ਪਠਾਨਕੋਟ: ਮੌਸਮ ਦੇ ਮਿਜਾਜ਼ ਬਦਲਣ ਤੋਂ ਬਾਅਦ ਬੀਤੀ ਰਾਤ ਪਠਾਨਕੋਟ ਜ਼ਿਲ੍ਹੇ ਦੇ ਸ਼ਾਹਪੁਰਕੰਡੀ ਇਲਾਕੇ ‘ਚ ਅਸਮਾਨੀ ਬਿਜਲੀ ਦਾ ਕਹਿਰ ਖੂਬ ਵਰ੍ਹਿਆ। ਜਿੱਥੇ ਹਿਮਾਚਲ ਤੋਂ ਮੈਦਾਨੀ ਇਲਾਕਿਆਂ ‘ਚ ਆਪਣੀਆਂ ਭੇਡਾਂ-ਬੱਕਰੀਆਂ ਚਾਰਨ ਆਏ ਚਰਵਾਹਿਆਂ ਨੂੰ ਕਰੀਬ 5 ਲੱਖ ਰੁਪਏ ਤਕ ਦਾ ਨੁਕਸਾਨ ਹੋਇਆ ਹੈ। ਅਸਮਾਨੀ ਬਿਜਲੀ ਡਿੱਗਣ ਨਾਲ ਚਰਵਾਹਿਆਂ ਦੇ 40 ਪਸ਼ੂਆਂ ਦੀ ਮੌਤ ਹੋ ਗਈ।
ਇਸ ਨੁਕਸਾਨ ਤੋਂ ਬਾਅਦ ਚਰਵਾਹੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਚਰਵਾਹੇ ਹਰ ਸਾਲ ਹਿਮਾਚਲ ਤੋਂ ਮੈਦਾਨੀ ਇਲਾਕਿਆਂ ‘ਚ ਪਸ਼ੂ ਲੈ ਕੇ ਆਉਂਦੇ ਹਨ। ਉਨ੍ਹਾਂ ਨੇ ਵੀ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਚਰਵਾਹਿਆਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਚਰਵਾਹਾ ਇਸੇ ਕਾਰੋਬਾਰ ਨਾਲ ਆਪਣੇ ਪਰਿਵਾਰ ਦਾ ਪਾਲਣ ਕਰਦਾ ਹੈ।