ਨਵੀਂ ਦਿੱਲੀ: ਟਾਟਾ ਮੋਟਰਸ 2020 ਦੀ ਦਮਦਾਰ ਸ਼ੁਰੂਆਤ ਦੀ ਤਿਆਰੀ ਕਰ ਰਿਹਾ ਹੈ। ਕਾਰਮੇਕਰ ਫਿਲਹਾਲ ਤਿੰਨ ਨਵੇਂ ਮਾਡਲਸ ਬਾਰੇ ਹਾਈਪ ਕ੍ਰਿਏਟ ਕਰ ਰਿਹਾ ਹੈ। ਪਹਿਲੀ ਹੈਰੀਅਰ ਬੇਸਡ 7-ਸੀਟਰ Tata Gravitas SUV , ਦੂਜੀ Tata Nexon EV ਤੇ ਤੀਜੀ Tata Altroz ਪ੍ਰੀਮੀਅਮ ਹੈਚਬੈਕ। ਆਪਣੀ ਅਪਕਮਿੰਗ ਫਲੈਗਸ਼ਿਪ ਦਾ ਨਾਂ ਬੀਤੇ ਮੰਗਲਵਾਰ ਕੰਫਰਮ ਕਰਨ ਤੋਂ ਬਾਅਦ ਅੱਜ ਟਾਟਾ ਨੇ ਪਹਿਲੀ ਐਲਟ੍ਰੋਜ਼ ਦਾ ਪੁਣੇ ਪਲਾਂਟ ‘ਚ ਰੋਲ-ਆਊਟ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਅਗਲੇ ਸਾਲ ਲਾਂਚ ਕੀਤਾ ਜਾਵੇਗਾ।

ਟਾਟਾ ਆਪਣੀ ਹੈਚਬੈਕ ਐਲਟ੍ਰੋਜ਼ ਨੂੰ ਪਹਿਲਾਂ ਹੀ ਇੰਟ੍ਰਡਿਊਜ਼ ਕਰਨ ਵਾਲਾ ਸੀ ਪਰ ਇਸ ਦੇ ਲਾਂਚ ਨੂੰ ਟਾਲ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਸ ਹੈਚਬੈਕ ਨੂੰ ਕੰਪਨੀ ਬੀਐਸ6 ਨਾਰਮ ਵਾਲੇ ਇੰਜਨ ਨਾਲ ਲਾਂਚ ਕਰ ਰਹੀ ਹੈ। ਕਾਰ ਮੇਕਰਸ ਵੱਲੋਂ ਕੰਫਰਮ ਕੀਤਾ ਗਿਆ ਹੈ ਕਿ ਇਸ ਹੈਚਬੈਕ ਨੂੰ 2020 ‘ਚ ਬਾਜ਼ਾਰ ‘ਚ ਉਤਾਰਿਆ ਜਾਵੇਗਾ। ਟਾਟਾ ਨੇ ਨਵੇਂ ਇੰਪੈਕਟ 2.0 ਡਿਜ਼ਾਇਨ ਲੈਂਗਵੇਜ਼ ਨਾਲ ਆਉਣ ਵਾਲੀ ਇਸ ਹੈਚਬੈਕ ਨੇ 2019 ਜਿਨੇਵਾ ਮੋਟਰ ਸ਼ੋਅ ‘ਚ ਡੈਬਿਊ ਕੀਤਾ ਸੀ। ਟਾਟਾ ਐਲਟ੍ਰੋਜ਼ ਦੀ ਕੀਮਤ 5-8 ਲੱਖ ਰੁਪਏ ‘ਚ ਹੋਣ ਦੀ ਉਮੀਦ ਹੈ।

ਮਿਲ ਸਕਦੇ ਹਨ 3 ਆਪਸ਼ਨ:

ਐਲਟ੍ਰੋਜ਼ 'BS6 ਕੰਪਾਇਲੈਂਟ ਪੈਟਰੋਲ ਤੇ ਡੀਜ਼ਲ ਡਿਜ਼ਾਈਨ ਇੰਜਣ ਹੋਣਗੇ। ਕਾਰ ਦੇ ਇੰਜਣ 'ਚ ਤਿੰਨ ਆਪਸ਼ਨ ਮਿਲਣ ਦੀ ਉਮੀਦ ਹੈ। ਇੱਕ ਟਿਆਗੋ 'ਚ ਦਿੱਤਾ ਗਿਆ 85hp ਦੀ ਪਾਵਰ ਵਾਲਾ 1.2-ਲੀਟਰ ਪੈਟਰੋਲ ਤੇ ਦੂਜਾ ਨੈਕਸਨ 'ਚ ਦਿੱਤਾ ਗਿਆ 102hp ਦੀ ਪਾਵਰ ਵਾਲਾ 1.2-ਲਿਟਰ ਦਾ ਟਰਬੋ ਪੈਟਰੋਲ ਇੰਜਣ। ਤੀਜਾ 90hp ਦੀ ਪਾਵਰ ਵਾਲਾ 1.5 ਲਿਟਰ ਦਾ ਟਰਬੋ ਡੀਜ਼ਲ ਇੰਜਣ ਹੋਵੇਗਾ। ਸਾਰੇ ਤਿੰਨ ਇੰਜਣਾਂ ਨਾਲ 5-ਸਪੀਡ ਮੈਨੂਅਲ ਗਿਅਰਬਾਕਸ ਸਟੈਂਡਰਡ ਹੋਵੇਗਾ। ਆਟੋਮੈਟਿਕ ਗਿਅਰਬਾਕਸ ਦਾ ਵਿਕਲਪ ਕੁਝ ਸਮੇਂ ਬਾਅਦ ਦਿੱਤਾ ਜਾ ਸਕਦਾ ਹੈ।


ਮਿਲਣਗੇ ਖਾਸ ਸੁਰੱਖਿਆ ਫੀਚਰਸ

ਐਲਟ੍ਰੋਜ਼ ਟਾਟਾ ਮੋਟਰਜ਼ ਦੇ ਨਵੇਂ ALFA (ਏਜਲ, ਲਾਈਟ, ਫਲੈਕਸੀਬਲ ਤੇ ਐਡਵਾਂਸਡ) ਪਲੇਟਫਾਰਮ 'ਤੇ ਅਧਾਰਤ ਕੰਪਨੀ ਦੀ ਪਹਿਲੀ ਕਾਰ ਹੈ। ਇਹ ਟਾਟਾ ਦੀ ਨਵੀਂ ਇੰਪੈਕਟ 2.0 ਡਿਜ਼ਾਇਨ ਲੈਂਗਵੇਜ ਸਪੋਰਟਿੰਗ ਕਾਰ ਵੀ ਹੈ, ਜੋ ਇਸ ਨੂੰ ਕਾਫ਼ੀ ਆਕਰਸ਼ਕ ਬਣਾਉਂਦੀ ਹੈ। ਪ੍ਰੀਮੀਅਮ ਹੈਚਬੈਕ ਕਾਰ ਫ੍ਰੀ-ਸਟੈਂਡਿੰਗ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਨਵਾਂ ਸਟੀਅਰਿੰਗ ਵੀਲ, ਐਬਿਏਂਟ ਲਾਈਟਿੰਗ, ਗੂਗਲ ਅਸਿਸਟੈਂਟ, ਕਰੂਜ਼ ਕੰਟਰੋਲ, ਕਲਾਈਮੇਟ ਕੰਟਰੋਲ, ਸੈਗਮੈਂਟ ਫਸਟ ਪਾਰਟ-ਡਿਜੀਟਲ ਇੰਸਟਰੂਮੈਂਟ ਕਲੱਸਟਰ ਤੇ 12V ਚਾਰਜਿੰਗ ਪੋਰਟ ਵਰਗੀਆਂ ਵਿਸ਼ੇਸ਼ਤਾਵਾਂ ਉਪਲਬਧ ਹੋਣਗੀਆਂ। ਨਵੇਂ ਨਿਯਮਾਂ ਮੁਤਾਬਕ ਕਾਰ 'ਚ ਈਬੀਡੀ ਦੇ ਨਾਲ ਏਬੀਸੀ, ਰੀਅਰ ਪਾਰਕਿੰਗ ਸੈਂਸਰ, ਸੀਟ ਬੈਲਟ ਰੀਮਾਈਂਡਰ ਤੇ ਡਿਊਲ ਏਅਰਬੈਗ ਸਟੈਂਡਰਡ ਹੋਵੇਗਾ।

Car loan Information:

Calculate Car Loan EMI