ਨਵੀਂ ਦਿੱਲੀ: ਲੋਕਾਂ ਨੂੰ ਟੋਲ ਬੂਥ ਉੱਤੇ ਲੰਮੇ ਜਾਮ ਤੋਂ ਰਾਹਤ ਦਿਵਾਉਣ ਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਘਟਾਉਣ ਲਈ ਸਰਕਾਰ ਨੇ ਪੂਰੇ ਦੇਸ਼ ਵਿੱਚ 15 ਫ਼ਰਵਰੀ ਤੋਂ ਫ਼ਾਸਟੈਗ ਲਾਜ਼ਮੀ ਕਰ ਦਿੱਤਾ ਹੈ। ਨਿਯਮ ਦੀ ਉਲੰਘਣਾ ਕਰਨ ’ਤੇ ਜੁਰਮਾਨਾ ਤੇ ਦੁੱਗਣਾ ਟੋਲ ਟੈਕਸ ਦੇਣ ਦੀ ਵਿਵਸਥਾ ਹੈ।

ਸਰਕਾਰ ਨੂੰ ਆਸ ਸੀ ਕਿ ਇਸ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਘਟਣੀਆਂ ਤੇ ਸਰਕਾਰ ਦੀ ਆਮਦਨ ਵੀ ਵਧੇਗੀ ਪਰ ਹੁਣ ਲੋਕਾਂ ਨੇ ਮਹਿੰਗੇ ਟੋਲ ਟੈਕਸ ਤੋਂ ਬਚਣ ਲਈ ਜਿਹੜਾ ਤਰੀਕਾ ਕੱਢਿਆ ਹੈ, ਉਹ ਹੈਰਾਨ ਕਰ ਦੇਣ ਵਾਲਾ ਹੈ। ਇਸ ਨਾਲ ਸਰਕਾਰ ਨੂੰ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ।

 

ਰਾਸ਼ਟਰੀ ਰਾਜਮਾਰਗ ਅਥਾਰਟੀ (NHAI)ਦੇ ਅਧਿਕਾਰੀਆਂ ਨੇ ਜਦੋਂ ਜਾਂਚ ਕੀਤੀ, ਤਾਂ ਉਹ ਵੀ ਹੈਰਾਨ ਰਹਿ ਗਏ। ਜਾਂਚ ਦੌਰਾਨ ਪਤਾ ਲੱਗਾ ਕਿ ਟੋਲ ਪਾਰ ਕਰਨ ਵਾਲੀ ਗੱਡੀ ਕੋਈ ਹੋਰ ਹੈ ਤੇ ਫ਼ਾਸਟੈਗ ਕਿਸੇ ਹੋਰ ਗੱਡੀ ਦਾ ਲੱਗਾ ਹੋਇਆ ਹੈ। ਫ਼ਿਲਹਾਲ ਇਹ ਮਾਮਲਾ ਉੱਤਰ ਪ੍ਰਦੇਸ਼ ’ਚ ਸਾਹਮਣੇ ਆਇਆ ਹੈ। ਸਰਕਾਰ ਨੂੰ ਸ਼ੱਕ ਹੈ ਕਿ ਦੂਜੇ ਰਾਜਾਂ ਚ ਵੀ ਅਜਿਹੀ ਹਰਕਤ ਕੀਤੀ ਜਾ ਰਹੀ ਹੋਵੇਗੀ। ਅਧਿਕਾਰੀਆਂ ਨੇ ਜਾਂਚ ਤੇਜ਼ ਕਰ ਦਿੱਤੀ ਹੈ।

 
ਦਰਅਸਲ ਟੋਲ ਉੱਤੇ ਛੋਟੇ ਤੇ ਵੱਡੇ ਵਾਹਨਾਂ ਤੋਂ ਵੱਖੋ-ਵੱਖਰਾ ਟੈਕਸ ਵਸੂਲਿਆ ਜਾਂਦਾ ਹੈ। ਟੋਲ ਪਲਾਜ਼ਾ ਉੱਤੇ ਲੱਗਿਆ ਸੈਂਸਰ ਤੁਹਾਡੇ ਵਾਹਨ ਦੀ ਵਿੰਡ ਸਕ੍ਰੀਨ ਉੱਤੇ ਲੱਗਿਆ ਫ਼ਾਸਟੈਗ ਟ੍ਰੈਕ ਕਰ ਕੇ ਉਸ ਦੇ ਖਾਤੇ ਵਿੱਚੋਂ ਫ਼ੀਸ ਕੱਟ ਲੈਂਦਾ ਹੈ। ਇੰਝ ਵੱਡੀਆਂ ਗੱਡੀਆਂ ਟੋਲ ਪਲਾਜ਼ਾ ਤੋਂ ਛੋਟੀਆਂ ਗੱਡੀਆਂ ਦਾ ਟੈਕਸ ਅਦਾ ਕਰ ਕੇ ਲੰਘ ਰਹੀਆਂ ਹਨ।

 
ਇੰਝ ਉਹ 300 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦਾ ਟੈਕਸ ਚੋਰੀ ਕਰਦੇ ਹਨ ਅਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇੱਕ ਫ਼ਾਸਟੈਗ ਦੀ ਵੈਧਤਾ ਅਗਲੇ ਪੰਜ ਸਾਲਾਂ ਤੱਕ ਦੀ ਹੁੰਦੀ ਹੈ।


Car loan Information:

Calculate Car Loan EMI