ਼ਾਲਾ 'ਚ ਗਿਰ ਦੀਆਂ ਗਾਵਾਂ ਦੀ ਬ੍ਰੀਡਿੰਗ ਲਈ ਬੀਜ ਦਾਨ ਵੀ ਕਰਦੇ ਹਨ। ਸੂਬਾ ਸਰਕਾਰ ਤੋਂ ਮਿਲਣ ਵਾਲੀ ਸਹਾਇਤਾ ਰਾਸ਼ੀ ਨਾਲ ਗਾਵਾਂ ਖਰੀਦਦੇ ਹਨ।


ਦਿੱਲੀ ਦੀ ਆਬੋ ਹਵਾ ਹੋਈ ਬੇਹੱਦ ਖ਼ਰਾਬ, ਆਉਣ ਵਾਲੇ ਦੋ ਦਿਨਾਂ 'ਚ ਹਾਲਾਤ ਹੋਰ ਗੰਭੀਰ ਹੋਣ ਦੀ ਸੰਭਾਵਨਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ